ਲੁਧਿਆਣਾ:ਸੈਕਟਰ 32 ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਵਿੱਚ ਚੋਰੀ ਹੋਈ।ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।ਇਸ ਬਾਰੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਕੱਲ੍ਹ ਦੇਰ ਰਾਤ ਤੱਕ ਬਾਰਸ਼ ਦੇ ਕਾਰਨ ਚੋਰ ਰਾਤ ਕਰੀਬ 2 ਵਜੇ ਆਇਆ ਅਤੇ ਇਕ ਘੰਟੇ ਤੋਂ ਵੱਧ ਉਥੇ ਰੁਕਿਆ ਅਤੇ ਉਹ ਵੱਡੀ ਗੋਲਕ ਖੋਲ ਨਾ ਸਕਿਆ ਪਰ ਦੋ ਛੋਟੀਆਂ ਗੋਲਕਾਂ ਵਿੱਚ ਜਿੰਨੀ ਨਕਦੀ ਸੀ ਉਹ ਸਾਰੀ ਲੈ ਗਿਆ।ਪ੍ਰਧਾਨ ਨੇ ਇਹ ਵੀ ਦੱਸਿਆ ਹੈ ਕਿ ਉਹ ਇਕ ਸਾਈਕਲ ਵੀ ਲੈ ਕੇ ਚਲਾ ਗਿਆ ਹੈ।
ਦੱਸਦੇਈਏ ਕਿ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਵਿਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਚੋਰ ਜਾਂਦਾ ਹੋਇਆ ਇਕ ਸਾਈਕਲ ਵੀ ਨਾਲ ਲੈ ਕੇ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਕਾਲ ਦੇ ਦੌਰਾਨ ਚੋਰਾਂ ਦੇ ਹੌਂਸਲੇ ਵੀ ਵੱਧ ਗਏ ਹਨ। ਚੋਰੀ ਦੀਆਂ ਘਟਨਾਵਾਂ ਆਮ ਹੋ ਰਹੀਆ ਹਨ।ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਸਖਤ ਕਦਮ ਪੁੱਟਣੇ ਚਾਹੀਦੇ ਹਨ।
ਇਹ ਵੀ ਪੜੋ:Punjab Congress Conflict: ਸ਼ਿਕਾਇਤਾਂ ਲੈ ਦਿੱਲੀ ਲਈ ਰਵਾਨਾ ਹੋਏ ਕਾਂਗਰਸੀ ਵਿਧਾਇਕ