ETV Bharat / state

ਵੇਖੋ PHD, ਡਿਗਰੀਆਂ ਕਰਨ ਵਾਲੇ ਵਿਦਿਆਰਥੀ ਕਿਉਂ ਕਰ ਰਹੇ ਬੂਟ ਪਾਲਿਸ਼, ਸੁਣੋ ਵਿਦਿਆਰਥੀਆਂ ਦੀ ਜ਼ੁਬਾਨੀ - degree holder students of Punjab Agriculture University Ludhiana

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੀਐੱਚਡੀ, ਐੱਮਐੱਸੀ ਡਿਗਰੀ ਹੋਲਡਰ ਵਿਦਿਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਮਾਨ ਸਰਕਾਰ ਖਿਲਾਫ਼ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਵਿਦਿਆਰਥੀਆਂ ਨੇ ਇਕੱਠੇ ਹੋ ਯੂਨੀਵਰਸਿਟੀ ਦੇ ਗੇਟ ਬਾਹਰ ਬੂਟ ਪਾਲਿਸ਼ ਕਰ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।

ਡਿਗਰੀ ਹੋਲਡਰ ਵਿਦਿਆਰਥੀਆਂ ਵੱਲੋਂ ਮੰਗਾਂ ਨੂੰ ਲੈਕੇ ਮਾਨ ਸਰਕਾਰ ਖਿਲਾਫ਼ ਅਨੋਖਾ ਰੋਸ ਪ੍ਰਦਰਸ਼ਨ

author img

By

Published : Jul 29, 2022, 5:50 PM IST

Updated : Jul 31, 2022, 6:40 PM IST

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੀਐੱਚਡੀ, ਐੱਮਐੱਸੀ ਡਿਗਰੀ ਹੋਲਡਰ ਵਿਦਿਆਰਥੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਪੱਕਾ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਵੱਖ ਵੱਖ ਢੰਗ ਅਪਣਾ ਕੇ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਕੱਲ੍ਹ ਇੱਥੇ ਵਿਦਿਆਰਥੀਆਂ ਨੇ ਪੀ ਏ ਯੂ ਗੇਟ ਨੰਬਰ ਇੱਕ ਦੇ ਬਾਹਰ ਸਬਜ਼ੀਆਂ ਵੇਚੀਆਂ ਸਨ ਉੱਥੇ ਹੀ ਅੱਜ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਬੂਟ ਪਾਲਿਸ਼ਾਂ ਸ਼ੁਰੂ ਕਰ ਦਿੱਤੀਆਂ ਅਤੇ ਸਰਕਾਰ ਦੇ ਖਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।

ਵਿਦਿਆਰਥੀਆਂ ਨੇ ਕਿਹਾ ਕਿ ਘਰਦਿਆਂ ਦੇ ਲੱਖਾਂ ਰੁਪਏ ਲਗਾ ਕੇ ਵੀ ਸਾਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਸਵਾਲ ਚੁੱਕਦਿਆ ਕਿਹਾ ਕਿ ਮਾਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਕਿਸੇ ਵੀ ਵਰਗ ਨੂੰ ਧਰਨੇ ਨਹੀਂ ਲਾਉਣੇ ਪੈਣਗੇ। ਵਿਦਿਆਰਥੀਆਂ ਨੇ ਕਿਹਾ ਕਿ ਸਿਰਫ ਗ੍ਰੈਜੂਏਸ਼ਨ ਵਾਲੇ ਵਿਦਿਆਰਥੀ ਹੀ ਨਹੀਂ ਸਗੋਂ ਪੋਸਟ ਗ੍ਰੈਜੂਏਟ ਇੱਥੋਂ ਤੱਕ ਕੇ ਪੀਐੱਚਡੀ ਹੋਲਡਰ ਵਿਦਿਆਰਥੀ ਵੀ ਅੱਜ ਬੂਟ ਪਾਲਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੂਟ ਪਾਲਿਸ਼ ਕਰਨਾ ਕੋਈ ਮਾੜਾ ਕੰਮ ਨਹੀਂ ਜੇਕਰ ਹੁਣ ਸਰਕਾਰ ਸਾਨੂੰ ਨੌਕਰੀਆਂ ਹੀ ਨਹੀਂ ਦੇਵੇਗੀ ਅਤੇ ਅਸਾਮੀਆਂ ਹੀ ਖਾਲੀ ਪਈਆਂ ਨਹੀਂ ਭਰੇਗੀ ਤਾਂ ਸਾਨੂੰ ਅਜਿਹੀ ਹੀ ਕੰਮ ਕਰਨੇ ਪੈਣਗੇ।

ਡਿਗਰੀਆਂ ਕਰਨ ਵਾਲੇ ਵਿਦਿਆਰਥੀ ਕਿਉਂ ਕਰ ਰਹੇ ਬੂਟ ਪਾਲਿਸ਼

ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਾਰੇ ਹੀ ਵਿਦਿਆਰਥੀ ਇੱਕਜੁੱਟ ਹੋਏ ਹਨ। ਉਨ੍ਹਾਂ ਕਿਹਾ ਅਸੀਂ ਘਰਦਿਆਂ ਦੇ ਲੱਖਾਂ ਰੁਪਏ ਲਗਾ ਕੇ ਡਿਗਰੀਆਂ ਕੀਤੀਆਂ ਸਨ ਤਾਂ ਜੋ ਨੌਕਰੀਆਂ ਉਨ੍ਹਾਂ ਨੂੰ ਮਿਲ ਸਕਣਗੀਆਂ ਪਰ ਪੜ੍ਹ ਲਿਖ ਕੇ ਵੀ ਉਹ ਬੇਰੁਜ਼ਗਾਰ ਹਨ ਜਿਸ ਕਰਕੇ ਉਨ੍ਹਾਂ ਵੱਲੋਂ ਪੀ ਏ ਯੂ ਗੇਟ ਨੰਬਰ ਇੱਕ ਦੇ ਬਾਹਰ ਧਰਨਾ ਲਾ ਦਿੱਤਾ ਗਿਆ ਹੈ ਅਤੇ ਰੋਜਾਨਾ ਵੱਖਰੇ ਵੱਖਰੇ ਢੰਗ ਦੇ ਨਾਲ ਆਪਣਾ ਰੋਸ ਸਰਕਾਰ ਦੇ ਪ੍ਰਤੀ ਜ਼ਾਹਿਰ ਕਰ ਰਹੇ ਹਨ।

ਇਹ ਵੀ ਪੜ੍ਹੋ: CS,DGP,AG ਦੇ ਧਰਮ ਨੂੰ ਲੈ ਕੇ ਕਾਂਗਰਸ ਨੇ ਘੇਰੀ ਮਾਨ, ਤਾਂ ਬੀਜੇਪੀ ਨੇ ਚੁੱਕੇ ਸਵਾਲ, ਕਿਹਾ- 'ਹਿੰਦੂ CM ਕਿਉਂ ਨਹੀਂ ਬਣਾਇਆ'

Last Updated : Jul 31, 2022, 6:40 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.