ETV Bharat / state

ਟੈਕਸੀ ਚਾਲਕਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ

ਕੋਰੋਨਾ ਕਾਰਨ ਸੂਬਾ ਸਰਕਾਰ ਵਲੋਂ ਸਖਤੀ ਕੀਤੀ ਗਈ ਹੈ ਜਿਸ ਕਾਰਨ ਹਰ ਵਰਗ ਪਰੇਸ਼ਾਨ ਦਿਖਾਈ ਦੇ ਰਿਹਾ ਹੈ।ਲੁਧਿਆਣਾ ਦੇ ਟੈਕਸੀ ਚਾਲਕਾਂ ਵੱਲੋਂ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ ਤੇ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਗਈ ਹੈ।

ਟੈਕਸੀ ਚਾਲਕਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ
ਟੈਕਸੀ ਚਾਲਕਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ
author img

By

Published : May 20, 2021, 10:34 PM IST

ਲੁਧਿਆਣਾ:ਕੋਰੋਨਾ ਮਹਾਮਾਰੀ ਕਰਕੇ ਬਹੁਤ ਸਾਰੇ ਕੰਮ ਧੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ ਵਿਆਹ ਸ਼ਾਦੀਆਂ ਨਾਲ ਸੰਬੰਧਿਤ ਕਿੱਤੇ ਅਤੇ ਖਾਸ ਕਰਕੇ ਟਰਾਂਸਪੋਰਟ ਵੀ ਸ਼ਾਮਲ ਹੈ ਜਿਨ੍ਹਾਂ ਵਿਚ ਟੈਕਸੀ ਚਾਲਕ ਸ਼ਾਮਲ ਹਨ ਜਿੰਨਾ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਕੋਰੋਨਾ ਕਰਕੇ ਕੰਮ ਵੈਸੇ ਹੀ ਘੱਟ ਹੈ ਦੂਜੇ ਪਾਸੇ ਬੈਂਕ ਕਿਸ਼ਤਾਂ ਲਈ ਤੰਗ ਕਰ ਰਹੇ ਹਨ । ਨਾਲ ਹੀ ਪ੍ਰਸ਼ਾਸਨ ਵੱਲੋਂ ਇੱਕ ਗੱਡੀ ਅੰਦਰ ਜੋ ਸਿਰਫ਼ ਡਰਾਈਵਰ ਸਣੇ ਦੋ ਸਵਾਰੀਆਂ ਬੈਠਣ ਦੇ ਹੁਕਮ ਜਾਰੀ ਕੀਤੇ ਗਏ ਨੇ ਉਸ ਨਾਲ ਕੋਈ ਵੀ ਟੈਕਸੀ ਨਹੀਂ ਕਰ ਰਿਹਾ ਜਿਸ ਦਾ ਖਾਮਿਆਜ਼ਾ ਟੈਕਸੀ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਟੈਕਸੀ ਚਾਲਕਾਂ ਵਲੋਂ ਸਰਕਾਰ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ
ਲੁਧਿਆਣਾ ਦੇ ਭਾਰਤ ਨਗਰ ਚੌਕ ‘ਚ ਸਥਿਤ ਜਨਤਾ ਟੈਕਸੀ ਸਟੈਂਡ ਵਿਖੇ ਟੈਕਸੀ ਚਾਲਕਾਂ ਵੱਲੋਂ ਸਰਕਾਰ ‘ਤੇ ਸਵਾਲ ਖੜ੍ਹਾ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਜਦੋਂ ਨਿੱਜੀ ਬੱਸ ਚਾਲਕ ਪੰਜਾਹ-ਪੰਜਾਹ ਸਵਾਰੀਆਂ ਬਿਠਾ ਕੇ ਬੱਸਾਂ ਚਲਾ ਸਕਦੇ ਨੇ ਉਦੋਂ ਕੋਈ ਕੋਰੋਨਾ ਨਹੀਂ ਹੁੰਦਾ ਤਾਂ ਟੈਕਸੀ ਦੇ ਵਿੱਚ ਦੋ ਜਾਂ ਤਿੰਨ ਸਵਾਰੀਆਂ ਬੈਠਣ ‘ਤੇ ਕੀ ਕੋਰੋਨਾ ਹੋ ਜਾਂਦਾ ਹੈ। ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ ਕਿ ਸਰਕਾਰ ਜੇਕਰ ਬੱਸਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਰਹੀ ਹੈ ਤਾਂ ਟੈਕਸੀਆਂ ਨੂੰ ਵੀ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਰੋਕ ਸਿਰਫ਼ ਪੰਜਾਬ ਵਿੱਚ ਲਗਾਈ ਗਈ ਹੈ ਜਦੋਂ ਕਿ ਹੋਰਨਾਂ ਸੂਬਿਆਂ ਵਿਚ ਟੈਕਸੀ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਆਪਣੀ ਹੀ ਸਰਕਾਰ ਉਨ੍ਹਾਂ ਨਾਲ ਅਜਿਹਾ ਵਤੀਰਾ ਵਰਤ ਰਹੀ ਹੈ। ਟੈਕਸੀਆਂ ਵਾਲਿਆਂ ਨੂੰ ਪੁਲਿਸ ਮੁਲਾਜ਼ਮ ਚੌਂਕਾਂ ਤੇ ਘੇਰ ਲੈਂਦੇ ਨੇ ਅਤੇ ਫਿਰ ਚਲਾਨ ਕੱਟ ਦਿੰਦੇ ਨੇ ਜਿਸ ਕਰਕੇ ਉਨ੍ਹਾਂ ਦੇ ਘਰ ਦਾ ਖਰਚਾ ਚਲਾਉਣਾ ਵੀ ਹੁਣ ਮੁਸ਼ਕਿਲ ਹੋ ਗਿਆ ਹੈ।

ਇਹ ਵੀ ਪੜੋ:ਕੋਰੋਨਾ ਪੌਜ਼ੀਟਿਵ ਆਸ਼ਾ ਵਰਕਰਾਂ ਨੇ ਪਿੰਡ ਚ ਵੰਡੀਆਂ ਫਤਿਹ ਕਿੱਟਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.