ETV Bharat / state

ਮਹਿਲਾ ਕੌਂਸਲਰ ਦੇ ਪਤੀ ਨੇ ਵਿਧਾਇਕ ਬੈਂਸ ਦੇ ਵਿਕਾਸ ਦਾਅਵੇ ਨੂੰ ਦੱਸਿਆ ਝੂਠ

author img

By

Published : May 22, 2021, 7:31 PM IST

ਨਿਰਮਲ ਕੈੜਾ ਦਾ ਕਹਿਣਾ ਕਿ ਵਿਧਾਇਕ ਬੈਂਸ ਨੂੰ ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ ਸੀ। ਉਨ੍ਹਾਂ ਦਾ ਕਹਿਣਾ ਕਿ ਬੈਂਸ ਵਲੋਂ ਦੋ ਵਾਰ ਵਿਧਾਇਕ ਬਣਨ ਦੇ ਬਾਵਜੂਦ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ਹੈ।

ਮਹਿਲਾ ਕੌਂਸਲਰ ਦੇ ਪਤੀ ਨੇ ਵਿਧਾਇਕ ਬੈਂਸ ਦੇ ਵਿਕਾਸ ਦਾਅਵੇ ਨੂੰ ਦੱਸਿਆ ਝੂਠ
ਮਹਿਲਾ ਕੌਂਸਲਰ ਦੇ ਪਤੀ ਨੇ ਵਿਧਾਇਕ ਬੈਂਸ ਦੇ ਵਿਕਾਸ ਦਾਅਵੇ ਨੂੰ ਦੱਸਿਆ ਝੂਠ

ਲੁਧਿਆਣਾ: ਵਾਰਡ ਨੰਬਰ 47 ਤੋਂ ਕੌਂਸਲਰ ਪ੍ਰਿਆ ਕੈੜਾ ਦੇ ਪਤੀ ਅਤੇ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਕੈੜਾ ਵੱਲੋਂ ਇੱਕ ਪ੍ਰੈਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਵਿਧਾਇਕ ਬੈਂਸ ਖਿਲਾਫ਼ ਮੋਰਚਾ ਖੋਲ੍ਹਦਿਆਂ ਉਨ੍ਹਾਂ ਦੇ ਵਿਕਾਸ ਕਾਰਜਾਂ ਦੇ ਦਾਅਵੇ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਕਿ ਕੌਂਸਲਰ ਵੱਲੋਂ ਪਾਸ ਕਰਵਾਏ ਵਿਕਾਸ ਕਾਰਜਾਂ ਦਾ ਵਿਧਾਇਕ ਬੈਂਸ ਵੱਲੋਂ ਜੋ ਉਦਘਾਟਨ ਕੀਤਾ ਗਿਆ ਹੈ, ਉਹ ਅਤਿ ਨਿੰਦਣਯੋਗ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਕਾਸ ਕਾਰਜਾਂ ਸਬੰਧੀ ਆਈਆਂ ਫਾਇਲਾਂ ਦਿਖਾ ਲੋਕਾਂ ਨੂੰ ਦੱਸਿਆ ਕਿ ਬੈਂਸ ਵਲੋਂ ਚੋਣਾਂ ਦੇ ਚੱਲਦਿਆਂ ਸਿਆਸੀ ਸਟੰਟ ਕੀਤੇ ਜਾ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਨਿਰਮਲ ਕੈੜਾ ਦਾ ਕਹਿਣਾ ਕਿ ਵਿਧਾਇਕ ਬੈਂਸ ਨੂੰ ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ ਸੀ। ਉਨ੍ਹਾਂ ਦਾ ਕਹਿਣਾ ਕਿ ਬੈਂਸ ਵਲੋਂ ਦੋ ਵਾਰ ਵਿਧਾਇਕ ਬਣਨ ਦੇ ਬਾਵਜੂਦ ਕੋਈ ਵੀ ਵਿਕਾਸ ਕਾਰਜ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਸਿਆਸੀ ਲਾਹਾ ਲੈਣ ਲਈ ਬੈਂਸ ਵਲੋਂ ਕਾਂਗਰਸੀ ਕੌਂਸਲਰ ਦੇ ਕੰਮਾਂ 'ਚ ਆਪਣੀ ਮੁਹਰ ਲਗਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਅਕਾਲੀ ਦਲ ਵਲੋਂ ਜਦੋਂ ੳਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਤਾਂ ਵਿਧਾਇਕ ਸਾਹਿਬ ਆਪਣੇ ਅਹੁਦੇ ਦੀ ਮਰਿਯਾਦਾ ਹੀ ਭੁੱਲ ਗਏ ਸੀ। ਉਨ੍ਹਾਂ ਦਾ ਕਹਿਣਾ ਵਿਧਾਇਕ ਵਲੋਂ ਨੌਜਵਾਨ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਨਾਲ ਹੀ ਲੱਤਾਂ ਮਾਰੀਆਂ ਗਈਆਂ, ਜੋ ਨਿੰਦਣਯੋਗ ਹੈ। ਉਨ੍ਹਾਂ ਦਾ ਕਹਿਣਾ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਹੁਣ ਬੈਂਸ ਦੀਆਂ ਗੱਲਾਂ 'ਚ ਨਹੀਂ ਆਉਣਗੇ।

ਇਹ ਵੀ ਪੜ੍ਹੋ:ਦਿੱਲੀ ਤੋਂ ਪਰਤ ਰਹੇ ਕਿਸਾਨ ਕੋਰੋਨਾ ਟੈਸਟ ਕਰਵਾਉਣ - ਬਾਜਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.