ਲੁਧਿਆਣਾ: ਅਜਿਹਾ ਹੀ ਇੱਕ ਪਰਿਵਾਰ ਜਸਪਾਲ ਬਾਂਗਰ ਦੇ ਵਿੱਚ ਰਹਿੰਦਾ ਹੈ ਜਿਸ ਨੇ ਆਪਣੇ ਪਰਿਵਾਰ ਦੇ ਇੱਕ ਜਾਂ ਦੋ ਨਹੀਂ ਸਗੋਂ ਪੰਜ ਮੈਂਬਰਾਂ ਨੂੰ ਅੱਤਵਾਦ ਦੇ ਦੌਰਾਨ ਖੋ ਦਿੱਤਾ ਸੀ । ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਆਪਣੇ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਦੇਣ ਦੇ ਮਾਮਲੇ ਤੇ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਹਨ ਉਥੇ ਹੀ ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੇ ਅਤਿਵਾਦ(terrorism) ਦੇ ਸਮੇਂ ਆਪਣਿਆਂ ਨੂੰ ਗਵਾ ਲਿਆ ਅੱਜ ਉਹ ਵੀ ਕੈਪਟਨ ਸਰਕਾਰ ਵੱਲ ਉਮੀਦ ਦੀਆਂ ਨਜ਼ਰਾਂ ਨਾਲ ਵੇਖ ਰਹੇ ਹਨ।
ਜਸਪਾਲ ਬਾਂਗਰ ਦੇ ਚਰਨਜੀਤ ਸਿੰਘ ਨੇ ਕਾਲੇ ਦੌਰ ਦੌਰਾਨ ਆਪਣੇ ਪਿਤਾ, ਭਰਾ ਅਤੇ ਉਨ੍ਹਾਂ ਦੇ ਹੋਰ ਤਿੰਨ ਸਾਥੀਆਂ ਨੂੰ ਖੋ ਦਿੱਤਾ ਸੀ ਕਿਉਂਕਿ ਉਨ੍ਹਾਂ ਦਾ ਕਸੂਰ ਸਿਰਫ ਇੰਨ੍ਹਾਂ ਸੀ ਕਿ ਸਾਲ 1992 ਦੇਸ਼ ਵਿੱਚ ਜਦੋਂ ਲੋਕਤੰਤਰ ਨੂੰ ਬਹਾਲ ਰੱਖਣ ਲਈ ਚੋਣਾਂ ਕਰਵਾਈਆਂ ਗਈਆਂ ਤਾਂ ਚਰਨਜੀਤ ਸਿੰਘ ਪੋਲਿੰਗ ਏਜੰਟ ਸਨ ਅਤੇ ਅਤਿਵਾਦੀਆਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਚੋਣਾਂ ਕਰਵਾਈਆਂ ਜਾਣ ਜਿਸ ਕਰਕੇ ਵੋਟਿੰਗ ਦੇ ਦੋ ਦਿਨ ਬਾਅਦ ਉਸ ਦੇ ਪੂਰੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਗਿਆ।
ਚਰਨਜੀਤ ਦੀ ਜਾਨ ਇਸ ਕਰਕੇ ਬਚ ਗਈ ਕਿਉਂਕਿ ਉਹ ਹਮਲੇ ਵਾਲੀ ਰਾਤ ਪਿੰਡ ਚ ਮੌਜੂਦ ਨਹੀਂ ਸੀ।ਚਰਨਜੀਤ ਨੇ ਦੱਸਿਆ ਕਿ ਪਿਡ ਦੀ ਉਸ ਕੰਧ ਤੇ ਹਾਲੇ ਵੀ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਖੜ੍ਹਾ ਕੇ ਉਸਦੇ ਦੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ
ਬਜ਼ੁਰਗ ਨੇ ਦੱਸਿਆ ਕਿ ਉਸ ਵੇਲੇ ਉਨ੍ਹਾਂ ਦੇ ਇਲਾਕੇ ਤੋਂ ਮਹਿਜ਼ 150 ਵੋਟਾਂ ਪਈਆਂ ਸਨ।ਉਨ੍ਹਾਂ ਦੱਸਿਆ ਕਿ ਉਸ ਵੇਲੇ ਵੋਟਾਂ ਪਵਾਉਣ ਅਤੇ ਵੋਟਾਂ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਂਦਾ ਸੀ।ਉਨ੍ਹਾਂ ਕਿਹਾ ਕਿ 28 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਰਕਾਰ ਨੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਨਹੀਂ ਲਈ ਪਰ ਆਪਣੇ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀਆਂ ਦੇ ਕੇ ਉਨ੍ਹਾਂ ਦੇ ਜ਼ਖ਼ਮਾਂ ਤੇ ਨਮਕ ਜ਼ਰੂਰ ਛਿੜਕ ਦਿੱਤਾ ਹੈ
ਇਹ ਵੀ ਪੜ੍ਹੋ:ਬਲਵਿੰਦਰ ਸਿੰਘ ਸੰਧੂ ਕਤਲ ਮਾਮਲਾ: NIA ਨੇ 2 ਹੋਰ ਮੁਲਜ਼ਮ ਕੀਤੇ ਗ੍ਰਿਫ਼ਤਾਰ