ETV Bharat / state

Ludhiana Industry: ਪੰਜਾਬ ਮਿਕਸ ਲੈਂਡ ਯੂਜ ਪਲਾਇਨ ਤੋਂ ਨਾਖ਼ੁਸ਼ ਕਾਰੋਬਾਰੀਆਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ - ਲੁਧਿਆਣਾ ਚ ਫੈਕਟਰੀਆਂ ਬੰਦ

ਲੁਧਿਆਣਾ 'ਚ ਜਿਹੜੇ ਇਲਾਕਿਆਂ ਦੇ ਵਿੱਚ ਇਹ ਫੈਕਟਰੀਆਂ ਚੱਲਦੀਆਂ ਹਨ ਉਹ ਰਿਹਾਇਸ਼ੀ ਵੀ ਹੈ ਅਤੇ ਓਥੇ ਇੰਡਸਟਰੀ ਵੀ ਚਲਦੀ ਹੈ,ਜਿਸ ਨੂੰ ਮਿਕਸ ਲੈਂਡ ਦਾ ਨਾਂ ਦਿੱਤਾ ਗਿਆ ਸੀ।ਪਰ ਇਹ ਹੁਣ ਬੰਦ ਹੋਣ ਦੀ ਕਗਾਰ 'ਤੇ ਹੈ।ਕਿਉਂਕਿ ਸਤੰਬਰ ਮਹੀਨੇ ਦੇ ਵਿਚ ਇਸ ਦੀ ਮਿਆਦ ਖਤਮ ਹੋ ਜਾਵੇਗੀ। ਭਾਵ ਕਿ ਹੁਣ ਇਲਾਕੇ ਨੂੰ ਰਿਹਾਇਸ਼ੀ ਇਲਾਕੇ 'ਚ ਪੂਰੀ ਤਰ੍ਹਾਂ ਤਬਦੀਲ ਕਰ ਦਿੱਤਾ ਜਾਵੇਗਾ।

Unhappy with the Punjab Mixed Land Use Plan, the businessmen opened a front against the government
Ludhiana Industry: ਪੰਜਾਬ ਮਿਕਸ ਲੈਂਡ ਯੂਜ ਪਲਾਇਨ ਤੋਂ ਨਾਖ਼ੁਸ਼ ਕਾਰੋਬਾਰੀਆਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
author img

By

Published : May 16, 2023, 9:47 AM IST

Ludhiana Industry: ਪੰਜਾਬ ਮਿਕਸ ਲੈਂਡ ਯੂਜ ਪਲਾਇਨ ਤੋਂ ਨਾਖ਼ੁਸ਼ ਕਾਰੋਬਾਰੀਆਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਲੁਧਿਆਣਾ: ਲੁਧਿਆਣਾ 'ਚ ਬੀਤੇ ਕਈ ਦਹਾਕਿਆਂ ਤੋਂ ਇੰਡਸਟਰੀ ਵਧ-ਫੁਲ ਰਹੀ ਹੈ ਖਾਸ ਕਰਕੇ ਲੁਧਿਆਣਾ ਨੂੰ ਮੀਡੀਅਮ ਸਮਾਲ ਅਤੇ ਮਾਈਕਰੋ ਇੰਡਸਟਰੀ ਕਰਕੇ ਜਾਣਿਆ ਜਾਂਦਾ ਹੈ, ਲੁਧਿਆਣਾ ਵਿਚ ਲਗਭਗ 50 ਹਜ਼ਾਰ ਦੇ ਕਰੀਬ ਐਮਐਸਐਮਈ ਹੈ, ਇਹਨਾਂ ਵਿੱਚ ਜ਼ਿਆਦਾਤਰ ਤਾਦਾਦ ਉਨ੍ਹਾਂ ਫੈਕਟਰੀਆਂ ਦੀ ਹੈ ਜਿਹੜੀਆਂ ਘਰਾਂ ਦੇ ਵਿੱਚ ਚੱਲ ਰਹੀਆਂ ਹਨ, ਜਿਹੜੇ ਇਲਾਕਿਆਂ ਦੇ ਵਿੱਚ ਇਹ ਫੈਕਟਰੀਆਂ ਚੱਲਦੀਆਂ ਹਨ ਉਹ ਰਿਹਾਇਸ਼ੀ ਵੀ ਹੈ ਅਤੇ ਓਥੇ ਇੰਡਸਟਰੀ ਵੀ ਚਲਦੀ ਹੈ, ਜਿਸ ਨੂੰ ਮਿਕਸ ਲੈਂਡ ਦਾ ਨਾਂ ਦਿੱਤਾ ਗਿਆ ਸੀ। ਪਰ ਇਹ ਹੁਣ ਬੰਦ ਹੋਣ ਦੀ ਕਗਾਰ 'ਤੇ ਹੈ। ਕਿਉਂਕਿ ਸਤੰਬਰ ਮਹੀਨੇ ਦੇ ਵਿਚ ਇਸ ਦੀ ਮਿਆਦ ਖਤਮ ਹੋ ਜਾਵੇਗੀ। ਭਾਵ ਕਿ ਹੁਣ ਇਲਾਕੇ ਨੂੰ ਰਿਹਾਇਸ਼ੀ ਇਲਾਕੇ 'ਚ ਪੂਰੀ ਤਰ੍ਹਾਂ ਤਬਦੀਲ ਕਰ ਦਿੱਤਾ ਜਾਵੇਗਾ ਜਿਸ ਕਰਕੇ ਫੈਕਟਰੀਆਂ ਨੂੰ ਜਾਂ ਤਾਂ ਕਿਤੇ ਹੋਰ ਸ਼ਿਫਟ ਕਰਨਾ ਪਵੇਗਾ ਜਾਂ ਫਿਰ ਪੂਰਣ ਤੌਰ 'ਤੇ ਬੰਦ ਕਰਨਾ ਪਵੇਗਾ।

