ਲੁਧਿਆਣਾ: ਜ਼ਿਲ੍ਹੇ ਵਿੱਚ ਵੀਰਵਾਰ ਨੂੰ ਦੇਰ ਸ਼ਾਮ 2 ਵੱਖ-ਵੱਖ ਥਾਵਾਂ ਉੱਤੇ ਲੱਗੀਆਂ ਅੱਗਾਂ ਨੇ ਹਫ਼ੜਾ-ਦਫੜੀ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਅੱਗ ਬੁਝਾਊ ਦਸਤੇ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਪਹਿਲੀ ਅੱਗ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਸਵਾਮੀ ਵਿਵੇਕਾਨੰਦ ਵਿਹਾਰ ਵੈਲਫੇਅਰ ਸੁਸਾਇਟੀ ਦੀ 6ਵੀਂ ਮੰਜ਼ਿਲ ਉੱਤੇ ਲੱਗੀ। ਸ਼ਾਰਟ ਸਰਕਟ ਕਾਰਨ ਅੱਗ ਲਗੀ ਜਿਸ ਤੋਂ ਬਾਅਦ ਫਲੈਟ ਵਿੱਚ ਪਏ 2 ਸਿਲੰਡਰ ਫਟਣ ਨਾਲ ਅੱਗ ਤੇਜੀ ਨਾਲ ਫੇਲ੍ਹ ਗਈ ਅਤੇ ਏਸੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕੜੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਜਿਸ ਸਬੰਧੀ ਮੌਕੇ ਉੱਤੇ ਪਹੁੰਚੇ ਡੀਸੀਪੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੀ ਗਈ ਜਿਸ ਕਾਰਨ ਅੱਗ ਉੱਤੇ ਕਾਬੂ ਪਾਇਆ ਗਿਆ।
ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸ਼ਿਵਾਜੀ ਨਗਰ ਸਮਰਾਲਾ ਚੌਂਕ ਨੇੜੇ ਇੱਕ ਧਾਗਾ ਬਣਾਉਣ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਜਿਸ ਵਿੱਚ ਲੱਖਾਂ ਦਾ ਸਮਾਨ ਸੜ ਗਿਆ, ਹਾਲਾਂਕਿ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਮੌਕੇ ਉੱਤੇ ਪਹੁੰਚੇ ਫਾਇਰ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਬੇਸਮੈਂਟ ਸਮੇਤ 3 ਮੰਜ਼ਿਲ ਇਮਾਰਤ ਨੂੰ ਅੱਗ ਲੱਗੀ ਸੀ ਪਰ ਸਮੇਂ ਸਿਰ ਅੱਗ ਉੱਤੇ ਕਾਬੂ ਪਇਆ ਗਿਆ, ਉਨ੍ਹਾਂ ਕਿਹਾ ਕਿ 20 ਤੋਂ 25 ਫ਼ੀਸਦੀ ਅੱਗ ਰਹਿ ਗਈ, ਇਮਾਰਤ ਵਿੱਚ ਫਾਇਰ ਸੇਫਟੀ ਯੰਤਰ ਲੱਗੇ ਸੀ ਜਾਂ ਨਹੀਂ ਇਸ ਸਬੰਧੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਾਨ ਦੇ 'ਬਚੀ ਖੁਚੀ ਕਾਂਗਰਸ' ਵਾਲੇ ਬਿਆਨ 'ਤੇ ਵੜਿੰਗ ਦਾ ਠੋਕਵਾਂ ਜਵਾਬ