ETV Bharat / state

ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਲਾਈ ਅਸਤੀਫ਼ਿਆਂ ਦੀ ਝੜੀ - Indian Medical Association

ਪੰਜਾਬ ਦੇ ਸਰਕਾਰੀ ਹਸਪਤਾਲਾਂ (Government Hospitals of Punjab) ਦੇ ਡਾਕਟਰਾਂ ਨੇ ਵੱਲੋਂ ਅਸਤੀਫ਼ਿਆਂ ਦੀ ਝੜੀ ਲਾ ਦਿੱਤੀ ਗਈ ਹੈ। ਜੋ ਪੰਜਾਬ ਸਰਕਾਰ (Punjab Govt) ਦੀ ਲਈ ਗਲੇ ਦੀ ਹੱਡੀ ਬਣ ਗਈ ਹੈ।

ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਲਾਈ ਅਸਤੀਫ਼ਿਆਂ ਦੀ ਝੜੀ

author img

By

Published : Aug 7, 2022, 11:53 AM IST

ਲੁਧਿਆਣਾ: ਪੰਜਾਬ ਦੇ ਸਰਕਾਰੀ ਹਸਪਤਾਲਾਂ (Government Hospitals of Punjab) ਦੇ ਡਾਕਟਰਾਂ ਨੇ ਵੱਲੋਂ ਅਸਤੀਫ਼ਿਆਂ ਦੀ ਝੜੀ ਲਾ ਦਿੱਤੀ ਗਈ ਹੈ। ਜੋ ਪੰਜਾਬ ਸਰਕਾਰ (Punjab Govt) ਦੀ ਲਈ ਗਲੇ ਦੀ ਹੱਡੀ ਬਣ ਗਈ ਹੈ। ਇਸ ਮੌਕੇ ਪੀ.ਸੀ.ਐੱਮ.ਐਸ ਅਤੇ ਆਈ.ਐੱਮ.ਏ. ਨੇ ਕਿਹਾ ਹਾਲੇ ਹੋਰ ਡਾਕਟਰ ਅਸਤੀਫੇ (resignation) ਦੇਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਇਹ ਡਾਕਟਰ ਪੰਜਾਬ ਸਰਕਾਰ (Punjab Govt) ਦੇ ਨਾਲ ਕੰਮ ਹੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਉਨ੍ਹਾਂ ਨਾਲ ਜੋ ਵਤੀਰਾ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਵੀ ਠੀਕ ਨਹੀਂ ਹੈ।

ਦਰਅਸਲ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ (Vice Chancellor of Baba Farid University) ਡਾ. ਰਾਜ ਬਹਾਦੁਰ ਨਾਲ ਬੀਤੇ ਦਿਨੀਂ ਸਿਹਤ ਮੰਤਰੀ (Minister of Health) ਵਲੋਂ ਜੋ ਵਤੀਰੇ ਕੀਤਾ ਗਿਆ ਹੈ, ਉਹ ਅੱਤ ਨਿੰਦਣ ਯੋਗ ਹੈ। ਜਿਸ ਕਰਕੇ ਡਾਕਟਰਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਡਾਕਟਰਾਂ ਨੇ ਲਿਆਂਦੀ ਅਸਤੀਫਿਆਂ ਦੀ ਝੜੀ : ਡਾ. ਰਾਜ ਬਹਾਦੁਰ ਦੇ ਨਾਲ ਕੋਈ ਬਦਸਲੂਕੀ ਤੋਂ ਬਾਅਦ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੇ ਸੱਤਾ ਸਾਂਭਣ ਤੋਂ ਬਾਅਦ ਸਰਕਾਰੀ ਹਸਪਤਾਲ, ਡਿਸਪੈਂਸਰੀਆਂ, ਹਸਪਤਾਲਾਂ ਵਿੱਚ ਤੈਨਾਤ ਡਾਕਟਰ ਸਵੈਇੱਛਾ ਸੇਵਾਮੁਕਤੀ ਮੰਗ ਰਹੇ ਹਨ। ਖਰੜ ਹਸਪਤਾਲ ਦੀ ਐੱਸ.ਐੱਮ.ਓ. ਡਾ. ਮਨਿੰਦਰ ਕੌਰ ਨੇ ਵੀ ਵੀ.ਆਰ.ਐੱਸ. ਦੀ ਮੰਗ ਕੀਤੀ ਹੈ। ਡਾ. ਮਨਿੰਦਰ ਕੌਰ ਨੂੰ ਵੀ ਸਿਹਤ ਮੰਤਰੀ ਨੇ ਫਟਕਾਰ ਲਾਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਬਰਨਾਲਾ ਦੇ ਧਨੌਲਾ ‘ਚ ਟਰਾਂਸਫਰ ਕਰ ਦਿੱਤਾ ਗਿਆ। ਉਹ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੀ ਭਾਬੀ ਹੈ।

ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਲਾਈ ਅਸਤੀਫ਼ਿਆਂ ਦੀ ਝੜੀ

ਹਾਲੇ ਹੋਰ ਡਾਕਟਰ ਦੇਣਗੇ ਅਸਤੀਫਾ ?: ਪੀ.ਸੀ.ਐੱਮ.ਐਸ. ਐਸੋਸੀਏਸ਼ਨ ਅਤੇ ਆਈ.ਐੱਮ.ਏ. ਇੰਡੀਅਨ ਮੈਡੀਕਲ ਐਸੋਸੀਏਸ਼ਨ (Indian Medical Association) ਦੇ ਮੁਖੀਆਂ ਨੇ ਦਾਅਵਾ ਕੀਤਾ ਹੈ, ਕਿ ਹਾਲੇ ਹੋਰ ਡਾਕਟਰ ਅਸਤੀਫ਼ੇ ਦੇਣਗੇ, ਕਿਉਂਕਿ ਪੰਜਾਬ ਦੇ ਵਿੱਚ ਜੋ ਹਾਲਾਤ ਬਣਦੇ ਜਾ ਰਹੇ ਹਨ, ਉਹ ਕਿਸੇ ਤੋਂ ਲੁਕੇ ਨਹੀਂ ਰਹੇ ਹਨ। ਪੀ.ਸੀ.ਐੱਮ.ਐੱਸ. ਦੇ ਮੁੱਖੀ ਡਾ. ਅਖਿਲ ਸਰੀਨ ਦੱਸਦੇ ਨੇ ਕਿ ਪੰਜਾਬ ਦੇ ਹਸਪਤਾਲਾਂ ਵਿੱਚ 4 ਹਜ਼ਾਰ ਡਾਕਟਰਾਂ ਦੀ ਲੋੜ ਹੈ। ਜਦੋਂ ਕਿ 1 ਹਜਾਰ ਡਾ. ਪਹਿਲਾਂ ਹੀ ਘੱਟ ਹਨ, ਅਜਿਹੇ ‘ਚ ਜਿਸ ਤਰ੍ਹਾਂ ਡਾਕਟਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਅਜਿਹੇ ‘ਚ ਉਹ ਇਨ੍ਹਾਂ ਹਾਲਾਤਾਂ ‘ਚ ਨੌਕਰੀ ਕਰਨ ਨੂੰ ਤਿਆਰ ਨਹੀਂ ਹਨ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਤੋਂ ਲੋਕਾਂ ਨੇ ਉਮੀਦਾਂ ਜ਼ਿਆਦਾ ਲਗਾ ਲਈਆਂ ਹਨ, ਪਰ ਇਨਫ੍ਰਾਸਟਰੱਕਚਰ ਅਤੇ ਬਜਟ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਦਵਾਈਆਂ ਨਹੀਂ ਪਹੁੰਚ ਰਹੀਆਂ। ਇਸ ਤੋਂ ਇਲਾਵਾ ਸਪੈਸ਼ਲਿਸਟ ਡਾਕਟਰ ਦੀ ਵੱਡੀ ਕਮੀ ਹੈ ਅਤੇ ਜੋ ਡਾਕਟਰ ਕੰਮ ਵੀ ਕਰ ਰਹੇ ਹਨ। ਉਨ੍ਹਾਂ ਨੂੰ ਐਮਰਜੈਂਸੀ ਓ.ਪੀ.ਡੀ. ਆਦਿ ਸਾਰੇ ਪਾਸੇ ਭੱਜਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਡਾਕਟਰ 4 ਡਾਕਟਰਾਂ ਦਾ ਕੰਮ ਕਰ ਰਿਹਾ ਹੈ।

ਡਾ. ਅਖਿਲ ਨੇ ਕਿਹਾ ਕਿ ਅਜਿਹੇ ਹਾਲਾਤ ‘ਚ ਕੰਮ ਕਰਨਾ ਬੇਹੱਦ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਦਾ ਬਜਟ ਵਧਾਵੇ। ਉੱਧਰ ਦੂਜੇ ਪਾਸੇ ਆਈ.ਐੱਮ.ਏ. ਦੇ ਮੁਖੀ ਡਾ. ਬਿਮਲ ਕਨਿਸ਼ ਨੇ ਕਿਹਾ ਕਿ ਹਾਲਾਤ ਹੁਣ ਤੋਂ ਨਹੀਂ, ਸਗੋਂ ਪਹਿਲਾਂ ਤੋਂ ਹੀ ਖ਼ਰਾਬ ਸਨ, ਪਰ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਦਾ ਵਤੀਰਾ ਡਾਕਟਰਾਂ ਨਾਲ ਕੀਤਾ ਜਾ ਰਿਹਾ ਹੈ। ਸੁਭਾਵਿਕ ਹੈ ਕਿ ਡਾ. ਨੌਕਰੀਆਂ ਛੱਡਣਗੇ। ਉਨ੍ਹਾਂ ਕਿਹਾ ਕਿ ਪਿਛਲੇ 4 ਮਹੀਨਿਆਂ ਦੇ ਵਿੱਚ 40 ਦੇ ਕਰੀਬ ਡਾਕਟਰ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੋਰ ਡਾ. ਅਸਤੀਫੇ ਦੇਣ ਦੀ ਤਿਆਰੀ ਵਿੱਚ ਹਨ।