ਇਸ ਨੂੰ ਲੈ ਕੇ ਕਾਰੋਬਾਰੀ ਬੇਹੱਦ ਚਿੰਤਤ ਹਨ ਅਤੇ 50 ਹਜ਼ਾਰ ਦੇ ਕਰੀਬ ਫੈਕਟਰੀਆਂ ਤੇ ਬੰਦ ਹੋਣ ਦੀ ਤਲਵਾਰ ਲਟਕ ਰਹੀ ਹੈ, ਜਿਸ ਨੂੰ ਲੈਕੇ ਹੁਣ ਕਾਰੋਬਾਰੀਆਂ ਦਾ ਸਰਕਾਰ ਪ੍ਰਤੀ ਰੋਸ ਨਜ਼ਰ ਆ ਰਿਹਾ ਹੈ। ਇਸੇ ਨੂੰ ਦੇਖਦਿਆਂ ਬੀਤੇ ਦਿਨੀਂ ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ 6 ਤੋਂ 7 ਲੱਖ ਦੇ ਕਰੀਬ ਲੇਬਰ ਵੀ ਇਨ੍ਹਾਂ ਫੈਕਟਰੀਆਂ ਦੇ ਵਿਚ ਕੰਮ ਕਰਦੀ ਹੈ। ਜੋ ਕਿ ਇਹਨਾ ਇਲਾਕਿਆਂ ਦੇ ਵਿੱਚ ਹੀ ਰਹਿੰਦੀਆਂ ਹਨ ਉਹ ਵੀ ਡਰੇ ਹੋਏ ਹਨ ਸਰਕਾਰ ਨੇ ਸਨਅਤਕਾਰਾਂ ਨੂੰ 5 ਸਾਲ ਦੀ ਹੋਰ ਮਿਆਦ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਹੋ ਪਾ ਰਿਹਾ ਜਿਸ ਕਰਕੇ ਕਾਰੋਬਾਰੀਆਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

  1. Turkey elections: ਤੁਰਕੀ 'ਚ ਮੁੜ ਵੋਟਿੰਗ ਦੀ ਸੰਭਾਵਨਾ, ਏਰਦੋਗਨ ਦੀ ਵੋਟ ਸ਼ੇਅਰ 50 ਫੀਸਦੀ ਤੋਂ ਘੱਟ
  2. Punjab Haryana HC: ਸਾਬਕਾ ਫੌਜੀ ਨੂੰ ਅਦਾ ਕੀਤੀ ਗਈ ਵਾਧੂ ਪੈਨਸ਼ਨ ਨਹੀਂ ਕੀਤੀ ਜਾ ਸਕਦੀ ਵਸੂਲ
  3. Patiala Big News: ਗੁਰਦੁਆਰਾ ਦੇ ਕੰਪਲੈਕਸ ਅੰਦਰ ਔਰਤ ਦਾ ਗੋਲੀਆਂ ਮਾਰ ਕੇ ਕਤਲ, ਸਰੋਵਰ ਕੋਲ ਬੈਠ ਕੇ ਸ਼ਰਾਬ ਪੀਣ ਦੇ ਇਲਜ਼ਾਮ

