ਲੁਧਿਆਣਾ : ਲੁਧਿਆਣਾ ਦੇ ਭਾਮੀਆਂ ਕਲਾਂ 'ਚ ਰਹਿਣ ਵਾਲੀ 35 ਸਾਲ ਦੀ ਮਹਿਲਾ ਦੀ ਅੱਜ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਦੇਰ ਸ਼ਾਮ ਉਹ ਆਪਣੇ ਘਰ ਦੀ ਛੱਤ ਉੱਤੇ ਦਿਵਾਲੀ ਨੂੰ ਲੈ ਕੇ ਲੜੀਆਂ ਲਾਉਣ ਗਈ ਸੀ। ਇਸ ਦੌਰਾਨ ਉਸਨੂੰ ਕਰੰਟ ਲੱਗ ਗਿਆ ਅਤੇ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਲਿਆਂਦਾ ਗਿਆ ਜਿਥੇ ਉਸ ਦੇ ਪਰਿਵਾਰ ਪੁੱਜਿਆ।
3 ਬੱਚੇ ਹਨ ਮ੍ਰਿਤਕ ਮਹਿਲਾ ਦੇ : ਮ੍ਰਿਤਕ ਦੇ ਸਹੁਰੇ ਨੇ ਦੱਸਿਆ ਕਿ ਉਨ੍ਹਾ ਦੀ ਬਹੂ ਰੀਟਾ ਦੇਵੀ ਜਿਸ ਦੀ ਉਮਰ ਲਗਭਗ 35 ਸਾਲ ਦੇ ਕਰੀਬ ਹੈ ਉਸ ਨੂੰ ਕਰੰਟ ਲੱਗ ਗਿਆ, ਸਹੁਰੇ ਪ੍ਰੇਮ ਚੰਦ ਨੇ ਦੱਸਿਆ ਕਿ ਉਸ ਦੀ ਨੂੰਹ ਦੇ 3 ਬੱਚੇ ਹਨ, ਜੋਕਿ ਘਟ ਉਮਰ ਦੇ ਹਨ। ਉਨ੍ਹਾ ਦੱਸਿਆ ਕਿ ਸ਼ਾਮ ਵੇਲੇ ਉਹ ਛੱਤ ਉਤੇ ਗਈ ਸੀ, ਜਿਸ ਵੇਲੇ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਉਸ ਦੇ ਬੇਟੇ ਮ੍ਰਿਤਕ ਦੇ ਪਤੀ ਦੀ 8 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੀ ਨੂੰਹ ਹੀ ਬੱਚਿਆਂ ਨੂੰ ਸਾਂਭਦੀ ਸੀ।
- Crime News Tarn Taran: ਤਰਨ ਤਾਰਨ 'ਚ ਚੋਰਾਂ ਨੇ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, ਸ਼ਟਰ ਤੋੜ ਕੇ ਕੀਤੀ ਲੱਖਾਂ ਦੀ ਚੋਰੀ
- ਸਿੱਧੂ ਮੂਸੇਵਾਲਾ 'ਤੇ ਕਿਤਾਬ ਲਿਖਣ ਤੇ ਫਿਲਮ ਬਣਾਉਣ ਵਾਲਿਆਂ 'ਤੇ ਭੜਕੇ ਬਲਕੌਰ ਸਿੰਘ, ਕਿਹਾ-ਪਹਿਲਾਂ ਇਨਸਾਫ਼ ਮਿਲੇ ਫਿਰ ਬਣਾਈਆਂ ਜਾਣ ਫਿਲਮਾਂ...
- ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਹਦਾਇਤ, ਕਿਹਾ- ਸਰਕਾਰੀ ਦਫ਼ਤਰਾਂ ਵਿੱਚ ਪਹਿਲ ਦੇ ਅਧਾਰ ਉੱਤੇ ਕੀਤਾ ਜਾਵੇ ਸੀਨੀਅਰ ਸਿਟੀਜਨਾਂ ਦੇ ਕੰਮ
ਸਹੁਰੇ ਨੇ ਦੱਸਿਆ ਕਿ ਛੱਤ ਉੱਤੇ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਰਕੇ ਉਨ੍ਹਾਂ ਦੀ ਨੂਹ ਦੀ ਮੌਤ ਹੋਈ ਹੈ। ਉਨ੍ਹਾ ਕਿਹਾ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਮੈਂ ਘਰ ਦੇ ਵਿੱਚ ਹੀ ਮੌਜੂਦ ਸਨ ਅਤੇ ਮੈਂ ਹੇਠਾਂ ਸੀ ਅਤੇ ਉਸਦੀ ਨੂੰ ਰੀਟਾ ਦੇਵੀ ਉੱਪਰ ਲੜੀਆਂ ਲਾਉਣ ਗਈ ਸੀ ਜਦੋਂ ਉਹ ਕਰੰਟ ਲੱਗਣ ਕਰਕੇ ਝੂਲਸ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਸਹੁਰੇ ਨੇ ਇਹ ਵੀ ਦੱਸਿਆ ਕਿ ਨੂੰਹ ਰੀਟਾ ਦੇਵੀ ਦੇ ਤਿੰਨ ਬੱਚੇ ਹਨ ਅਤੇ ਸਭ ਤੋਂ ਛੋਟੇ ਬੱਚੇ ਦੀ ਉਮਰ ਹਾਲੇ 9 ਤੋਂ 10 ਸਾਲ ਦੀ ਹੈ।