ETV Bharat / state

ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੇ ਸਮਰਥਕ ਹੋਏ ਆਹਮੋ ਸਾਹਮਣੇ - ਕਮਲਜੀਤ ਕੜਵਲ

ਲੁਧਿਆਣਾ ਦੇ ਆਤਮ ਨਗਰ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੇ ਸਮਰਥਕ ਹੋਏ ਆਹਮੋ ਸਾਹਮਣੇ, ਇੱਕ ਦੂਜੇ ਦੇ ਪੋਸਟਰਾਂ ਨੂੰ ਲਾਹੁਣ ਚ ਵਿਘਨ ਪਾਉਣ ਦੇ ਲਗਾਏ ਇਲਜ਼ਾਮ...

ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੇ ਸਮਰਥਕ ਹੋਏ ਆਹਮੋ ਸਾਹਮਣੇ

author img

By

Published : Jan 19, 2022, 8:46 PM IST

ਲੁਧਿਆਣਾ: ਆਤਮ ਨਗਰ ਹਲਕੇ ਵਿਚ ਮਾਹੌਲ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਹਲਕੇ ਤੋਂ ਵਿਧਾਇਕ ਸਿਮਰਜੀਤ ਬੈਂਸ (Simerjit Bains) ਅਤੇ ਕਾਂਗਰਸ ਦੇ ਉਮੀਦਵਾਰ ਕਮਲਜੀਤ ਕੜਵਲ ਦੇ ਸਮਰਥਕ ਆਪਸ ਵਿੱਚ ਉਲਝ ਪਏ। ਇਹ ਪੂਰਾ ਵਿਵਾਦ ਇਕ ਘਰ ਦੇ ਉੱਤੇ ਪੋਸਟਰ ਲਾਉਣ ਨੂੰ ਲੈ ਕੇ ਸ਼ੁਰੂ ਹੋਇਆ।

ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੇ ਸਮਰਥਕ ਹੋਏ ਆਹਮੋ ਸਾਹਮਣੇ
ਕਮਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੇ ਸਮਰਥਕ ਹੋਏ ਆਹਮੋ ਸਾਹਮਣੇ

ਦੋਵਾਂ ਪਾਰਟੀਆਂ ਵੱਲੋਂ ਇਕ ਦੂਜੇ ਤੇ ਉਨ੍ਹਾਂ ਦੇ ਬੋਰਡ ਉਤਰਵਾਉਣ ਅਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ। ਕਮਲਜੀਤ ਕੜਵਲ ਨੇ ਕਿਹਾ ਕਿ ਬੈਂਸ ਦੇ ਸਮਰਥਕਾਂ ਵੱਲੋਂ ਰਿਵਾਲਵਰ ਲਹਿਰਾਇਆ ਗਿਆ, ਜਦੋਂ ਕਿ ਬੈਂਸ ਨੇ ਕਿਹਾ ਕਿ ਇਹ ਸਾਰੇ ਇਲਜ਼ਾਮ ਝੂਠੇ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋਵੇ ਅਤੇ ਜੋ ਵੀ ਕਸੂਰਵਾਰ ਹੈ, ਉਸ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪੁਲਿਸ ਪਹੁੰਚ ਗਈ ਹੈ ਪਰ ਫਿਲਹਾਲ ਪੁਲਿਸ ਨੇ ਮਾਮਲੇ ਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।

ਕਮਲਜੀਤ ਕੜਵਲ ਕਾਂਗਰਸ ਉਮੀਦਵਾਰ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਕ ਘਰ ਦੇ ਉਤੇ ਸਹਿਮਤੀ ਦੇ ਨਾਲ ਉਨ੍ਹਾਂ ਦੇ ਪੋਸਟਰ ਲੱਗੇ ਸਨ। ਜਿਨ੍ਹਾਂ ਨੂੰ ਬੈਂਸ ਦੇ ਸਮਰਥਕਾਂ ਨੇ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੇ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ, ਇੱਥੋਂ ਤੱਕ ਕੇ ਰਿਵਾਲਵਰ ਵੀ ਲਹਿਰਾਏ ਗਏ।

ਉਨ੍ਹਾਂ ਕਿਹਾ ਕਿ ਉਹ ਇਨਸਾਫ ਦੀ ਮੰਗ ਕਰਦੇ ਹਨ ਕਿਉਂਕਿ ਬੈਂਸ ਗੁੰਡਾਗਰਦੀ ਕਰ ਰਿਹਾ ਹੈ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਥੇ ਹੀ ਸਿਮਰਜੀਤ ਬੈਂਸ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨਾਲ ਗੁੰਡਾਗਰਦੀ ਕੀਤੀ ਜਾ ਰਹੀ ਹੈ।

ਕਮਲਜੀਤ ਕੜਵਲ ਦੇ ਲੱਗੇ ਪੋਸਟਰ
ਕਮਲਜੀਤ ਕੜਵਲ ਦੇ ਲੱਗੇ ਪੋਸਟਰ

ਉਨ੍ਹਾਂ ਕਿਹਾ ਕਿ ਇਕ ਘਰ ਤੇ ਸਹਿਮਤੀ ਨਾਲ ਉਨ੍ਹਾਂ ਦੇ ਪੋਸਟਰ ਲੱਗੇ ਸਨ, ਜਿਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਜਦੋਂ ਕਿ ਰਿਵਾਲਵਰ ਲਹਿਰਾਉਣ ਦੇ ਮਾਮਲੇ ਤੇ ਸਿਮਰਜੀਤ ਬੈਂਸ ਨੇ ਕਿਹਾ ਕਿ ਇਲਜ਼ਾਮ ਲਗਾਉਣ ਨੂੰ ਕੋਈ ਵੀ ਇਲਜ਼ਾਮ ਲਗਾ ਸਕਦਾ ਹੈ, ਪਰ ਇਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਚੰਨੀ, ਸਿੱਧੂ ਤੇ ਜਾਖੜ ’ਤੇ ਵੱਡਾ ਬਿਆਨ, ਕਹਿ ਦਿੱਤੀ ਇਹ ਗੱਲ !

ETV Bharat Logo

Copyright © 2024 Ushodaya Enterprises Pvt. Ltd., All Rights Reserved.