ਲੁਧਿਆਣਾ: ਲੁਧਿਆਣਾ ਦੇ ਟਰਾਂਸਪੋਰਟ ਨਗਰ 'ਚ ਵੱਡੇ ਪੱਧਰ ਉੱਤੇ ਢੋਆ ਢੁਆਈ ਟਰਾਂਸਪੋਰਟ ਦਾ ਕੰਮ ਹੁੰਦਾ ਹੈ। ਸਿਰਫ਼ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਇਥੋਂ ਟਰੱਕਾਂ ਰਾਹੀਂ ਸਾਮਾਨ ਦੀ ਸਪਲਾਈ ਕਰਵਾਈ ਜਾਂਦੀ ਹੈ। ਇਹ ਫ਼ਾਇਦੇ ਦਾ ਧੰਦਾ ਹੁਣ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਘਟਦੀ ਲੇਬਰ ਅਤੇ ਲੋਕਾਂ ਦਾ ਟਰਾਂਸਪੋਰਟ ਕੰਮਕਾਜ ਵਿਚ ਘਟ ਰਿਹਾ ਰੁਝਾਨ ਹੈ।
ਜੰਮੂ ਕਸ਼ਮੀਰ ਤੋਂ ਆਏ ਲੇਬਰ ਨੇ ਦੱਸਿਆ ਕਿ ਲੇਬਰ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਵੱਧ ਕੰਮ ਕਰਨਾ ਪੈ ਰਿਹਾ ਹੈ। ਲੁਧਿਆਣਾ ਵਿੱਚ ਗੱਡੀਆਂ ਦੇਸ਼ ਦੇ ਹਰ ਕੋਨੇ ਤੋਂ ਆਉਂਦੀਆਂ ਹਨ ਅਤੇ ਜਾਂਦੀਆਂ ਹਨ। ਜਿਸ ਕਰਕੇ ਅਕਸਰ ਇੱਥੇ ਬਿਮਾਰੀ ਦਾ ਖਤਰਾ ਬਣਿਆ ਰਹਿੰਦਾ ਹੈ। ਯੂਪੀ ਬਿਹਾਰ ਦੀ ਲੇਬਰ ਇਸੇ ਕਰਕੇ ਇਸ ਕੰਮ ਨੂੰ ਛੱਡ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾਂ ਇੱਕ ਟਰਾਂਸਪੋਰਟ ਕੈਰੀਅਰ ਵਿੱਚ 20-20 ਬੰਦੇ ਕੰਮ ਕਰਦੇ ਸੀ ਉੱਥੇ ਹੁਣ ਪੰਜ ਤੋਂ ਛੇ ਲੋਕ ਹੀ ਰਹਿ ਗਏ ਹਨ।
ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਜਗਦੀਸ਼ ਸਿੰਘ ਜੱਸੋਵਾਲ ਨੇ ਦੱਸਿਆ ਕਿ ਹਾਲਾਤ ਬਹੁਤ ਖ਼ਰਾਬ ਹਨ। ਹੁਣ ਟਰਾਂਸਪੋਰਟ ਦੇ ਧੰਦੇ ਵਿੱਚ ਕੋਈ ਆਉਣਾ ਨਹੀਂ ਚਾਹੁੰਦਾ ਕਿਉਂਕਿ ਲਗਾਤਾਰ ਇਹ ਧੰਦਾ ਘਾਟੇ ਵੱਲ ਜਾ ਰਿਹਾ ਹੈ। ਪੈਟਰੋਲ ਡੀਜ਼ਲ ਮਹਿੰਗੇ ਹੋ ਰਹੇ ਹਨ। ਲੇਬਰ ਦੀ ਉਨ੍ਹਾਂ ਨੂੰ ਬਹੁਤ ਵੱਡੀ ਸਮੱਸਿਆ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਇਸ ਕੰਮ ਨੂੰ ਪਸੰਦ ਨਹੀਂ ਕਰਦੇ ਜਿਸ ਕਰਕੇ ਇਸ ਤੋਂ ਛੁਟਕਾਰਾ ਪਾ ਰਹੇ ਹਨ ਅਤੇ ਇਸ ਕੰਮ ਨੂੰ ਛੱਡ ਰਹੇ।
ਉਨ੍ਹਾਂ ਕਿਹਾ ਕਿ ਕਿਸੇ ਵੇਲੇ ਉਨ੍ਹਾਂ ਕੋਲ ਕੰਮ ਅਤੇ ਲੇਬਰ ਦੀ ਭਰਮਾਰ ਹੁੰਦੀ ਸੀ ਅਤੇ ਹੁਣ ਨਾ ਕੰਮ ਹੈ ਅਤੇ ਨਾ ਹੀ ਲੇਬਰ ਹੈ ਕਿਉਂਕਿ ਲੇਬਰ ਛੱਡ ਰਹੀ ਹੈ ਯੂਪੀ ਬਿਹਾਰ ਦੀ ਲੇਬਰ ਡਰ ਕੇ ਚਲੀ ਗਈ ਸਰਕਾਰ ਹਨ ਉਨ੍ਹਾਂ ਦੀ ਬਾਂਹ ਕੋਰੋਨਾ ਦੌਰਾਨ ਨਹੀਂ ਫੜੀ ਅਤੇ ਹੁਣ ਉਹ ਇੰਨਾ ਜ਼ਿਆਦਾ ਸਹਿਮ ਗਏ ਹਨ ਕਿ ਦੁਬਾਰਾ ਇਸ ਕੰਮ ਵਿੱਚ ਆਉਣਾ ਹੀ ਨਹੀਂ ਚਾਹੁੰਦੇ।
ਉਧਰ ਪੰਜਾਬ ਟਰਾਂਸਪੋਰਟ ਕੈਰੀਅਰ ਦੇ ਮਾਲਕ ਨੇ ਵੀ ਕਿਹਾ ਕਿ ਲੇਬਰ ਦੀ ਸਮੱਸਿਆ ਕਰਕੇ ਉਨ੍ਹਾਂ ਦੇ ਕੰਮ ਵਿੱਚ ਵਿਘਨ ਪੈ ਰਿਹਾ ਹੈ।