ਪੰਜਾਬ ‘ਚ ਡਾਕਟਰਾਂ ਦੀ ਭਾਰੀ ਕਮੀ: ਪੰਜਾਬ ਦੇ ਵਿੱਚ ਪਹਿਲਾਂ ਹੀ ਡਾਕਟਰਾਂ ਦੀ ਭਾਰੀ ਕਮੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਿਕ 1000 ਲੋਕਾਂ ਪਿੱਛੇ 1 ਡਾਕਟਰ ਦਾ ਹੋਣਾ ਕਿਸੇ ਵੀ ਸੂਬੇ ਜਾਂ ਦੇਸ਼ ਲਈ ਬੇਹੱਦ ਜ਼ਰੂਰੀ ਹੈ, ਪਰ ਡਾ. ਸਰੀਨ ਦੇ ਮੁਤਾਬਿਕ ਪੰਜਾਬ ਵਿੱਚ 1991 ਦੇ ਅੰਦਰ ਆਖ਼ਰੀ ‘ਚ ਸਰਵੇ ਹੋਇਆ ਸੀ, 30 ਸਾਲ ਹੋ ਗਏ ਹਨ, ਹਾਲੇ ਤੱਕ ਇਹ ਸਰਵੇ ਨੂੰ ਰੀਵਿਊ ਨਹੀਂ ਕੀਤਾ ਗਿਆ, ਕਿ ਆਖਰਕਾਰ ਕਿੰਨੀ ਵਸੋਂ ਪਿੱਛੇ 1 ਡਾਕਟਰ ਹੈ। ਉਨ੍ਹਾਂ ਕਿਹਾ ਕਿ ਹੁਣ ਆਂਕੜੇ ਦੁੱਗਣੇ ਹੋ ਚੁੱਕੇ ਹੋਣਗੇ, ਸਰਕਾਰਾਂ ਆਪਣੀਆਂ ਨਲਾਇਕੀਆਂ ਛੁਪਾਉਣ ਲਈ ਅੰਕੜੇ ਹੀ ਨਹੀਂ ਕਰਵਾਉਂਦੀ।

ਪੰਜਾਬ ਦੇ ਲਗਭਗ ਸਾਰੇ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਸਪੈਸ਼ਲ ਡਾਕਟਰਾਂ ਦੀ ਭਾਰੀ ਕਮੀ ਹੈ। ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਲੰਬੇ ਸਮੇਂ ਤੋਂ ਨਹੀਂ ਭਰੀਆਂ ਗਈਆਂ। ਇੱਥੋਂ ਤੱਕ ਕਿ ਡਾ. ਸਰੀਨ ਨੇ ਕਿਹਾ ਕਿ ਪੈਰਾ ਮੈਡੀਕਲ ਸਟਾਫ਼ ਦੀ ਵੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ ਵੱਲੋਂ ਵਾਕ ਇਨ ਇੰਟਰਵਿਊ ਡਾਕਟਰਾਂ ਦਾ ਕਦੋਂ ਕਰਵਾਇਆ ਗਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ।

