ਲੁਧਿਆਣਾ: ਜ਼ਿਲ੍ਹੇ ਦੇ ਡੀ.ਸੀ. ਦਫ਼ਤਰ (The district's D.C. Office) ਬਾਹਰ ਫਿਰੋਜ਼ਪੁਰ ਰੋਡ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਸਾਧੂ ਦੇ ਭੇਸ ‘ਚ ਨੌਜਵਾਨਾਂ ਦੀ ਸਥਾਨਕ ਲੋਕ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਕੁਟਮਾਰ ਕਰ ਰਹੇ ਲੋਕਾਂ ਦਾ ਇਲਜ਼ਾਮ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਇੱਕ ਵਿਅਕਤੀ ਤੋਂ 3 ਹਜ਼ਾਰ ਰੁਪਏ ਦੀ ਠੱਗੀ (Fraud of 3 thousand rupees) ਕੀਤੀ ਗਈ ਹੈ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਇਨ੍ਹਾਂ ਨੂੰ ਫੜ ਕੇ ਕੁੱਟਮਾਰ ਕੀਤੀ ਗਈ ਹੈ।
3 ਤੋਂ 4 ਨੌਜਵਾਨ ਨੇ ਜਿਨ੍ਹਾਂ ਦੀ ਕੁੱਟਮਾਰ ਹੋ ਰਹੀ ਹੈ ਅਤੇ ਕੁੱਟਮਾਰ ਤੋਂ ਬਾਅਦ ਓਹ ਪੈਸੇ ਵੀ ਦੇ ਰਹੇ ਹਨ। ਸਥਾਨਕ ਲੋਕਾਂ ਨੇ ਇਲਜ਼ਾਮ ਲਾਇਆ ਕੇ ਇੰਨ੍ਹਾਂ ਵੱਲੋਂ ਅਜਿਹਾ ਪਹਿਨਾਵਾਂ ਪਾ ਕੇ ਲੋਕਾਂ ਨਾਲ ਲੁੱਟ-ਖਸੁਟ ਕੀਤੀ ਜਾਂਦੀ ਹੈ। ਇੱਕ ਗਰੀਬ ਕੋਲੋਂ ਇਸੇ ਤਰ੍ਹਾਂ ਇਨ੍ਹਾਂ ਹੈ 3 ਹਜ਼ਾਰ ਰੁਪਏ ਲੁੱਟ ਲਏ ਅਤੇ ਇਨ੍ਹਾਂ ਦਾ ਪਿੱਛਾ ਕਰਦੇ ਉਹ ਇੱਥੇ ਆ ਕੇ ਇਨ੍ਹਾਂ ਨੂੰ ਫੜਿਆ ਹੈ।
ਇਹ ਵੀ ਪੜ੍ਹੋ: ਪੁਲਿਸ ਅਕੈਡਮੀ 'ਚ ਨਸ਼ਾ ਸਪਲਾਈ ਕਰਨ ਦਾ ਮਾਮਲਾ: 5 ਹੋਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ
ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਹੈ, ਪਰ ਇਨੇ ‘ਚ ਇੱਕ ਨੌਜਵਾਨ ਫਿਰ ਇਨ੍ਹਾਂ ਦੀ ਕੁੱਟਮਾਰ ਕਰਦਾ ਹੈ ਅਤੇ ਸਾਰੇ ਨੌਜਵਾਨ ਭਜ ਜਾਂਦੇ ਹਨ। ਹਾਲਾਂਕਿ ਇਸ ਮਾਮਲੇ ‘ਚ ਪੁਲਿਸ (Police) ਕੋਲ ਕਿਸੇ ਵੀ ਪੱਖ ਵਲੋਂ ਸ਼ਿਕਾਇਤ ਨਹੀਂ ਕੀਤੀ ਗਈ, ਪਰ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲਿਆਂ ਨੇ ਇਹ ਜਰੂਰ ਕਿਹਾ ਕੇ ਇਨ੍ਹਾਂ ਵਲੋਂ ਅਜਿਹੇ ਪਹਿਰਾਵੇ ‘ਚ ਭੋਲੇ ਭਾਲੇ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ 3 ਹਜ਼ਾਰ ਇਨ੍ਹਾਂ ਨੇ ਲੁੱਟਿਆ ਸੀ ਅਤੇ 2500 ਵਾਪਿਸ ਕਰ ਦਿੱਤਾ ਜਦੋਂ ਕੇ ਬਾਕੀ ਨਹੀਂ ਦੇ ਰਹੇ, ਇਸ ਦੀ ਵੀਡਿਉ ਵੀ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਜਥੇਦਾਰ ਦੇ ਹਥਿਆਰਾਂ ਵਾਲੇ ਬਿਆਨ ’ਤੇ ਖੜੇ ਹੋਏ ਸਵਾਲ, ਮੰਗਿਆ ਸਪੱਸ਼ਟੀਕਰਨ !