ETV Bharat / state

Supreme Court Regarding CCTV : ਹੁਣ ਥਾਣੇ ਜਾਣ ਤੋਂ ਪਹਿਲਾਂ ਡਰਨ ਦੀ ਲੋੜ ਨਹੀਂ, ਤੁਸੀਂ ਕੈਮਰੇ ਦੀ ਨਿਗਰਾਨੀ 'ਚ ਹੋਵੋਗੇ, ਪੜ੍ਹੋ ਸੁਪਰੀਮ ਕੋਰਟ ਦਾ ਫਰਮਾਨ - ਸੀਸੀਟੀਵੀ ਕੈਮਰਿਆਂ ਦਾ ਰਿਕਾਰਡ

ਸੁਪਰੀਮ ਕੋਰਟ ਵਲੋਂ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। ਹੁਣ ਸਾਰੇ ਪੁਲਿਸ ਸਟੇਸ਼ਨ ਸੀਸੀਟੀਵੀ ਕੈਮਰਿਆਂ ਦੇ ਅਧੀਨ ਹੋਣਗੇ ਅਤੇ ਵੀਡੀਓ ਦੇ ਨਾਲ ਆਡੀਓ ਵੀ ਰਿਕਾਰਡ ਕੀਤੀ ਜਾਵੇਗੀ।

The orders issued by the Supreme Court regarding CCTV
Supreme Court Regarding CCTV : ਲੁਧਿਆਣਾ ਦੇ ਥਾਣਿਆਂ 'ਚ ਲੱਗਣਗੇ 500 ਸੀਸੀਟੀਵੀ ਕੈਮਰੇ, ਸੀਸੀਟੀਵੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਹੁਕਮ ਦੀ ਹੋ ਰਹੀ ਤਾਮੀਲ
author img

By

Published : Apr 11, 2023, 5:12 PM IST

Updated : Apr 11, 2023, 5:42 PM IST

Supreme Court Regarding CCTV : ਹੁਣ ਥਾਣੇ ਜਾਣ ਤੋਂ ਪਹਿਲਾਂ ਡਰਨ ਦੀ ਲੋੜ ਨਹੀਂ, ਤੁਸੀਂ ਕੈਮਰੇ ਦੀ ਨਿਗਰਾਨੀ 'ਚ ਹੋਵੋਗੇ, ਪੜ੍ਹੋ ਸੁਪਰੀਮ ਕੋਰਟ ਦਾ ਫਰਮਾਨ

ਲੁਧਿਆਣਾ : ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਹੁਣ ਪੁਲਿਸ ਥਾਣਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਅਤੇ ਇਹ ਕੈਮਰੇ ਪਖਾਨਿਆਂ ਨੂੰ ਛੱਡ ਕੇ ਪੁਲਿਸ ਸਟੇਸ਼ਨਾਂ ਨੂੰ ਪੂਰੀ ਤਰਾਂ ਨਾਲ ਕਵਰ ਕਰਨਗੇ। ਇਸਦੇ ਨਾਲ ਹੀ ਪੁਲਿਸ ਸਟੇਸ਼ਨ ਦੇ ਐਂਟਰੀ ਪੁਆਇੰਟ ਤੋਂ ਲੈ ਕੇ ਮੁੱਖ ਤਫ਼ਤੀਸ਼ ਅਫਸਰ ਦੇ ਕਮਰੇ ਦੇ ਵਿੱਚ ਵੀ ਹੁਣ ਕੈਮਰੇ ਲਗਾਏ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਕੈਮਰਿਆਂ ਦੀ ਰਿਕਾਰਡਿੰਗ ਡੀਜੀਪੀ ਪੱਧਰ ਉੱਤੇ ਅਫਸਰਾਂ ਅਤੇ ਸਥਾਨਕ ਪੱਧਰ ਦੇ ਸੀਨੀਅਰ ਅਧਿਕਾਰੀਆਂ ਦੇ ਕੋਲ ਹੋਵੇਗੀ, ਜਿਸਦਾ ਉਹ ਦੋ ਸਾਲ ਤੱਕ ਦਾ ਰਿਕਾਰਡ ਰੱਖਣਗੇ।

