ETV Bharat / state

Water Samples Failed In Ludhiana : ਲੁਧਿਆਣਾ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ! ਬੱਚੇ ਲਗਾਤਾਰ ਹੋ ਰਹੇ ਭਿਆਨਕ ਬਿਮਾਰੀਆਂ ਦੇ ਸ਼ਿਕਾਰ - drinking water is not good in ludhiana

ਲੁਧਿਆਣਾ ਸਿਹਤ ਮਹਿਕਮੇ ਵੱਲੋਂ ਪੀਣ ਵਾਲੇ ਪਾਣੀ ਦੇ ਲਏ 89 ਚੋਂ 49 ਸੈਂਪਲ ਫੇਲ੍ਹ ਪਾਏ ਗਏ ਹਨ। ਜਿਆਦਾਤਰ ਸ਼ਹਿਰ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 70 ਸਕੂਲਾਂ ਦੇ ਪਾਣੀ ਦੇ ਸੈਂਪਲ ਵੀ ਫੇਲ੍ਹ ਆਏ ਹਨ। ਇਨ੍ਹਾਂ ਗੱਲਾਂ ਦਾ ਖੁਲਾਸਾ ਸਿਵਲ ਸਰਜਨ ਲੁਧਿਆਣਾ ਨੇ ਕੀਤਾ ਹੈ। ਪੜ੍ਹੋ ਪੂਰੀ ਖ਼ਬਰ।

Water Samples Failed In Ludhiana
Water Samples Failed In Ludhiana
author img

By ETV Bharat Punjabi Team

Published : Aug 25, 2023, 9:26 PM IST

ਲੁਧਿਆਣਾ: ਜ਼ਿਲ੍ਹੇ ਦੀ ਆਬੋ ਹਵਾ ਦੇ ਨਾਲ ਪੀਣ ਵਾਲਾ ਪਾਣੀ ਵੀ ਪ੍ਰਦੂਸ਼ਿਤ ਹੋ ਰਿਹਾ ਹੈ। ਜੁਲਾਈ ਮਹੀਨੇ ਵਿੱਚ ਸਿਹਤ ਮਹਿਕਮੇ ਵੱਲੋਂ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੋਂ ਲਏ ਗਏ ਪਾਣੀ ਦੇ 89 ਸੈਂਪਲਾਂ ਚੋਂ 49 ਸੈਂਪਲ ਫੇਲ੍ਹ ਮਿਲੇ ਹਨ। ਭਾਵ ਕੇ ਲੁਧਿਆਣਾ ਵਿੱਚ ਪੀਣ ਵਾਲੇ ਪਾਣੀ ਦੇ 55 ਫ਼ੀਸਦੀ ਸੈਂਪਲ ਫੇਲ ਪਾਏ ਗਏ ਹਨ। ਸਿਹਤ ਮਹਿਕਮੇ ਨੇ ਇਹ ਰਿਪੋਰਟ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਦੇ ਨਾਲ ਲੁਧਿਆਣਾ ਨਗਰ ਨਿਗਮ ਅਤੇ ਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਦਿੱਤੀ ਹੈ ਜਿਸ ਨੂੰ ਲੈਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਪੁਸ਼ਟੀ ਲੁਧਿਆਣਾ ਦੀ ਸਿਵਲ ਸਰਜਨ ਡਾਕਟਰ ਹਿਤਿੰਦਰ ਕੌਰ ਨੇ ਕੀਤੀ ਹੈ। ਉਨ੍ਹਾਂ ਨੇ ਫੋਨ ਉੱਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕੇ ਸਿਹਤ ਮਹਿਕਮੇ ਵੱਲੋਂ ਹਰ ਮਹੀਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਜਾਂਦੇ ਹਨ ਅਤੇ ਜਿਥੋਂ ਪਾਣੀ ਦੇ ਸੈਂਪਲ ਫੇਲ੍ਹ ਆਉਂਦੇ ਹਨ, ਉਨ੍ਹਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ।

Water Samples Failed In Ludhiana
ਲੁਧਿਆਣਾ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ !

