ਲੁਧਿਆਣਾ: ਸੂਬੇ ’ਚ ਅੱਜ ਯਾਨੀ 1 ਅਪ੍ਰੈਲ ਤੋਂ ਸਰਕਾਰੀ ਬੱਸਾਂ ਚ ਮਹਿਲਾਵਾਂ ਲਈ ਸਫ਼ਰ ਮੁਫ਼ਤ ਹੋ ਗਿਆ ਹੈ। ਪੰਜਾਬ ਦੇ ਅੰਦਰ-ਅੰਦਰ ਜੇਕਰ ਮਹਿਲਾਵਾਂ ਨੇ ਸਰਕਾਰੀ ਬੱਸਾਂ ਜਿਵੇਂ ਪਨਬੱਸ ਅਤੇ ਪੀਆਰਟੀਸੀ ਵਿੱਚ ਸਫ਼ਰ ਕਰਦੀਆਂ ਹਨ ਤਾਂ ਉਨ੍ਹਾਂ ਦੀ ਟਿਕਟ ਨਹੀਂ ਲੱਗੇਗੀ। ਪਰ ਜੇਕਰ ਉਹ ਪੰਜਾਬ ਤੋਂ ਬਾਹਰ ਜਾਉਂਦੀਆਂ ਹਨ ਤਾਂ ਪੰਜਾਬ ਬਾਰਡਰ ਤੋਂ ਅੱਗੇ ਤੱਕ ਲਈ ਉਨ੍ਹਾਂ ਨੂੰ ਟਿਕਟ ਲੈਣੀ ਪਵੇਗੀ। ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਮੰਨਿਆ ਜਾ ਰਿਹਾ ਹੈ ਪੰਜਾਬ ਭਰ ਦੀਆਂ 1.31ਕਰੋੜ ਮਹਿਲਾਵਾਂ ਨੂੰ ਸਿੱਧਾ ਫਾਇਦਾ ਹੋਵੇਗਾ।
ਕਾਬਿਲੇਗੌਰ ਹੈ ਕਿ ਮਹਿਲਾਵਾਂ ਨੂੰ ਪੰਜਾਬ ਚ ਮੁਫ਼ਤ ਸਫ਼ਰ ਕਰਨ ਲਈ ਉਨ੍ਹਾਂ ਕੋਲ ਪੰਜਾਬ ਦੇ ਵਾਸੀ ਹੋਣ ਦਾ ਸ਼ਨਾਖਤੀ ਕਾਰਡ ਹੋਣਾ ਲਾਜ਼ਮੀ ਹੋਵੇਗਾ। ਭਾਵੇ ਉਹ ਆਧਾਰ ਕਾਰਡ ਹੋਵੇ, ਲਾਈਸੈਂਸ ਜਾਂ ਫਿਰ ਵੋਟਰ ਕਾਰਡ ਹੋਵੇ। ਸ਼ਨਾਖਤੀ ਕਾਰਡ ਨੂੰ ਦਿਖਾਕੇ ਮਹਿਲਾਵਾਂ ਆਰਾਮ ਨਾਲ ਮੁਫ਼ਤ ਚ ਸਫ਼ਰ ਕਰ ਸਕਣਗੀਆਂ। ਦੂਜੇ ਪਾਸੇ ਏਸੀ ਬੱਸਾਂ ਦੇ ਵਿੱਚ ਸਫ਼ਰ ਮੁਫ਼ਤ ਨਹੀਂ ਹੋਵੇਗਾ ਉਸ ਲਈ ਆਮ ਟਿਕਟ ਖ਼ਰੀਦਣੀ ਹੋਵੇਗੀ ਅਤੇ ਨਾਲ ਹੀ ਜੇਕਰ ਪੰਜਾਬ ਤੋਂ ਬਾਹਰ ਸਫਰ ਕਰਨਾ ਹੈ ਤਾਂ ਪੰਜਾਬ ਦੇ ਬਾਰਡਰ ਤੱਕ ਸਫ਼ਰ ਸਰਕਾਰੀ ਬੱਸ ਵਿੱਚ ਮੁਫ਼ਤ ਹੋਵੇਗਾ ਅਤੇ ਉਸ ਤੋਂ ਅੱਗੇ ਟਿਕਟ ਲੱਗੇਗੀ।
ਇਹ ਵੀ ਪੜੋ: ਪੰਜਾਬ 'ਚ ਅੱਜ ਤੋਂ ਔਰਤਾਂ ਕਰਨਗੀਆਂ ਮੁਫ਼ਤ ਬੱਸ ਸਫਰ, ਕੈਪਟਨ ਨੇ ਕੀਤਾ ਉਦਘਾਟਨ
ਮਹਿਲਾਵਾਂ ਨੇ ਕੀਤਾ ਪੰਜਾਬ ਸਰਕਾਰ ਦਾ ਧੰਨਵਾਦ
ਪੰਜਾਬ ਦੇ ਫੈਸਲੇ ਤੇ ਸਫਰ ਕਰ ਰਹੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦਾ ਚੰਗਾ ਉਪਰਾਲਾ ਹੈ ਪਰ ਇਹ ਸਿਰਫ ਵੋਟਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਇਸ ਸੁਵਿਧਾ ਨੂੰ ਅੱਗੇ ਵੀ ਜਾਰੀ ਰੱਖਣਾ ਚਾਹੀਦਾ ਹੈ ਮਹਿਲਾਵਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਸ ਨਾਲ ਕਾਫੀ ਫਾਇਦਾ ਹੋਵੇਗਾ। ਜਿਸ ਕਰਕੇ ਮਹਿਲਾਵਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।