ਲੁਧਿਆਣਾ: ਸੁਨੀਲ ਜਾਖੜ ਨੂੰ ਭਾਜਪਾ ਦਾ ਪੰਜਾਬ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਨਵਾਂ ਸਿਆਸੀ ਭੂਚਾਲ ਆ ਗਿਆ ਹੈ। ਵਿਜੀਲੈਂਸ ਵੱਲੋਂ ਲਗਾਤਾਰ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ। ਬੀਤੇ ਦਿਨੀ ਕਾਂਗਰਸ ਦੇ ਸਾਬਕਾ ਮੰਤਰੀ ਓ.ਪੀ. ਸੋਨੀ ਦੀ ਗ੍ਰਿਫ਼ਤਾਰੀ ਅਤੇ ਸੁਨੀਲ ਜਾਖੜ ਦੀ ਪ੍ਰਧਾਨਗੀ ਨੂੰ ਕਾਂਗਰਸ ਜੋੜ ਕੇ ਵੇਖ ਰਹੀ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ 'ਤੇ ਸਵਾਲ ਖੜੇ ਕੀਤੇ ਹਨ। ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਠੋਕਵਾਂ ਜਵਾਬ ਦਿੱਤਾ ਹੈ। ਪੰਜਾਬ ਦੀ ਸਿਆਸਤ ਮੁੜ ਤੋਂ ਗਰਮਾਉਦੀ ਹੋਈ ਵਿਖਾਈ ਦੇ ਰਹੀ ਹੈ। ਕਾਂਗਰਸ ਨੇ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਸਾਡੇ ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਭਾਜਪਾ ਨੂੰ ਫਾਇਦਾ ਪਹੁੰਚਣ ਲਈ ਇਹ ਕਾਰਵਾਈ ਕਰ ਰਹੀ ਹੈ ਇਲਜ਼ਾਮ ਕਾਂਗਰਸ ਵੱਲੋਂ ਲਗਾਏ ਗਏ ਹਨ।
ਕਾਂਗਰਸ ਦੇ ਇਲਜ਼ਾਮ: ਓ.ਪੀ. ਸੋਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸ ਦੇ ਲੀਡਰ ਭੜਕੇ ਨਜ਼ਰ ਆ ਰਹੇ ਹਨ। ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਨਾਕਾਮੀਆਂ ਲੁਕਾਉਣ ਦੇ ਲਈ ਵਿਜੀਲੈਂਸ ਅਤੇ ਹੋਰ ਏਜੰਸੀਆਂ ਦਾ ਸਹਾਰਾ ਲੈ ਕੇ ਕਾਂਗਰਸ ਦੇ ਲੀਡਰਾਂ 'ਤੇ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਆਮ ਆਦਮੀ ਪਾਰਟੀ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਫਾਇਦਾ ਪਹੁੰਚਾਉਣ ਦੇ ਲਈ ਕਰ ਰਹੀ ਹੈ। ਉਨ੍ਹਾਂ ਸੁਨੀਲ ਜਾਖੜ ਦਾ ਪੰਜਾਬ ਭਾਜਪਾ ਦਾ ਪ੍ਰਧਾਨ ਲਾਏ ਜਾਣ ਨੂੰ ਵੀ ਇਸ ਮਿਸ਼ਨ ਦਾ ਹਿੱਸਾ ਦੱਸਿਆ ਹੈ।
ਹਿੰਦੂ ਲੀਡਰਾਂ 'ਤੇ ਸਵਾਲ: ਕਾਂਗਰਸ ਨੇ ਕਿਹਾ ਹੈ ਕਿ ਜਾਣ ਬੁੱਝ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਕਾਂਗਰਸ ਦੇ ਹਿੰਦੂ ਲੀਡਰਾਂ ਤੇ ਟਾਰਗੇਟ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ 48 ਫ਼ੀਸਦੀ ਹਿੰਦੂ ਭਾਈਚਾਰੇ ਦੀ ਵੋਟ ਹੈ। ਉਸ ਲਈ ਕਾਂਗਰਸ ਦੇ ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਵਿਜੇਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ ਅਤੇ ਹੁਣ ਓ ਪੀ ਸੋਨੀ ਨੂੰ ਟਾਰਗੇਟ ਕੀਤਾ ਗਿਆ ਹੈ। ਜਦਕਿ ਦੂਜੇ ਪਾਸੇ ਭਾਜਪਾ ਨੇ ਠੋਕਵਾਂ ਜਵਾਬ ਵੀ ਦਿੱਤਾ ਹੈ। ਵਿਜੀਲੈਂਸ ਇੱਕਲੇ ਹਿੰਦੂ ਲੀਡਰਾਂ 'ਤੇ ਹੀ ਨਹੀਂ ਸਗੋਂ ਹੋਰਨਾਂ ਲੀਡਰਾਂ 'ਤੇ ਵੀ ਕਾਰਵਾਈ ਕਰ ਰਹੀ ਹੈ ਜਿਸ ਵਿੱਚ ਕਈ ਸਿੱਖ ਚਿਹਰੇ ਵੀ ਸ਼ਾਮਿਲ ਹਨ, ਸਭ ਤੋਂ ਵੱਡਾ ਨਾਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ। ਇਸ ਤੋਂ ਇਲਾਵਾ ਸਾਧੂ ਸਿੰਘ ਧਰਮਸੋਤ, ਮਨਪ੍ਰੀਤ ਬਾਦਲ, ਕੁਲਦੀਪ ਸਿੰਘ ਵੈਦ ਵੀ ਵਿਜੀਲੈਂਸ ਦੀ ਰਡਾਰ 'ਤੇ ਹਨ।