ਕਿਹੜੇ ਸੈਕਟਰ ਹੋਣਗੇ ਪ੍ਰਭਾਵਿਤ ? : ਲੁਧਿਆਣਾ ਦੇ ਵਿੱਚ ਜ਼ਿਆਦਾਤਰ ਸਮਾਲ ਸਕੇਲ ਇੰਡਸਟਰੀ ਤੋਂ ਹੀ ਸਮਾਨ ਬਣਾ ਕੇ ਵੱਡੀਆਂ ਫੈਕਟਰੀਆਂ ਨੂੰ ਸਪਲਾਈ ਕੀਤਾ ਜਾਂਦਾ ਹੈ ਜਿਸ ਵਿੱਚ ਵੱਡੀ ਤਾਦਾਦ ਸਾਇਕਲ ਇੰਡਸਟਰੀ ਨਾਲ ਜੁੜੀਆਂ ਫੈਕਟਰੀਆਂ ਹਨ, ਆਟੋ ਪਾਰਟਸ ਅਤੇ ਸਿਲਾਈ ਮਸ਼ੀਨ ਪਾਰਟਸ ਬਣਾਉਣ ਵਾਲੀਆਂ ਛੋਟੀਆਂ ਫੈਕਟਰੀਆਂ ਹਨ, ਜਿੰਨਾਂ ਦੇ ਵਿੱਚ ਪੁਰਜੇ ਬਣ ਅਤੇ ਵੱਡੀਆਂ ਫੈਕਟਰੀਆਂ ਨੂੰ ਸਪਲਾਈ ਕੀਤੇ ਜਾਂਦੇ ਹਨ ਅਤੇ ਉੱਥੇ ਫਿਰ ਅਸੈਂਬਲ ਕਰ ਕੇ ਪ੍ਰੋਡਕਟ ਤਿਆਰ ਕੀਤਾ ਜਾਂਦਾ ਹੈ। ਜੇਕਰ ਛੋਟੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ ਤਾਂ ਇਸ ਨਾਲ ਵੱਡੀਆਂ ਫੈਕਟਰੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ। ਲੁਧਿਆਣਾ ਵਿੱਚ ਅਜਿਹੀ ਫੈਕਟਰੀਆਂ ਦੀ ਭਰਮਾਰ ਹੈ ਜੋ ਘਰਾਂ ਤੋਂ ਚਲਦੀਆਂ ਹਨ।

Unhappy with the Punjab Mixed Land Use Plan, the businessmen opened a front against the government
Ludhiana Industry: ਪੰਜਾਬ ਮਿਕਸ ਲੈਂਡ ਯੂਜ ਪਲਾਇਨ ਤੋਂ ਨਾਖ਼ੁਸ਼ ਕਾਰੋਬਾਰੀਆਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ

ਕੀ ਹੈ ਮਿਕਸ ਲੈਂਡ ਯੂਜ਼ ? : ਸਾਲ 2008 ਵਿੱਚ ਪੰਜਾਬ ਰੀਜਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਨੇ ਲੁਧਿਆਣਾ ਸ਼ਹਿਰ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਲਈ ਮਾਸਟਰ ਪਲਾਨ ਤਿਆਰ ਕੀਤਾ ਸੀ। ਇਸ ਯੋਜਨਾ ਨੂੰ ਤਿਆਰ ਕਰਨ ਸਮੇਂ ਕਈ ਕਮੀਆਂ ਸਨ। ਇਸ ਵਿੱਚ 70 ਫੀਸਦੀ ਤੋਂ ਵੱਧ ਉਦਯੋਗਾਂ ਵਾਲੇ 72 ਖੇਤਰਾਂ ਨੂੰ ਮਿਸ਼ਰਤ ਭੂਮੀ ਵਰਤੋਂ ਅਤੇ ਰਿਹਾਇਸ਼ੀ ਖੇਤਰ ਘੋਸ਼ਿਤ ਕੀਤਾ ਗਿਆ ਸੀ। ਜਦੋਂ ਕੇ ਕਾਰੋਬਾਰੀਆਂ ਨੇ ਇਨ੍ਹਾਂ 72 ਖੇਤਰਾਂ ਨੂੰ ਸਨਅਤੀ ਖੇਤਰ ਐਲਾਨੇ ਜਾਣ ਦੀ ਮੰਗ ਕੀਤੀ ਸੀ। ਇਸ ਵਿੱਚ ਓਹ ਇਲਾਕੇ ਜਿਨ੍ਹਾਂ ਚ ਘਰਾਂ ਅੰਦਰ 70 ਫੀਸਦੀ ਤੱਕ ਛੋਟੀਆਂ ਇਕਾਈਆਂ ਸ਼ਾਮਿਲ ਨੇ ਉਸ ਨੂੰ ਮਿਕਸ ਲੈਂਡ ਐਲਾਨਿਆ ਗਿਆ ਸੀ।

