ਲੁਧਿਆਣਾ: ਪੰਜਾਬੀ ਫ਼ਿਲਮਾਂ ਵੱਖਰੇ-ਵੱਖਰੇ ਵਿਸ਼ੇ 'ਤੇ ਬਣ ਰਹੀਆਂ ਹਨ। ਸੱਚੀਆਂ ਘਟਨਾਵਾਂ 'ਤੇ ਅਧਾਰਤ ਫਿਲਮਾਂ ਵੀ ਹੁਣ ਪੰਜਾਬੀ ਸਿਨੇਮਾਂ ਦੀ ਸ਼ਾਨ ਬਣ ਰਹੀਆਂ ਹਨ। ਐਨਆਰਆਈ (NRI) ਦੀਆਂ ਜਾਇਦਾਦਾਂ 'ਤੇ ਸੱਚੀ ਘਟਨਾ ਤੇ ਅਧਾਰਤ ਫਿਲਮ 'ਸ਼ੌਂਕ ਸਰਦਾਰੀ ਦਾ' 23 ਜੂਨ ਨੂੰ ਸਿਨੇਮਾਂ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਵਿਚ ਨੌਜਵਾਨ ਕਲਾਕਾਰ ਕਮਲ ਗਰੇਵਾਲ ਜੋ ਕਿ ਪੰਜਾਬੀ ਗਾਇਕ ਵੀ ਹਨ ਫਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਹਨ। ਇਸ ਦੇ ਨਾਲ ਹੀ ਕੇਐਸ ਘੁੰਮਣ ਵੱਲੋਂ ਇਸ ਫਿਮਲ ਦੀ ਕਹਾਣੀ ਲਿਖੀ ਗਈ ਹੈ ਅਤੇ ਫਿਲਮ ਦਾ ਨਿਰਦੇਸ਼ਨ ਵੀ ਉਨ੍ਹਾਂ ਵੱਲੋਂ ਕੀਤਾ ਗਿਆ।
ਇਹ ਕਲਾਕਾਰ ਫਿਲਮ ਵਿੱਚ ਆਉਣਗੇ ਨਜ਼ਰ: ਇਸ ਕਹਾਣੀ 'ਚ ਕਮਲ ਗਰੇਵਾਲ ਦਾ ਵੀ ਅਹਿਮ ਰੋਲ ਰਿਹਾ। ਇਸ ਫਿਲਮ 'ਚ ਸਟੂਡੈਂਟ ਰਾਜਨੀਤੀ ਕਾਲਜ ਦੇ ਮਾਹੌਲ ਅਤੇ ਕਬਜ਼ੇ ਛੁਡਵਾਉਣ ਸਬੰਧੀ ਮੁੱਖ ਥੀਮ ਰੱਖੀ ਗਈ ਹੈ। ਫਿਲਮ 'ਚ ਇਰਵਿਨ ਮੀਤ ਮੁੱਖ ਕਲਾਕਾਰ ਹਨ। ਇਸ ਤੋਂ ਇਲਾਵਾ ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ, ਤਰਸੇਮ ਪਾਲ, ਗੁਰਮੀਤ ਸਾਜਨ, ਮਾਮਾ ਬਦੋਵਾਲੀਆ, ਰਵਿੰਦਰ ਸਰਾਂ, ਮਨੀ ਬੋਪਾਰਾਏ, ਰਾਣਾ ਭੰਗ, ਦਲਵੀਰ ਸਿੰਘ, ਪਰਮਿੰਦਰ ਗਿੱਲ ਵੀ ਨਜ਼ਰ ਆਉਣਗੇ।
ਕਲਾਕਾਰਾਂ ਦੀ ਜਿੰਦਗੀ ਨਾਲ ਜੁੜੀ ਫਿਲਮ: ਫਿਲਮ ਦੇ ਮੁੱਖ ਅਦਾਕਾਰ ਕਮਲ ਗਰੇਵਾਲ ਨੇ ਦੱਸਿਆ ਕਿ ਨਿਰਮਲ ਰਿਸ਼ੀ ਦੀ ਜਿੰਦਗੀ ਦੇ ਨਾਲ ਵੀ ਇਹ ਫਿਲਮ ਜੁੜੀ ਹੋਈ ਹੈ ਕਿਉਂਕਿ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਰਹਿੰਦੇ ਐਨਆਰਆਈ ਦੀਆਂ ਜਾਇਦਾਦਾਂ 'ਤੇ ਅਕਸਰ ਕਬਜ਼ੇ ਹੁੰਦੇ ਹਨ। ਉਨ੍ਹਾਂ ਨੂੰ ਕਿਵੇਂ ਛੁਡਵਾਇਆ ਜਾਂਦਾ ਕਿਵੇਂ ਬਿਨਾ ਲੜੇ ਉਨ੍ਹਾਂ ਦਾ ਨਬੇੜਾ ਹੋ ਸਕਦਾ ਹੈ ਇਹ ਫਿਲਮ 'ਚ ਵਿਖਾਇਆ ਗਿਆ। ਫਿਲਮ ਵੱਖਰੇ ਵਿਸ਼ੇ 'ਤੇ ਬਣਾਈ ਗਈ ਹੈ ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਇਸ ਨੂੰ ਲੋਕ ਜਰੂਰ ਪਸੰਦ ਕਰਨਗੇ।
ਗੀਤਾਂ ਉਤੇ ਖਾਸ ਕੰਮ: ਫਿਲਮ ਦੀ ਅਦਾਕਾਰਾ ਇਰਵਿਨ ਇਸ 'ਚ ਵਕੀਲ ਬਣੇ ਗੁਰਮੀਤ ਸਾਜਨ ਦੀ ਅਸਿਸਟੈਂਟ ਦਾ ਰੋਲ ਅਦਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੇਰਾ ਰੋਲ ਬਹੁਤਾ ਚੈਲੇਂਜ ਵਾਲਾ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵਾਰਨਿੰਗ ਫਿਲਮ 'ਚ ਵੀ ਕੰਮ ਕੀਤਾ ਹੈ। ਉੱਥੇ ਹੀ ਫਿਲਮ ਦੇ ਨਿਰਦੇਸ਼ਨ ਨੇ ਦੱਸਿਆ ਕਿ ਫਿਲਮ ਚ ਜਿਆਦਾ ਲੜਾਈ ਝਗੜਾ ਨਹੀਂ ਸਗੋਂ ਕਾਲਜ ਦੇ ਅੰਦਰ ਦਾ ਮਾਹੌਲ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਜਿੰਨ੍ਹੇ ਵੀ ਫਿਲਮਾਂ 'ਚ ਨਿਯਮ ਹੁੰਦੇ ਹਨ ਉਨ੍ਹਾ ਨੂੰ ਫਾਲੋ ਕਰਕੇ ਫਿਲਮ ਪੂਰੀ ਕੀਤੀ ਹੈ। ਜਿਆਦਾਤਰ ਫਿਲਮ ਲੁਧਿਆਣਾ ਦੇ ਨੇੜੇ ਤੇੜੇ ਹੀ ਬਣਾਈ ਗਈ ਹੈ। ਫਿਲਮ ਦੇ ਮਿਊਜ਼ਿਕ ਅਤੇ ਗਾਣਿਆਂ 'ਤੇ ਬਹੁਤ ਮਿਹਨਤ ਕੀਤੀ ਗਈ ਹੈ।