- Khanna News: ADC ਦੇ ਸੇਵਾ ਮੁਕਤ ਰੀਡਰ ਤੇ ਭਾਜਪਾ ਆਗੂ 'ਤੇ ਰਿਸ਼ਵਤਖੋਰੀ ਦਾ ਕੇਸ ਦਰਜ, ਇੰਤਕਾਲ ਬਦਲੇ ਲਏ ਸੀ
- ਸਾਢੇ ਤਿੰਨ ਲੱਖ ਰੁਪਏੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤਾਂ ਲਈ 71 ਕਰੋੜ 50 ਲੱਖ ਰੁਪਏ ਹੋਰ ਕਰਨਗੇ ਜਾਰੀ, ਮ੍ਰਿਤਕਾਂ ਦਾ ਵਾਰਿਸਾਂ ਨੂੰ ਰਾਹਤ ਫੰਡ 'ਚੋਂ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼
- Bikram Majithia on CM Mann: ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਉਤੇ ਬਿਕਰਮ ਮਜੀਠੀਆ ਦੀ ਟਿੱਪਣੀ, ਕਿਹਾ- "ਜੇ ਲੋਕਾਂ ਕੋਲੋਂ ਹੀ ਹੱਲ ਪੁੱਛਣਾ ਸੀ ਤਾਂ..."
ਭਾਜਪਾ ਦਾ ਜਵਾਬ: ਕਾਂਗਰਸ ਦੇ ਕੌਮੀ ਬੁਲਾਰੇ ਵੱਲੋਂ ਚੁੱਕੇ ਗਏ ਸਵਾਲਾਂ ਦਾ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਵੀ ਠੋਕਵਾਂ ਜਵਾਬ ਦਿੱਤਾ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਇਹ ਪੂਰਾ ਦੇਸ਼ ਜਾਣਦਾ ਹੈ ਕਿ ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸਰਕਾਰ ਬਣਾਉਣ ਦੇ ਲਈ ਕਾਂਗਰਸ ਦੇ ਨਾਲ ਗਠਜੋੜ ਕੀਤਾ ਸੀ। ਉਨ੍ਹਾਂ ਕਿਹਾ ਕਿ ਪਵਨ ਖੇੜਾ ਨੂੰ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਬਿਆਨ ਦੇਣ ਤੋਂ ਪਹਿਲਾਂ ਪੜ੍ਹਾਈ ਨਹੀਂ ਕਰਦੇ ,ਉਨ੍ਹਾਂ ਨੂੰ ਅਪਣਾ ਮਾਨਸਿਕ ਇਲਾਜ ਕਰਵਾਉਣ ਦੀ ਲੋੜ ਹੈ। ਭਾਜਪਾ ਨੇ ਕਿਹਾ ਕੇ ਕਾਂਗਰਸ ਨੂੰ ਲੋਕ ਹੁਣ ਨਕਾਰ ਚੁੱਕੇ ਹਨ। ਇਨ੍ਹਾਂ ਦੇ ਲੀਡਰ ਬੇਲ 'ਤੇ ਬਾਹਰ ਹਨ। ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਯੰਕਾ ਵਾਡਰਾ ਜ਼ਮਾਨਤ 'ਤੇ ਹਨ।
ਆਪ ਦਾ ਜਵਾਬ: ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ ਬਿਆਨਾਂ ਨੂੰ ਲੈਕੇ ਸਵਾਲ ਖੜੇ ਕੀਤੇ ਹਨ। ਆਮ ਆਦਮੀ ਪਾਰਟੀ ਦੇ ਐਮ ਐਲ ਏ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰਾਂ ਹੀ ਪੰਜ ਪੰਜ ਸਾਲ ਸੱਤਾ 'ਚ ਰਹਿਣ। ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਫਤਵਾ ਦੇਕੇ ਇਨ੍ਹਾਂ ਪਾਰਟੀਆਂ ਨੂੰ 5 ਸਾਲ ਲਈ ਘਰਾਂ 'ਚ ਬਿਠਾ ਦਿੱਤਾ ਹੈ। ਐਮ ਐਲ ਏ ਨੇ ਕਿਹਾ ਕਿ ਜੇਕਰ ਓ ਪੀ ਸੋਨੀ ਇਮਾਨਦਾਰ ਹੈ ਤਾਂ ਉਨ੍ਹਾਂ ਨੂੰ ਡਰ ਕਿਸ ਗੱਲ ਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਪੈਸਾ ਖਾਦਾ ਹੈ ਉਨ੍ਹਾਂ 'ਤੇ ਕਾਰਵਾਈ ਇਸੇ ਤਰਾਂ ਜਾਰੀ ਰਹੇਗੀ। ਇਸ ਤਰਾਂ ਦੀ ਰਾਜਨੀਤੀ ਕਾਂਗਰਸ ਕਰਦੀ ਹੈ ਅਸੀਂ ਨਹੀਂ ਕਰਦੇ।