ਪਾਣੀ ਦੇ ਸੈਂਪਲ ਫੇਲ੍ਹ: ਜੁਲਾਈ 2023 'ਚ ਲਏ ਗਏ ਸੈਂਪਲਾਂ ਦੇ ਰਿਪੋਰਟ ਦੇ ਮੁਤਾਬਿਕ ਸ਼ਹਿਰਾਂ ਚੋਂ ਕੁੱਲ 43 ਨਮੂਨੇ ਪੀਣ ਵਾਲੇ ਪਾਣੀ ਦੇ ਲਏ ਗਏ ਸਨ, ਜਿਨ੍ਹਾਂ ਚੋਂ 30 ਸੈਂਪਲ ਫੇਲ੍ਹ ਪਾਏ ਗਏ ਹਨ। ਭਾਵ ਕਿ ਉਹ ਪਾਣੀ ਪੀਣ ਲਾਇਕ ਨਹੀਂ ਸੀ। ਇਹ ਨਮੂਨੇ ਪ੍ਰਤਾਪ ਵਾਲਾ, ਮਾਛੀਵਾੜਾ, ਕ੍ਰਿਸ਼ਨਪੁਰੀ ਅਤੇ ਕੁੰਦਨਪੁਰੀ ਦੇ ਨਾਲ ਗਿਆਸਪੁਰਾ ਅਤੇ ਹੋਰਨਾਂ ਇਲਾਕਿਆਂ ਤੋਂ ਲਏ ਗਏ ਸਨ। ਇਸੇ ਤਰ੍ਹਾਂ 13 ਸੈਂਪਲ ਸਿੱਧਵਾਂ ਬੇਟ, ਜਗਰਾਓਂ, ਪਾਇਲ ਦੇ ਸਕੂਲਾਂ ਦੇ ਵੀ ਫੇਲ ਪਾਏ ਗਏ ਹਨ ਜਿਸ ਬਾਰੇ ਸਿਹਤ ਮਹਿਕਮੇ ਨੇ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਢੋਕਾ ਮੁਹੱਲਾ, ਬਸੰਤ ਨਗਰ, ਜਨਤਾ ਨਗਰ, ਸ਼ਿਮਲਾਪੁਰੀ ਅਤੇ ਗਿਆਸਪੁਰਾ ਦੇ ਪਾਣੀ ਦੇ ਸੈਂਪਲ ਵੀ ਪੀਣ ਲਾਇਕ ਨਹੀਂ ਹਨ।

ਸਿਹਤ ਮਹਿਕਮੇ ਦੀ ਕਾਰਵਾਈ: ਸਿਹਤ ਮਹਿਕਮੇ ਵੱਲੋਂ ਹਰ ਮਹੀਨੇ ਹੀ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਜਾਂਦੇ ਹਨ। ਸਿਵਲ ਸਰਜਨ ਨੇ ਈਟੀਵੀ ਭਾਰਤ ਦੇ ਪੱਤਰਕਾਰ ਨਾਲ ਫੋਨ ਉੱਤੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਆਪਣੀ ਜਾਂਚ ਦੇ ਮੁਤਾਬਿਕ ਅਤੇ ਸਥਾਨਕ ਵਾਸੀਆਂ ਦੀ ਸ਼ਿਕਾਇਤ ਦੇ ਅਧਾਰ ਉੱਤੇ ਸੈਂਪਲ ਲੈਂਦੇ ਹਨ। ਇਸੇ ਤਰ੍ਹਾਂ ਜੂਨ ਮਹੀਨੇ ਵਿੱਚ ਵੀ ਸਿਹਤ ਮਹਿਕਮੇ ਵੱਲੋਂ ਲਏ ਗਏ 69 ਵਿੱਚੋ 16 ਸੈਂਪਲ ਫੇਲ੍ਹ ਪਾਏ ਗਏ ਸਨ, ਜਦਕਿ ਮਈ ਮਹੀਨੇ ਵਿੱਚ 80 ਸੈਂਪਲਾਂ ਦੇ ਵਿੱਚੋਂ 17 ਸੈਂਪਲ ਫੇਲ੍ਹ ਪਾਏ ਗਏ। ਹਾਲਾਂਕਿ, ਜੁਲਾਈ ਮਹੀਨੇ ਦੇ ਵਿੱਚ ਸੈਂਪਲ ਹੋਣ ਦੀ ਦਰ 55 ਫੀਸਦੀ ਪਹੁੰਚਣ ਦਾ ਕਾਰਨ ਹੜ੍ਹ ਬਾਰੇ ਜਦੋਂ ਸਿਵਲ ਸਰਜਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਰ ਸੈਂਪਲ ਫੇਲ੍ਹ ਹੋਣ ਦਾ ਕਾਰਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਮਹੀਨੇ ਹੀ ਚੈਕਿੰਗ ਕਰਦੇ ਹਾਂ। ਜੇਕਰ ਸਕੂਲਾਂ ਦੇ ਸੈਂਪਲ ਫੇਲ੍ਹ ਆਉਣ, ਤਾਂ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਨਗਰ ਨਿਗਮ ਜਲ ਅਤੇ ਸੈਨੀਟੇਸ਼ਨ ਵਿਭਾਗ ਨੂੰ ਵੀ ਅਸੀਂ ਜਾਣਕਾਰੀ ਸਾਂਝੀ ਕਰਦੇ ਹਨ।

