ਲੁਧਿਆਣਾ: ਕੋਰੋਨਾ ਕਾਲ ਦੇ ਵਿਚਕਾਰ ਲੁਧਿਆਣਾ ਦੀ ਇੰਡਸਟਰੀ ਹੁਣ ਮੁੜ ਤੋਂ ਲੀਹ 'ਤੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੁਧਿਆਣਾ ਦੀ ਟੈਕਸਟਾਈਲ ਇੰਡਸਟਰੀ ਵਿੱਚ ਪੀਪੀਈ ਕੀਟਾਂ ਤੇ ਮਾਸਕ ਆਦਿ ਬਣਾਏ ਜਾਂਦੇ ਹਨ ਅਤੇ ਹੁਣ ਇਨ੍ਹਾਂ ਫੈਕਟਰੀਆਂ ਵਿੱਚ 30 ਪ੍ਰਤੀਸ਼ਤ ਲੇਬਰ ਨਾਲ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਫੈਕਟਰੀ ਮਾਲਕਾਂ ਨੇ ਕਿਹਾ ਕਿ ਫਿਲਹਾਲ ਮਾਰਕੀਟ ਦੀ ਡਿਮਾਂਡ ਘੱਟ ਹੋਣ ਕਾਰਨ ਉਨ੍ਹਾਂ ਕੋਲ ਲੇਬਰ ਵੀ ਘੱਟ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੇਬਰ ਸਰਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਰਾਸ਼ਨ ਦੇ ਲਾਲਚ ਨਾਲ ਵਾਪਿਸ ਨਹੀਂ ਆਵੇਗੀ ਸਗੋਂ ਲੇਬਰ ਕੰਮ ਦੀ ਭਾਲ ਅਤੇ ਵੱਧ ਪੈਸਿਆਂ ਲਈ ਹੀ ਵਾਪਿਸ ਆਵੇਗੀ।
ਇਸ ਦੌਰਾਨ ਟੈਕਸਟਾਈਲ ਇੰਡਸਟਰੀ 'ਚ ਕੰਮ ਕਰਨ ਕਰ ਰਹੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਵੀ ਵਾਪਿਸ ਚਲੇ ਜਾਂਦੇ ਤਾਂ ਕੰਮ ਮਿਲਣਾ ਬਹੁਤ ਮੁਸ਼ਕਿਲ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਲੇਬਰ ਜਿਸ ਨੂੰ ਵਾਪਿਸ ਜਾ ਕੇ ਕੰਮ ਨਹੀਂ ਮਿਲ ਰਿਹਾ ਉਹ ਕੰਮ ਦੀ ਭਾਲ ਕਰ ਰਹੇ ਹਨ। ਕੰਮ ਕਰ ਰਹੇ ਮਜ਼ਦੂਰਾਂ ਨੇ ਇਹ ਵੀ ਕਿਹਾ ਕਿ ਹੁਣ ਫੈਕਟਰੀਆਂ ਵਿੱਚ ਉਨ੍ਹਾਂ ਨੂੰ ਪੂਰੀਆਂ ਸੁਵਿਧਾਵਾਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ: ਸਰਵਣ ਪੁੱਤ ਬਣੀਆਂ ਇਹ ਧੀਆਂ, ਫ਼ਲ ਵੇਚ ਕੇ ਚਲਾਂ ਰਹੀਆਂ ਨੇ ਘਰ
ਉਧਰ ਦੂਜੇ ਪਾਸੇ ਫੈਕਟਰੀ ਦੇ ਮਾਲਕ ਨੇ ਵੀ ਕਿਹਾ ਹੈ ਕਿ ਡਿਮਾਂਡ ਦੇ ਮੁਤਾਬਕ ਹੀ ਉਨ੍ਹਾਂ ਵੱਲੋਂ ਲੇਬਰ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ 30 ਫ਼ੀਸਦੀ ਦੇ ਕਰੀਬ ਲੇਬਰ ਕੰਮ ਕਰ ਰਹੀ ਹੈ, ਜਿਨ੍ਹਾਂ ਨੂੰ ਮੈਨੇਜ਼ ਕਰਨਾ ਵੀ ਕਾਫੀ ਸੌਖਾ ਹੈ। ਉਨ੍ਹਾਂ ਕਿਹਾ ਕਿ ਲੇਬਰ ਦੀ ਸਿਹਤ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।
ਜਿੱਥੇ ਲੁਧਿਆਣਾ ਵਿੱਚ ਇੰਡਸਟਰੀ ਮੁੜ ਤੋਂ ਚੱਲਣ ਲੱਗੀ ਹੈ ਉੱਥੇ ਹੀ ਦੂਜੇ ਪਾਸੇ ਮਾਰਕੀਟ ਦੀ ਡਿਮਾਂਡ ਘੱਟ ਹੋਣ ਕਰਕੇ ਮੈਨੂਫੈਕਚਰਿੰਗ ਵੀ ਉਸੇ ਪੱਧਰ 'ਤੇ ਹੀ ਹੋ ਰਹੀ ਹੈ। ਹਾਲਾਂਕਿ ਲੇਬਰ ਘੱਟ ਹੋਣ ਕਰਕੇ ਫੈਕਟਰੀਆਂ ਕੰਮ ਘੱਟ ਕਰ ਰਹੀਆਂ ਨੇ ਪਰ ਫੈਕਟਰੀ ਮਾਲਕਾਂ ਨੇ ਕਿਹਾ ਕਿ ਜਦੋਂ ਡਿਮਾਂਡ ਵਧੇਗੀ ਉਦੋਂ ਉਹ ਲੇਬਰ ਦਾ ਬੰਦੋਬਸਤ ਵੀ ਕਰ ਲੈਣਗੇ।