ETV Bharat / state

ਕਰੋੜਾਂ ਦੀ ਲਾਗਤ ਨਾਲ ਬਣਾਈ ਇਮਾਰਤ ਬਣੀ ਚਿੱਟਾ ਹਾਥੀ

ਲੁਧਿਆਣਾ 'ਚ ਲੋਕਾਂ ਦੀ ਸਹੂਲਤ ਲਈ ਬਣਾਏ ਕਮਿਊਨਿਟੀ ਹੈਲਥ ਸੈਂਟਰ ਹੁਣ ਚਿੱਟਾ ਹਾਥੀ ਬਣਦਾ ਜਾ ਰਿਹਾ ਹੈ। ਇਮਾਰਤ ਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਨਾਲ ਹੀ ਉਸ ਇਮਾਰਤ 'ਤੇ ਹਸਪਤਾਲ ਦੇ ਅਧਿਕਾਰੀਆਂ ਵਲੋਂ ਕਬਜਾ ਕਰ ਲਿਆ ਗਿਆ ਹੈ।

author img

By

Published : Mar 10, 2021, 11:57 AM IST

ਤਸਵੀਰ
ਤਸਵੀਰ

ਲੁਧਿਆਣਾ: ਸਮੇਂ ਦੀਆਂ ਸਰਕਾਰਾਂ ਕਰੋੜਾਂ ਰੁਪਏ ਲਗਾ ਕੇ ਲੋਕਾਂ ਨੂੰ ਚੰਗੀ ਸਿਹਤ ਸੁਵਿਧਾਵਾਂ ਦੇਣ ਲਈ ਕੰਮ ਤਾਂ ਕਰਦੀਆਂ ਨੇ ਪਰ ਕੁਝ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਸਿਰਫ਼ ਸਰਕਾਰਾਂ ਦੇ ਪੈਸੇ ਖਰਾਬ ਹੀ ਨਹੀਂ ਹੁੰਦੇ ਸਗੋਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਵੀ ਠੰਡੇ ਬਸਤੇ ਪੈ ਜਾਂਦੇ ਹਨ। ਮਾਮਲਾ ਲੁਧਿਆਣਾ ਦਾ ਹੈ ਜਿੱਥੇ ਸਿਹਤ ਵਿਭਾਗ ਵਲੋਂ ਪੰਜ ਸਾਲ ਪਹਿਲਾਂ ਬਣਾਈ ਪੰਜ ਕਰੋੜ ਰੁਪਏ ਦੀ ਕੀਮਤ ਨਾਲ ਬਣੀ ਇਮਾਰਤ ਟੁੱਟਣੀ ਸ਼ੁਰੂ ਹੋ ਗਈ ਹੈ ਪਰ ਇਥੇ ਮਰੀਜਾਂ ਦਾ ਚੈਕਅੱਪ ਸ਼ੁਰੂ ਨਹੀਂ ਹੋ ਸਕਿਆ ਹੈ। ਹੁਣ ਇਸ 'ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਬਜਾ ਕੀਤਾ ਹੋਇਆ ਹੈ।

ਵੀਡੀਓ

ਪਿੱਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਸ਼ਹਿਰ 'ਚ ਚਾਰ ਕਮਿਊਨਿਟੀ ਸੈਂਟਰਾਂ ਦਾ ਨਿਰਮਾਣ ਕਰਵਾਇਆ ਗਿਆ ਸੀ। ਜਿਨ੍ਹਾਂ ਵਿਚੋਂ ਹੀ ਇੱਕ ਸਿਵਲ ਸਰਜਨ ਦਫ਼ਤਰ ਵਿਖੇ ਬਣਾਏ ਗਏ ਕਮਿਊਨਿਟੀ ਹੈਲਥ ਸੈਂਟਰ ਦੀ ਇਮਾਰਤ ਵੀ ਹੈ। ਜਿਸ 'ਤੇ ਪੰਜ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਮਾਰਤ ਬਣਕੇ ਤਿਆਰ ਵੀ ਹੋ ਚੁੱਕੀ ਹੈ ਪਰ ਇਥੇ ਪੰਜ ਸਾਲ ਬਾਅਦ ਵੀ ਇਲਾਜ ਸ਼ੁਰੂ ਨਹੀਂ ਹੋ ਸਕਿਆ ਹੈ। ਇਥੇ ਐਬੂਲੈਂਸ ਵੀ ਖੜੀ ਹੈ ਤੇ ਬੈਡ ਵੀ ਲੱਗੇ ਹੋਏ ਹਨ ਪਰ ਮਰੀਜ਼ ਜਾਂਚ ਲਈ ਨਹੀਂ ਆਉਂਦੇ ਸਗੋਂ ਇਸ ਦਾ ਆਨੰਦ ਇਥੋਂ ਦੇ ਅਧਿਕਾਰੀ ਲੈ ਰਹੇ ਹਨ। ਇਮਾਰਤ 'ਤੇ ਮੈਡੀਕਲ ਕਮਿਸ਼ਨਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਤੋਂ ਇਲਾਵਾ ਐਨ.ਐਚ.ਐਮ ਦੇ ਅਧਿਕਾਰੀਆਂ ਨੇ ਕਬਜਾ ਕੀਤਾ ਹੋਇਆ ਹੈ। ਮੌਜੂਦਾ ਸਮੇਂ ਇਮਾਰਤ ਦੇ ਹਾਲਾਤ ਇਹ ਹਨ ਕਿ ਹੁਣ ਇਹ ਇਮਾਰਤ ਟੁੱਟਣੀ ਸ਼ੁਰੂ ਹੋ ਚੁਕੀ ਹੈ। ਕੰਧਾਂ ਤੋਂ ਸੀਮੇਂਟ ਉੱਤਰ ਚੁੱਕਾ ਹੈ ਤੇ ਇਮਾਰਤ ਵਿੱਚ ਦਰਾਰਾਂ ਆ ਚੁੱਕੀਆਂ ਹਨ।

ਇਸ ਸਬੰਧੀ ਸਿਵਲ ਸਰਜਨ ਸੁਖਜੀਵਨ ਕੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗੱਲ ਨੂੰ ਘੁਮਾਉਂਦਿਆਂ ਹੋਇਆਂ ਕਿਹਾ ਕਿ ਸਟਾਫ਼ ਦੀ ਕਮੀ ਕਰਕੇ ਇਹ ਡਿਸਪੈਂਸਰੀ ਨਹੀਂ ਚਲਾਈ ਜਾ ਰਹੀ, ਉਨ੍ਹਾਂ ਕਿਹਾ ਕਿ ਸਰਕਾਰ ਇਸ ਸਬੰਧੀ ਗੰਭੀਰ ਹੈ ਅਤੇ ਅਸਾਮੀਆਂ ਭਰਨ ਤੋਂ ਬਾਅਦ ਇਮਾਰਤ ਦੀ ਮੁਰੰਮਤ ਵੀ ਕਰਵਾਈ ਜਾਵੇਗੀ ਅਤੇ ਇਸ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਨਾਬਾਲਗ਼ ਨਾਲ ਲਿਵ ਇਨ ਰਿਲੇਸ਼ਨਸ਼ਿਪ ਨੂੰ ਨਹੀਂ ਦਿੱਤੀ ਜਾ ਸਕਦੀ ਮਾਨਤਾ: ਪੰਜਾਬ ਤੇ ਹਰਿਆਣਾ ਹਾਈਕੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.