Water Samples Failed In Ludhiana
ਪੀਣ ਯੋਗ ਨਹੀਂ ਪਾਣੀ

ਸੀਵਰੇਜ ਦੀ ਸਮੱਸਿਆ: ਇਸ ਸਬੰਧੀ ਜਦੋਂ ਕਾਰਪੋਰੇਸ਼ਨ ਦਫ਼ਤਰ ਵਿੱਚ ਓ ਅਤੇ ਐਚ ਵਿਭਾਗ ਦੇ ਮੁਖੀ ਇੰਜੀਨੀਅਰ ਰਵਿੰਦਰ ਗਰਗ ਨਾਲ ਸਾਡੇ ਸਹਿਯੋਗੀ ਗੱਲਬਾਤ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਵੀਡੀਓ ਰਿਕਾਰਡਿੰਗ ਨਹੀਂ ਕਰਵਾ ਸਕਦੇ ਕਿਉਂਕਿ, ਉਨ੍ਹਾਂ ਕੋਲ ਇਸ ਦੀ ਅਥਾਰਿਟੀ ਨਹੀਂ ਹੈ। ਜਦਕਿ ਉਨ੍ਹਾਂ ਨੇ ਗੱਲਬਾਤ ਕਰਦੇ ਹੋਏ, ਇੰਨਾ ਜ਼ਰੂਰ ਕਿਹਾ ਕਿ ਸਿਹਤ ਮਹਿਕਮਾ ਪੀਣ ਵਾਲੇ ਪਾਣੀ ਦੇ ਸੈਂਪਲ ਹੋਣ ਸਬੰਧੀ ਸਾਨੂੰ ਜਾਣਕਾਰੀ ਦਿੰਦਾ ਹੈ, ਤਾਂ ਅਸੀਂ ਇਸ ਨੂੰ ਅੱਗੇ ਕਾਰਵਾਈ ਲਈ ਭੇਜ ਦਿੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਲੋਕਾਂ ਦੇ ਘਰਾਂ ਦੇ ਸੀਵਰੇਜ ਦੇ ਕੰਨੈਕਸ਼ਨ ਟੁੱਟੇ ਹੁੰਦੇ ਹਨ ਜਿਸ ਕਰਕੇ ਗੰਦਾ ਪਾਣੀ ਆਉਂਦਾ ਹੈ। ਰਵਿੰਦਰ ਗਰਗ ਨੇ ਕਿਹਾ ਕਿ ਅਸੀਂ ਉਸ ਨੂੰ ਦਰੁਸਤ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਮਹਿਕਮੇ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਅਤੇ ਕਾਰਵਾਈ ਕਰਵਾਈ ਜਾਂਦੀ ਹੈ।