ਕਿਊਂ ਕੀਤਾ ਜਾ ਰਿਹਾ ਬੰਦ ?: ਦਰਅਸਲ ਪ੍ਰਦੂਸ਼ਣ ਕਰਕੇ ਇਨ੍ਹਾਂ ਇਲਾਕਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ, ਲੁਧਿਆਣਾ ਚ ਗਿੱਲ ਰੋਡ, ਸ਼ਿਮਲਾ ਪੂਰੀ, ਢੰਡਾਰੀ, ਡਾਬਾ, ਜਨਤਾ ਨਗਰ, ਗੁਰੂ ਨਾਨਕ ਦੇਵ ਨਗਰ, ਗਿਆਸਪੁਰਾ, ਆਤਮ ਨਗਰ, ਸ਼ਾਮ ਨਗਰ, ਕੋਟ ਮੰਗਲ ਸਿੰਘ, ਸ਼ਿਵ ਪੂਰੀ, ਪ੍ਰਤਾਪ ਨਗਰ, ਬਚਿੱਤਰ ਨਗਰ ਅਤੇ ਹੋਰ ਅਜਿਹੇ 72 ਇਲਾਕੇ ਨੇ ਜਿਨ੍ਹਾ ਨੂੰ ਮਿਕਸ ਲੈਂਡ ਐਲਾਨਿਆਂ ਗਿਆ ਸੀ। ਇਨ੍ਹਾਂ ਇਲਾਕਿਆਂ ਨੂੰ ਹੁਣ ਪ੍ਰਦੂਸ਼ਣ ਕਰਕੇ ਬੰਦ ਕੀਤਾ ਜਾ ਰਿਹਾ ਹੈ ਅਤੇ ਫੈਕਟਰੀਆਂ ਨੂੰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।

ਕਿਊਂ ਕਾਰੋਬਾਰੀਆਂ ਵੱਲੋਂ ਭੁੱਖ ਹੜਤਾਲ ? ਦਰਅਸਲ ਇਸ ਮਾਮਲੇ ਨੂੰ ਲੈ ਕੇ ਕਾਰੋਬਾਰੀ ਬੀਤੇ ਕਈ ਸਾਲਾਂ ਤੋਂ ਫਸੇ ਹੋਏ ਹਨ ਉਨ੍ਹਾਂ ਨੂੰ ਨਾ ਤਾਂ ਵਾਜਬ ਕੀਮਤਾਂ ਤੇ ਕੋਈ ਥਾਂ ਦਿੱਤੀ ਜਾ ਰਹੀ ਹੈ ਜਿੱਥੇ ਉਹ ਇੰਡਸਟਰੀ ਨੂੰ ਲੈ ਕੇ ਜਾ ਸਕੇ ਅਤੇ ਨਾ ਹੀ ਕੋਈ ਪੱਕਾ ਹੱਲ ਕੀਤਾ ਜਾ ਰਿਹਾ ਹੈ, ਕਾਂਗਰਸ ਦੀ ਸਰਕਾਰ ਵੇਲੇ 5 ਸਾਲ ਦੀ ਮਿਆਦ ਵਧਾ ਦਿੱਤੀ ਗਈ ਸੀ ਉਹ ਹੁਣ ਖਤਮ ਹੋ ਰਹੀ ਹੈ, ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਦਾ ਪੱਕਾ ਹੱਲ ਕੀਤਾ ਜਾਵੇ, ਮਿਆਦ ਵਧਾਉਣ ਦੇ ਨਾਲ ਜਦੋਂ ਸਰਕਾਰ ਚਲੀ ਜਾਂਦੀ ਹੈ ਤਾਂ ਦੂਜੀ ਸਰਕਾਰ ਆਉਂਦੀ ਹੈ ਇਸ ਨਾਲ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਹਰ ਵਾਰ ਉਨ੍ਹਾਂ ਨੂੰ ਪ੍ਰਦਰਸ਼ਨ ਕਰਨੇ ਪੈਂਦੇ ਹਨ, ਆਪਣੀਆਂ ਫੈਕਟਰੀਆਂ ਛੱਡ ਕੇ ਧਰਨਿਆਂ ਤੇ ਬੈਠਣਾ ਪੈਂਦਾ ਹੈ, ਜਦੋਂ ਕਿ ਉਹ ਸਭ ਤੋਂ ਜ਼ਿਆਦਾ ਟੈਕਸ ਦਿੰਦੇ ਹਨ, ਕਾਰੋਬਾਰੀ ਹਨ, ਲੁਧਿਆਣਾ ਅੰਦਰ ਧਾਰਾ 144 ਲੱਗੀ ਹੋਣ ਕਰਕੇ ਵੱਡਾ ਇਕੱਠ ਕਰਨ ਤੋਂ ਵੀ ਸਾਫ ਮਨਾਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀ ਵੱਸ ਪਹਿਲਾਂ ਧਰਨਾ ਪ੍ਰਦਰਸ਼ਨ ਕਰਨਾ ਪਿਆ ਅਤੇ ਜਦੋਂ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ ਤਾਂ ਉਨ੍ਹਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ

ETV Bharat Logo

Copyright © 2025 Ushodaya Enterprises Pvt. Ltd., All Rights Reserved.