ਸਰਕਾਰ ਦੀ ਗਾਰੰਟੀ ਨੇ ਵਧਾਈਆਂ ਲੋਕਾਂ ਦੀਆਂ ਉਮੀਦਾਂ : ਦਰਅਸਲ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੁਝ ਗਾਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਵਿੱਚ ਦੂਜੀ ਗਾਰੰਟੀ ਸਿਹਤ ਦੀ ਗਾਰੰਟੀ ਸੀ। ਆਮ ਆਦਮੀ ਪਾਰਟੀ ਨੇ ਆਪਣੀ ਦੂਜੀ ਗਾਰੰਟੀ ਵਿੱਚ ਲੋਕਾਂ ਨੂੰ 6 ਮਨੁੱਖੀ ਸਿਹਤ ਯੋਜਨਾਵਾਂ ਦੇਣ ਦਾ ਵਾਅਦਾ ਕੀਤਾ ਸੀ, ਜਿਸ ਵਿੱਚ ਲੋਕਾਂ ਦੇ ਸਿਹਤ ਕਾਰਡ ਮੁਫ਼ਤ ਦਵਾਈਆਂ ਹਸਪਤਾਲਾਂ ਵਿੱਚ ਵਧੀਆ ਇਨਫਰਾਸਟਰੱਕਚਰ, ਹਰ ਪਿੰਡ ਵਿੱਚ ਮੁਹੱਲਾ ਕਲੀਨਿਕ ਵੱਡੀਆਂ ਬੀਮਾਰੀਆਂ ਲਈ ਮੁਫ਼ਤ ਅਪਰੇਸ਼ਨ ਆਦਿ ਦੀ ਸੁਵਿਧਾ ਮੁਹੱਈਆ ਕਰਵਾਉਣੀ ਸੀ, ਪਰ ਪੰਜਾਬ ਦੇ ਸਰਕਾਰੀ ਹਸਪਤਾਲ ਜੋ ਕਿ ਪਹਿਲਾਂ ਹੀ ਸਟਾਫ਼ ਦੀ ਕਮੀ ਨਾਲ ਜੂਝ ਰਹੇ ਹਨ।

ਉਨ੍ਹਾਂ ਕਿਹਾ ਕਿ ਅਜਿਹੇ ‘ਚ ਨਵਾਂ ਇਨਫ੍ਰਾਸਟਰੱਕਚਰ ਲਗਾ ਕੇ ਨਵੇਂ ਡਾਕਟਰਾਂ ਦੀ ਤਾਇਨਾਤੀ ਸਰਕਾਰ ਲਈ ਇੱਕ ਵੱਡਾ ਚੈਲਿੰਜ ਬਣਿਆ ਹੋਇਆ ਹੈ। ਡਾ. ਅਖਿਲ ਸਰੀਨ ਦੱਸਦੇ ਨੇ ਕਿ ਸਰਕਾਰ ਤੋਂ ਲੋਕਾਂ ਦੀਆਂ ਉਮੀਦਾਂ ਵੱਧ ਗਈਆਂ ਹਨ। ਜਿਸ ਕਰਕੇ ਪੰਜਾਬ ਦੇ ਵਿੱਚ ਇਸ ਵਕਤ ਜਿਹੇ ਹਾਲਾਤ ਪੈਦਾ ਹੋ ਰਹੇ ਹਨ।

ਸਰਕਾਰ ਦਾ ਜਵਾਬ, ਵਿਰੋਧੀਆਂ ਦਾ ਸਵਾਲ: ਉਧਰ ਦੂਜੇ ਪਾਸੇ ਸਰਕਾਰ ਹਾਲਾਤਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ਾਂ ਦੇ ਦਾਅਵੇ ਕਰ ਰਹੀ ਹੈ। ਇਸ ਸੰਬੰਧੀ ਜਦੋਂ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਸਵਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਵਿੱਚ ਜਿਨ੍ਹਾਂ ਡਾਕਟਰਾਂ ਨੇ ਜਗਰਾਓਂ ਤੋਂ ਅਸਤੀਫ਼ਾ ਦਿੱਤਾ ਹੈ। ਉਸ ਨੇ ਆਪਣੀ ਘਰੇਲੂ ਮੁਸ਼ਕਲਾਂ ਕਰਕੇ ਅਸਤੀਫਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੈਂ ਤਾਂ ਉਸ ਬਾਰੇ ਹੀ ਜਾਣਦੀ ਹਾਂ, ਬਾਕੀ ਅਸਤੀਫ਼ਾ ਕਿਉਂ ਦੇ ਰਹੇ ਹਨ, ਇਸ ਬਾਰੇ ਨਹੀਂ ਪਤਾ। ਨਾਲ ਹੀ ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਦੇ ਨਾਲ ਡਾਕਟਰਾਂ ਦਾ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਲਈ ਸਰਕਾਰ ਵੱਲੋਂ ਵੱਖਰੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ, ਜੋ ਪੂਰਨ ਤੌਰ ‘ਤੇ ਮੁਹੱਲਾ ਕਲੀਨਿਕ ਲਈ ਕੀ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਦਵਾਈਆਂ ਦੀ ਵੀ ਕੋਈ ਕਮੀ ਨਹੀਂ ਆਉਣ ਦਿਆਂਗੇ।

ਇਹ ਵੀ ਪੜ੍ਹੋ:ਹੱਥ ਵਿੱਚ ਰਿਵਾਲਵਰ ਲੈ ਗੈਂਗਸਟਰ ਨਾਲ ਪੁਲਿਸ ਕਮਿਸ਼ਨਰ ਦਫਤਰ ਪਹੁੰਚਿਆ APP MLA ! ਸੁਣੋ ਕੀ ਕਹੀਆਂ ਗੱਲਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.