ਲੁਧਿਆਣਾ : ਅੱਜ ਲੁਧਿਆਣਾ ਦੇ ਗੁਰੂਦੁਆਰਾ ਆਲਮਗੀਰ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ, ਜਿਸ ਵਿੱਚ 16 ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਕਿਸਾਨੀ ਦੇ ਮੁੱਦਿਆਂ ਬਾਰੇ ਗੱਲ ਕੀਤੀ, ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐੱਸਕੇਐੱਮ ਦੇ 32 ਗਰੁੱਪਾਂ ਦੀ ਮਦਦ ਨਾਲ 19 ਅਗਸਤ ਨੂੰ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ, ਤਾਂ ਜੋ ਕਿਸਾਨਾਂ ਨੂੰ ਮੌਸਮ ਅਤੇ ਹੜ੍ਹ ਕਰਕੇ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।
ਐੱਸਕੇਐੱਮ ਦੇ ਦੋਫਾੜ ਦੀਆਂ ਖ਼ਬਰਾਂ : ਕਿਸਾਨ ਜਥੇਬੰਦੀਆਂ ਦੇ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੀਡੀਆ ਵਿੱਚ ਐੱਸਕੇਐੱਮ ਦੇ ਟੁੱਟਣ ਦੀਆਂ ਖਬਰਾਂ ਚੱਲ ਰਹੀਆਂ ਸਨ। ਉਨ੍ਹਾ ਦੇ ਜਵਾਬ ਲਈ ਅੱਜ ਦੀ ਇਹ ਬੈਠਕ ਸੱਦੀ ਗਈ ਹੈ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਬਹੁਤ ਵਾਰ ਸਟੇਜਾਂ ਤੋਂ ਮੁਆਵਜ਼ੇ ਸਬੰਧੀ ਐਲਾਨ ਕਰ ਚੁੱਕੇ ਹਨ ਪਰ ਕਿੰਨਾ ਅਤੇ ਕਦੋਂ ਇਹ ਮੁਆਵਜ਼ਾ ਦਿੱਤਾ ਜਾਵੇਗਾ, ਇਸ ਸਬੰਧੀ ਸਰਕਾਰ ਨੇ ਕੁਝ ਸਪਸ਼ਟ ਨਹੀਂ ਕੀਤਾ ਹੈ।
ਉਨ੍ਹਾਂ ਕਿਹਾ ਕਿ 19 ਅਗਸਤ ਤੱਕ ਦਾ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੂੰ ਅਲਟੀਮੇਟਮ ਕਿਸਾਨਾਂ ਨੇ ਦਿੱਤਾ ਹੈ ਜੇਕਰ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਪੰਜਾਬ ਦੇ 92 ਐੱਮਐੱਲਏ ਅਤੇ ਐੱਮਪੀ ਦੇ ਨਾਲ ਭਾਜਪਾ ਦੇ ਆਗੂਆਂ ਦੇ ਘਰ ਦਾ ਵੀ ਘੇਰਾਓ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਕੇਂਦਰ ਨੇ ਵੱਖਰਾ ਮੁਆਵਜ਼ਾ ਦੇਣਾ ਹੈ ਅਤੇ ਪੰਜਾਬ ਸਰਕਾਰ ਨੇ ਵੱਖਰਾ ਪਰ ਹਾਲੇ ਤੱਕ ਇਹ ਅਖ਼ਬਾਰਾਂ ਵਿੱਚ ਹੀ ਹੈ ਅਤੇ ਮੁਆਵਜ਼ਾ ਕਿਸਾਨਾਂ ਤੱਕ ਨਹੀਂ ਪਹੁੰਚਿਆ ਹੈ।ਉਨ੍ਹਾ ਕਿਹਾ ਕਿ ਐੱਸਕੇਐੱਮ ਦੀਆਂ 32 ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ 19 ਤਰੀਕ ਦਾ ਫੈਸਲਾ ਕੀਤਾ ਸੀ।
- ਅੰਮ੍ਰਿਤਸਰ 'ਚ 6 ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ, ਤਸਕਰ ਕੋਲੋਂ ਡੇਢ ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ
- ਖੰਨਾ 'ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ; ਗਾਇਕਾ ਨਿਕਲੀ ਚਿੱਟੇ ਦੀ ਸਮੱਗਲਰ, ਸਾਥੀ ਸਣੇ ਗ੍ਰਿਫਤਾਰ
- ਕੁੜੀ ਨੂੰ ਇੰਸਟਾਗ੍ਰਾਮ ਉੱਤੇ ਰੀਲ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕੱਢੀ ਹਵਾ !
ਉੱਥੇ ਹੀ ਕਿਸਾਨੀ ਅੰਦੋਲਨ ਵਿੱਚ ਇਕੱਠੇ ਹੋਏ ਪੈਸਿਆਂ ਨੂੰ ਲੈਕੇ ਵੀ ਉਨ੍ਹਾਂ ਕਿਹਾ ਕੇ 6 ਕਰੋੜ ਦੇ ਕਰੀਬ ਉਨ੍ਹਾ ਕੋਲ ਪੈਸਾ ਇਕੱਠਾ ਹੋਇਆ ਸੀ ਹੁਣ ਉਨ੍ਹਾ ਕੋਲ 95 ਲੱਖ ਰੁਪਏ ਬਕਾਇਆ ਹੈ, ਜਿਸ ਵਿੱਚ 80 ਲੱਖ ਰੁਪਏ ਹਰਮੀਤ ਸਿੰਘ ਕਾਦੀਆਂ ਕੋਲ਼ ਜਦੋਂਕਿ 15 ਲੱਖ ਹੋਰਨਾਂ ਆਗੂਆਂ ਕੋਲ ਸੁਰੱਖਿਅਤ ਪਏ ਹਨ। ਉਨ੍ਹਾ ਕਿਹਾ ਕਿ ਲਖੀਮਪੁਰ ਖ਼ੀਰੀ ਵਿੱਚ ਇਸ ਫੰਡ ਵਿੱਚੋਂ ਉਨ੍ਹਾ ਦਾ 22 ਲੱਖ ਰੁਪਏ ਦੇ ਕਰੀਬ ਖਰਚਾ ਵੀ ਆਇਆ ਹੈ।