ਲੁਧਿਆਣਾ: ਪੁਲਿਸ ਨੇ ਇੱਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਾਤਲ ਕੋਈ ਹੋਰ ਨਹੀਂ ਸਗੋਂ ਗੁਆਂਢੀ ਰੋਬਿਨ ਹੀ ਨਿਕਲਿਆ ਹੈ। ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ 12 ਘੰਟਿਆਂ ਦੇ ਵਿੱਚ ਉਹਨਾਂ ਨੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਚਮਨ ਲਾਲ ਦੀ ਪਤਨੀ ਸੁਰਿੰਦਰ ਕੌਰ ਅਕਸਰ ਹੀ ਰੋਬਿਨ ਜਿਸ ਦੀ ਘਰਵਾਲੀ ਦੇ ਬੱਚਾ ਨਹੀਂ ਹੋ ਰਿਹਾ ਸੀ ਉਸ ਨੂੰ ਬੋਲਦੀ ਰਹਿੰਦੀ ਸੀ। ਜਿਸ ਕਰਕੇ ਮੁਲਜ਼ਮ ਨੇ ਮਨ ਵਿੱਚ ਰੰਜ਼ਿਸ ਰੱਖ ਲਈ ਅਤੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ। ਜਦੋਂ ਸੁਰਿੰਦਰ ਕੌਰ ਉੱਤੇ ਉਸ ਨੇ ਹਥੋੜ੍ਹੇ ਨਾਲ ਹਮਲਾ ਕੀਤਾ ਤਾਂ ਉਸ ਦਾ ਪਤੀ ਚਮਨ ਲਾਲ ਅਤੇ ਉਸ ਦੀ ਮਾਤਾ ਵੀ ਜਾਗ ਗਏ, ਜਿਸ ਕਰਕੇ ਮੁਲਜ਼ਮ ਨੇ ਉਨ੍ਹਾਂ ਉੱਤੇ ਵੀ ਵਾਰ ਕੀਤਾ ਅਤੇ ਤਿੰਨਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਵਾਰਦਾਤ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਕਰਦਿਆਂ ਸਲੰਡਰ ਲਿਆ ਕੇ ਕਮਰੇ ਵਿੱਚ ਖੋਲ੍ਹ ਕੇ ਰੱਖ ਦਿੱਤਾ। ਇੰਨ੍ਹਾਂ ਹੀ ਨਹੀਂ ਮੁਲਜ਼ਮ ਨੇ ਕਮਰੇ ਦੇ ਵਿੱਚ ਪਿਆ ਕੁਝ ਸਮਾਨ ਵੀ ਚੁੱਕਿਆ ਤਾਂ ਜੋ ਇਹ ਚੋਰੀ ਲੱਗੇ। ਪੁਲਿਸ ਨੇ ਮੁਹੱਲਾ ਵਾਸੀਆਂ ਦੀ ਮੱਦਦ ਦੇ ਨਾਲ ਇਸ ਮਾਮਲੇ ਨੂੰ ਸੁਲਝਾ ਲਿਆ।
ਹਥੌੜੇ ਦੀ ਵਰਤੋਂ: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਲਈ ਮੁਲਜ਼ਮ ਨੇ ਹਥੌੜੇ ਦੀ ਵਰਤੋਂ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਵੱਲੋਂ ਹੀ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਗੁਆਂਢੀ ਅਤੇ ਨੇੜੇ-ਤੇੜੇ ਰਹਿਣ ਵਾਲੇ ਕਿਰਾਏਦਾਰਾਂ ਦੀ ਵੀ ਪੁਲਿਸ ਬਰੀਕੀ ਦੇ ਨਾਲ ਜਾਂਚ ਕਰੇ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਵਿੱਚੋਂ ਚੁੱਕਿਆ ਹੋਇਆ ਮੋਬਾਇਲ ਫ਼ੋਨ ਵੀ ਸੀਵਰੇਜ ਦੇ ਵਿੱਚ ਰੋੜ ਦਿੱਤਾ ਸੀ। ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ, ਇਸ ਤੋਂ ਇਲਾਵਾ ਵਾਰਦਾਤ ਦੇ ਸਮੇਂ ਜੋ ਉਸ ਨੇ ਕੱਪੜੇ ਪਾਏ ਹੋਏ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਏ ਹਨ।
- ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ , ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਹੋ ਸਕਦੈ ਵੱਡਾ ਫੈਸਲਾ
- NHAI Order Demolition Bridge: ਨਵਜੋਤ ਸਿੱਧੂ ਦੀ ਕੋਠੀ ਨੂੰ ਜਾਣ ਵਾਲੇ ਪੁਲ ਨੂੰ ਢਹਿ-ਢੇਰੀ ਕਰਨ ਦੇ ਹੁਕਮ, NHAI ਨੇ ਗੈਰ-ਕਾਨੂੰਨੀ ਐਲਾਨਿਆ
- Khalistani protest: ਵਿਦੇਸ਼ਾਂ 'ਚ ਪੈਰ ਪਸਾਰ ਰਹੀ ਹੈ ਖਾਲਿਸਤਾਨੀ ਵਿਚਾਰਧਾਰਾ, ਨਿੱਜਰ ਦੇ ਕਤਲ ਵਿਰੁੱਧ ਭਾਰਤੀ ਅੰਬੈਸੀਆਂ ਦੇ ਬਾਹਰ ਰੋਸ ਪ੍ਰਦਰਸ਼ਨ
ਪਰਿਵਾਰ ਦਾ ਕਤਲ: ਪੁਲਿਸ ਕਮਿਸ਼ਨਰ ਦੇ ਮੁਤਾਬਿਕ ਮੁਲਜ਼ਮ ਪਠਾਨਕੋਟ ਦਾ ਰਹਿਣ ਵਾਲਾ ਹੈ । ਉਹ ਖੁਦ ਆਟੋ ਚਲਾਉਂਦਾ ਹੈ, ਮੁਲਜ਼ਮ ਦੀ ਉਮਰ 42 ਸਾਲ ਦੇ ਕਰੀਬ ਹੈ, ਚਾਰ ਪੰਜ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਸੁਰਿੰਦਰ ਕੌਰ ਵੱਲੋਂ ਉਸ ਦੇ ਬੱਚੇ ਨਾ ਹੋਣ ਨੂੰ ਲੈ ਕੇ ਚੁੱਕੇ ਸਵਾਲ ਜਾਣ ਉੱਤੇ ਹੀ ਉਹ ਰੰਜਿਸ਼ ਰੱਖਦਾ ਸੀ ਅਤੇ ਸੁਰਿੰਦਰ ਕੌਰ ਨੂੰ ਸਬਕ ਸਿਖਾਉਣ ਲਈ ਉਸ ਨੇ ਪਰਿਵਾਰ ਦਾ ਕਤਲ ਕਰ ਦਿੱਤਾ। ਹਾਲਾਂਕਿ ਮੁਲਜ਼ਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਪੁਲਿਸ ਨੇ ਕਿਹਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਦੇ ਹੱਥ ਜੋ ਸੀਸੀਟੀਵੀ ਫੁਟੇਜ ਲੱਗੀ ਸੀ ਉਸ ਵਿੱਚ ਜਦੋਂ ਮੁਲਜ਼ਮ ਆਪਣਾ ਵਿਹੜਾ ਧੋ ਰਿਹਾ ਸੀ ਤਾਂ ਵਾਰ-ਵਾਰ ਉਹਨਾਂ ਦੇ ਘਰ ਵੱਲ ਨੂੰ ਝਾਕ ਰਿਹਾ ਸੀ ਅਤੇ ਉਸ ਨੂੰ ਜਦੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਵੇਖ ਰਿਹਾ ਸੀ ਕਿ ਘਰ ਵਿੱਚ ਅੱਗ ਕਦੋਂ ਲੱਗੇਗੀ।