ਤੁਰੰਤ ਪ੍ਰਭਾਵ ਨਾਲ ਲਾਉਣ ਦੇ ਹੁਕਮ: ਸੁਪਰੀਮ ਕੋਰਟ ਵੱਲੋਂ ਇਹ ਕੈਮਰੇ ਪੁਲਿਸ ਸਟੇਸ਼ਨਾਂ ਉੱਤੇ ਨਜਰ ਰੱਖਣ ਲਈ ਤੁਰੰਤ ਪ੍ਰਭਾਵ ਦੇ ਨਾਲ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। 15 ਦਿਨ ਦੇ ਵਿੱਚ ਕੈਮਰੇ ਲਾਉਣ ਵਾਲੀਆਂ ਕੰਪਨੀਆਂ ਦੇ ਨਾਲ ਰਾਬਤਾ ਕਰ ਕੇ ਇਹ ਕੈਮਰੇ ਲਗਾਉਣੇ ਹੋਣਗੇ। ਇਹ ਕੈਮਰੇ ਦੂਰ ਤੋਂ ਵੀ ਰਿਕਾਰਡਿੰਗ ਕਰ ਸਕਣਗੇ। ਪੁਲਿਸ ਦੇ ਸੀਨੀਅਰ ਅਧਿਕਾਰੀ ਵਿਸ਼ੇਸ਼ ਕੰਟਰੋਲ ਰੂਮ ਦੇ ਵਿੱਚ ਇਨ੍ਹਾਂ ਕੈਮਰਿਆਂ ਦਾ ਕੰਟਰੋਲ ਕਰਨਗੇ। ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕਿੱਥੇ ਕਿੱਥੇ ਲੱਗਣਗੇ ਕੈਮਰੇ: ਪੁਲਿਸ ਸਟੇਸ਼ਨ ਵਿੱਚ ਮੌਜੂਦ ਪਖਾਨਿਆਂ ਨੂੰ ਛੱਡ ਕੇ ਹਰ ਥਾਂ ਤੇ ਕੈਮਰੇ ਲਾਉਣੇ ਲਾਜ਼ਮੀ ਹੋਣਗੇ। ਪੁਲਿਸ ਸਟੇਸ਼ਨ ਦੀ ਐਂਟਰੀ ਪੁਆਇੰਟ ਤੋਂ ਲੈ ਕੇ ਮੁਖ ਅਧਿਕਾਰੀ ਦੇ ਕਮਰੇ ਦੇ ਵਿਚ ਸ਼ਿਕਾਇਤ ਦਰਜ ਕਰਨ ਵਾਲੇ ਅਫਸਰ ਦੇ ਕਮਰੇ ਦੇ ਵਿਚ ਇਸ ਤੋਂ ਇਲਾਵਾ ਹਵਾਲਾਤ ਦੇ ਬਾਹਰ ਵੀ ਇਹ ਕੈਮਰੇ ਲਗਾਏ ਜਾਣਗੇ ਤਾਂ ਕੰਟਰੋਲ ਰੂਮ ਤੋਂ ਇਨ੍ਹਾਂ ਕੈਮਰਿਆਂ ਤੇ ਨਜ਼ਰਸਾਨੀ ਹੋ ਸਕੇਗੀ। ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਦੇ ਚਾਰ ਚੁਫੇਰੇ ਵੀ ਇਨ੍ਹਾਂ ਕੈਮਰਿਆਂ ਦੀ ਨਜਰ ਹੋਵੇਗੀ। ਵੀਡੀਓ ਦੇ ਨਾਲ ਆਡੀਓ ਵੀ ਇਸ ਦੇ ਵਿੱਚ ਰਿਕਾਰਡ ਹੋਵੇਗੀ, ਜੇਕਰ ਕੋਈ ਸ਼ਿਕਾਇਤਕਰਤਾ ਸ਼ਿਕਾਇਤ ਲੈ ਕੇ ਆਉਂਦਾ ਹੈ ਤਾਂ ਤਫਤੀਸ਼ੀ ਅਫ਼ਸਰ ਉਸ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਇਸ ਦੀ ਵੀ ਲਿਖਾਰੀ ਹੋਵੇਗੀ।