2021-22 ਦੀ ਰਿਪੋਰਟ: ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਲੁਧਿਆਣਾ ਦੇ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਹੋਣ। ਸਾਲ 2021 ਵਿੱਚ ਲੁਧਿਆਣਾ ਦੇ ਸਮਾਜ ਸੇਵੀ ਅਤੇ ਆਰ.ਟੀ ਆਈ ਐਕਟੀਵਿਸਟ ਕੀਮਤੀ ਲਾਲ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਚੰਦਰ ਨਗਰ ਇਲਾਕੇ ਤੋਂ ਪਾਣੀ ਦੇ ਸੈਂਪਲ ਲੈ ਕੇ ਟੈਸਟ ਕਰਵਾਏ ਗਏ ਸਨ। ਉਨ੍ਹਾਂ ਵੱਲੋਂ ਸਰਕਾਰੀ ਸਕੂਲ ਅਤੇ ਸਰਕਾਰੀ ਟਿਊਬਵੈੱਲ ਦੇ ਨਾਲ ਲੋਕਾਂ ਦੇ ਘਰਾਂ ਤੋਂ ਕੁੱਲ 4 ਸੈਂਪਲ ਪੀਣ ਵਾਲੇ ਪਾਣੀ ਦੇ ਲਏ ਗਏ ਸਨ, ਜੋ ਕਿ ਸਾਰੇ ਹੀ ਫੇਲ੍ਹ ਪਾਏ ਗਏ ਸਨ। ਲੁਧਿਆਣਾ ਦੇ ਚੰਦਰ ਨਗਰ, ਗਿਆਸਪੁਰਾ, ਸ਼ਿਮਲਾਪੁਰੀ ਅਤੇ ਢੋਕਾ ਮੁਹੱਲਾ ਦੇ ਪਾਣੀ ਦੇ ਸੈਂਪਲ ਲਗਾਤਾਰ ਫੇਲ੍ਹ ਆ ਰਹੇ ਹਨ। ਖਰਾਬ ਪਾਣੀ ਪੀਣ ਕਰਕੇ ਬੱਚਿਆਂ ਨੂੰ ਡਾਇਰੀਆ, ਮਲੇਰੀਆ, ਡੇਂਗੂ ਅਤੇ ਚਿਕਨ ਗੁਨੀਆ ਆਦਿ ਬਿਮਾਰੀਆਂ ਘੇਰ ਰਹੀਆਂ ਹਨ।

ਸਕੂਲਾਂ ਦੇ ਸੈਂਪਲ ਫੇਲ੍ਹ: ਲੁਧਿਆਣਾ ਸਿਹਤ ਮਹਿਕਮੇ ਵੱਲੋਂ ਪਿਛਲੇ ਸਾਲ ਜੁਲਾਈ ਮਹੀਨੇ ਚ 200 ਸਕੂਲਾਂ ਦੇ ਪੀਣ ਵਾਲੇ ਪਾਣੀ ਸੇ ਸੈਂਪਲ ਲਏ ਗਏ ਸਨ ਜਿਨ੍ਹਾ ਚ ਸਰਕਾਰੀ ਸਕੂਲਾਂ ਦੇ ਨਾਲ ਨਿੱਜੀ ਸਕੂਲ ਵੀ ਸ਼ਾਮਿਲ ਸਨ ਜਿਨ੍ਹਾਂ ਚ 70 ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ੍ਹ ਪਾਏ ਗਏ ਸਨ। 15 ਤੋਂ 20 ਜੁਲਾਈ 2022 ਦੇ ਦੌਰਾਨ ਇਹ ਸੈਂਪਲ ਖਰੜ ਸਥਿਤ ਸਰਕਾਰੀ ਲੈਬ ਚ ਜਾਂਚ ਦੇ ਲਈ ਭੇਜੇ ਗਏ ਸਨ। ਸਿਵਲ ਸਰਜਨ ਲੁਧਿਆਣਾ ਨੇ ਕਿਹਾ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਪਾਣੀ ਦੇ ਸੈਂਪਲ ਸੇਲ ਪਾਏ ਜਾਂਦੇ ਹਨ, ਅਸੀਂ ਇਸ ਸਬੰਧੀ ਰਿਪੋਰਟ ਬਣਾ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜ ਦਿੰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਫਿਰ ਇਹਨਾਂ ਸਕੂਲਾਂ ਦੇ ਵਿੱਚ ਫਿਲਟਰ ਆਦਿ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.