ਲੁਧਿਆਣਾ: ਰੇਲਵੇ ਸਟੇਸ਼ਨ ਦੇ ਬਾਹਰ ਮੁੱਲਾਂਪੁਰ ਤੋਂ ਆਏ ਇੱਕ ਵਪਾਰੀ ਦੀ ਕਾਰ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਚੋਰ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ(thieves broke the car window and stole lakhs) ਹੋ ਗਿਆ, ਦਰਅਸਲ ਕਾਰੋਬਾਰੀ ਦੀ ਕਾਰ ਦਾ ਟਾਇਰ ਪੰਚਰ ਹੋਣ ਕਾਰਨ ਕਾਰ ਨੂੰ ਮਾਰਕੀਟ ਵਿੱਚ ਖੜ੍ਹੀ ਕਰ ਕੇ ਚਲਾ ਗਿਆ ਅਤੇ ਜਦੋਂ ਉਹ ਖਰੀਦਦਾਰੀ ਕਰਨ ਗਿਆ ਤਾਂ ਪਿੱਛਿਓਂ ਆਏ ਚੋਰ ਨੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਬੈਗ ਵਿੱਚ ਡੇਢ ਲੱਖ ਰੁਪਏ ਅਤੇ ਵਪਾਰੀ ਦਾ ਪਾਸਪੋਰਟ ਸੀ, ਜਿਸ ਦੀ ਸ਼ਿਕਾਇਤ ਉਸ ਨੇ ਥਾਣੇ ਵਿੱਚ ਕੀਤੀ ਹੈ।
ਇਹ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ (CCTV footage of the incident came out) ਆਈ ਹੈ ਜਿਸ ਵਿੱਚ ਚੋਰ ਮੂੰਹ ਉੱਤੇ ਕੱਪੜਾ ਲਪੇਟ ਕੇ ਪੀੜਤ ਦਾ ਬੈਗ ਲੈ ਕੇ ਚੋਰ ਜਾਂਦਾ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਇੰਚਾਰਜ ਸੁਲੱਖਣ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਅੱਜ ਹੀ ਸਾਡੇ ਸਾਹਮਣੇ ਆਇਆ ਹੈ।
ਸੀਸੀਟੀਵੀ ਫੁਟੇਜ: ਉਨ੍ਹਾਂ ਕਿਹਾ ਕਿ ਪੀੜਤ ਵਪਾਰੀ ਲੁਧਿਆਣਾ ਦੇ ਮੁੱਲਾਪੁਰ ਦਾ ਰਹਿਣ ਵਾਲਾ (The victim businessman is a resident of Mullapur in Ludhiana) ਹੈ ਅਤੇ ਉਹ ਖਰੀਦਦਾਰੀ ਦੇ ਸਿਲਸਿਲੇ ਵਿਚ ਲੁਧਿਆਣਾ ਆਇਆ ਹੋਇਆ ਸੀ।
ਇਹ ਵੀ ਪੜ੍ਹੋ: ਸਰਕਾਰ ਦਾ ਵੱਡਾ ਐਲਾਨ: ਪੰਜਾਬ ਵਿੱਚ ਅਧਿਆਪਕਾਂ ਲਈ UGC 7ਵਾਂ ਤਨਖਾਹ ਕਮਿਸ਼ਨ ਲਾਗੂ, ਗੈਸਟ ਫੈਕਲਟੀ ਦੀ ਵਧੀ ਤਨਖਾਹ
ਇਸ ਦੌਰਾਨ ਉਸ ਦੀ ਕਾਰ ਦਾ ਟਾਇਰ ਪੰਚਰ ਹੋ ਗਿਆ ਅਤੇ ਜਦੋਂ ਉਹ ਕਾਰ ਪਾਰਕ ਕਰਕੇ ਬਾਹਰ ਨਿਕਲਿਆ ਤਾਂ ਚੋਰ ਉਸ ਦੀ ਕਾਰ ਵਿੱਚੋਂ ਪੈਸਿਆਂ ਵਾਲਾ ਬੈਗ ਚੁੱਕ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ (The CCTV footage is being scrutinized) ਜਾ ਰਿਹਾ ਹੈ ਤਾਂ ਕਿ ਚੋਰ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।