ਇਹ ਵੀ ਪੜ੍ਹੋ: ਨੌਜਵਾਨਾਂ ਨੇ ਲਗਾਏ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ, ਕਿਹਾ- ਉਸ ਨੇ ਆਪਣੀ ਸ਼ਕਲ ਨਹੀਂ ਦਿਖਾਈ ਕੰਮ ਕਰਵਾਉਣੇ ਤਾਂ ਦੂਰ ਦੀ ਗੱਲ

ਲੁਧਿਆਣਾ 'ਚ ਲੱਗਣਗੇ 500 ਕੈਮਰੇ: ਲੁਧਿਆਣਾ ਵਿਚ ਦਰਜਨਾਂ ਪੁਲਿਸ ਸਟੇਸ਼ਨ ਹਨ, ਜਿਨ੍ਹਾਂ 'ਤੇ ਇਨ੍ਹਾਂ ਕੈਮਰਿਆਂ ਨੂੰ ਲਗਾਇਆ ਜਾਵੇਗਾ, ਲੁਧਿਆਣਾ ਵਿੱਚ ਕੁੱਲ 500 ਕੈਮਰੇ ਲਗਾਏ ਜਾਣੇ ਹਨ ਜੋਕਿ ਹਾਈ ਡੈਫੀਨਿਸ਼ਨ ਹੋਣਗੇ। ਇਨ੍ਹਾਂ ਵਿੱਚ ਦੋ ਸਾਲ ਤੱਕ ਦੀ ਰਿਕਾਰਡਿੰਗ ਹੋਵੇਗੀ, ਅੱਤ ਅਧੁਨਿਕ ਤਕਨੀਕ ਵਾਲੇ ਕੈਮਰੇ ਲਗਾਉਣ ਲਈ ਕਿਹਾ ਗਿਆ ਹੈ। ਜਿਸ ਸਬੰਧੀ ਬਕਾਇਦਾ ਕੰਪਨੀ ਨੂੰ ਠੇਕੇ ਦੇਣੇ ਹੋਣਗੇ, ਤੁਰੰਤ ਪ੍ਰਭਾਵ ਨਾਲ ਇਹ ਨਿਰਦੇਸ਼ ਦੀ ਪਾਲਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ।

ਸ਼ਿਕਾਇਤਕਰਤਾ ਅਤੇ ਪੁਲਿਸ ਨੂੰ ਹੋਵੇਗਾ: ਪੁਲਿਸ ਸਟੇਸ਼ਨ ਵਿੱਚ ਲੱਗੇ ਕੈਮਰਿਆਂ ਦਾ ਜਿੱਥੇ ਸ਼ਿਕਾਇਤ ਕਰਤਾ ਨੂੰ ਫਾਇਦਾ ਹੋਵੇਗਾ, ਉਥੇ ਹੀ ਪੁਲੀਸ ਦੇ ਮੁਲਾਜ਼ਮਾਂ ਨੂੰ ਵੀ ਇਸ ਦਾ ਕਾਫੀ ਫਾਇਦਾ ਹੋਵੇਗਾ। ਲੁਧਿਆਣਾ ਏਡੀਸੀਪੀ ਹੈੱਡਕੁਆਰਟਰ ਸਮੀਰ ਵਰਮਾ ਨੇ ਦੱਸਿਆ ਕਿ ਕਈ ਵਾਰ ਸ਼ਿਕਾਇਤਕਰਤਾ ਪੁਲਿਸ ਮੁਲਾਜ਼ਮਾਂ ਦੇ ਨਾਲ ਝਗੜਦੇ ਹਨ ਅਤੇ ਹੱਥੋ ਪਾਈ ਕਰਦੇ ਹਨ ਅਜਿਹੀ ਸੂਰਤ ਤੇ ਵੇਖੇ ਉਸ ਨੂੰ ਸਬੂਤ ਦੇ ਤੌਰ ਤੇ ਵਰਤਣ ਲਈ ਪੁਲਿਸ ਲਈ ਵੀ ਇਹ ਕਾਫੀ ਕਾਰਗਰ ਸਾਬਿਤ ਹੋਵੇਗਾ।

Last Updated : Apr 11, 2023, 5:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.