ਲੁਧਿਆਣਾ: ਬਲਾਤਕਾਰ ਕੇਸ ਵਿੱਚ ਲੋੜੀਂਦੇ ਚੱਲ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਦੀ ਅਦਾਲਤ ਵਿੱਚ ਸਰੰਡਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸਿਮਰਨਜੀਤ ਸਿੰਘ ਬੈਂਸ ਦੇ ਨਾਲ ਉਨ੍ਹਾਂ ਦੇ 5 ਸਾਥੀਆਂ ਵੱਲੋਂ ਸਰੰਡਰ ਕੀਤਾ ਗਿਆ ਹੈ। ਮਾਮਲੇ ਸਬੰਧੀ ਪਹਿਲਾਂ ਵੀ 2 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।
ਬੈਂਸ ਵੱਲੋਂ ਸਰੰਡਰ: ਲੋਕ ਇਨਸਾਫ ਪਾਰਟੀ ਵਲੋਂ ਸੋਸ਼ਲ ਮੀਡੀਆਂ ਉੱਤੇ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ, "ਪਹਿਲਾਂ ਵੀ ਕਿਹਾ ਸੀ ਅਤੇ ਹੁਣ ਵੀ ਕਹਿਣੇ ਹਾਂ। ਸਾਨੂੰ ਮਾਨਯੋਗ ਕੋਰਟ ਦੀ ਨਿਆ ਪ੍ਰਣਾਲੀ ਉੱਤੇ ਪੂਰਾ ਭਰੋਸਾ ਹੈ। ਅੱਜ ਕੋਰਟ ਦੇ ਹੁਕਮਾਂ ਤਹਿਤ ਸਰਦਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਲੁਧਿਆਣਾ ਕੋਰਟ ਵਿੱਚ ਆਤਮ ਸਮਰਪਣ ਕਰ ਦਿੱਤਾ ਗਿਆ ਹੈ ਅਤੇ ਜਿਹੜਾ ਵੀ ਸੱਚ ਹੈ ਇਹ ਬਹੁਤ ਜਲਦੀ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਲੋਕ ਇਨਸਾਫ਼ ਪਾਰਟੀ।
ਪੁਲਿਸ ਨੂੰ ਮਿਲਿਆ ਤਿੰਨ ਦਿਨ ਦਾ ਰਿਮਾਂਡ: ਦੱਸ ਦਈਏ ਕਿ ਪੁਲਿਸ ਨੇ ਸਿਮਰਜੀਤ ਬੈਂਸ ਸਣੇ ਉਸਦੇ ਸਾਰੇ ਸਾਥੀਆਂ ਨੂੰ ਅਦਾਲਤ ’ਚ ਪੇਸ਼ ਕੀਤਾ। ਇਸ ਦੌਰਾਨ ਪੁਲਿਸ ਨੇ ਸਾਰਿਆਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ 3 ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਿਸ ਨੇ ਅਦਾਲਤ ਨੂੰ ਬੈਂਸ ਅਤੇ ਉਸਦੇ ਹੋਰ ਸਾਥੀਆਂ ਤੋਂ ਅਹਿਮ ਸਬੂਤ ਬਰਾਮਦ ਕਰਨ ਦਾ ਤਰਕ ਦਿੱਤਾ ਸੀ।
ਪਹਿਲਾਂ ਹੋ ਚੁੱਕੀ ਹੈ 2 ਦੀ ਗ੍ਰਿਫਤਾਰੀ: ਦੱਸ ਦਈਏ ਕਿ ਬੈਂਸ ਦੇ ਨਾਲ ਉਸ ਦੇ ਭਰਾ ਪਰਮਜੀਤ ਪੰਮਾ, ਜਸਵੀਰ ਕੌਰ ਭਾਬੀ ਦੇ ਨਾਲ 2 ਹੋਰ ਜੋ ਮਾਮਲੇ ਚ ਲੋੜੀਂਦਾ ਸਨ ਸਾਰਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਮਾਮਲੇ ’ਚ 7 ’ਤੇ ਮਾਮਲਾ ਦਰਜ ਹੋਈਆਂ ਸੀ ਤੇ 2 ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸੀ ਜਿਨਾਂ ਚ ਬੈਂਸ ਦਾ ਭਰਾ ਕਰਮਜੀਤ ਤੇ ਉਸ ਦਾ ਪੀਏ ਸ਼ਾਮਿਲ ਹੈ ਅਤੇ ਹੁਣ 5 ਨੇ ਕੋਰਟ ਚ ਆਤਮ ਸਮਰਪਣ ਕਰ ਦਿੱਤਾ ਹੈ।
ਕੋਰਟ ’ਚ 5 ਨੇ ਆਤਮ ਸਮਰਪਣ ਕੀਤਾ: ਮਾਮਲੇ ਸਬੰਧੀ ਪੀੜਿਤ ਪੱਖ ਦੇ ਵਕੀਲ ਨੇ ਕਿਹਾ ਕਿ ਕੋਰਟ ’ਚ 5 ਨੇ ਆਤਮ ਸਮਰਪਣ ਕੀਤਾ ਹੈ। ਹੁਣ ਡਵੀਜਨ ਨੰਬਰ 6 ਪੁਲਿਸ ਨੂੰ ਸੱਦਿਆ ਗਿਆ ਹੈ। ਕੋਰਟ ਦੀ ਕਾਰਵਾਈ ਚੱਲ ਰਹੀ ਹੈ ਤੇ ਹੁਣ ਪਤਾ ਲੱਗੇਗਾ ਕਿ ਪੁਲਿਸ ਪੰਜਾਂ ਦਾ ਰਿਮਾਂਡ ਮੰਗਦੀ ਹੈ ਜਾਂ ਸਿੱਧਾ ਜੁਡੀਸ਼ੀਅਲ ਰਿਮਾਂਡ ’ਤੇ ਭੇਜਦੀ ਹੈ। ਮਾਮਲੇ ਚ ਕਰਮਜੀਤ ਬੈਂਸ ਨੂੰ ਪਹਿਲਾਂ ਹੀ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਹੋਇਆ ਹੈ ਜਦਕਿ ਸੁਖਚੈਨ ਜੋ ਕੇ ਪ੍ਰਾਪਰਟੀ ਅਡਵਾਈਜ਼ਰ ਹੈ ਉਸ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੈ।
ਬੈਂਸ ’ਤੇ ਚੱਲ ਰਿਹਾ ਹੈ ਇਹ ਮਾਮਲਾ: ਕਾਬਿਲੇਗੌਰ ਹੈ ਕਿ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ’ਤੇ ਕਥਿਤ ਤੌਰ ’ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਇਆ ਗਿਆ ਹੈ। ਇਹ ਮਾਮਲਾ ਅਜੇ ਵੀ ਕੋਰਟ ’ਚ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਮਹਿਲਾ ਵੱਲੋਂ ਕਈ ਵਾਰ ਇਨਸਾਫ ਲੈਣ ਦੇ ਲਈ ਧਰਨੇ ਵੀ ਲਗਾਏ ਗਏ ਹਨ। ਪੀੜਤ ਮਹਿਲਾ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਜੇਲ੍ਹ ਵਿਭਾਗ ਵੱਲੋਂ ਨਵੀਂ ਪਹਿਲ: ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਕੈਦੀਆਂ ਦੀ ਹੋਵੇਗੀ ਮੈਡੀਕਲ ਜਾਂਚ- ਜੇਲ੍ਹ ਮੰਤਰੀ