ਲੁਧਿਆਣਾ: ਸੂਬੇ ਦੇ ਵਿੱਚ 2022 ਦੀਆਂ ਚੋਣਾਂ (2022 elections) ਨੂੰ ਲੈਕੇ ਚੋਣ ਅਖਾੜਾ ਭਖ ਚੁੱਕਿਆ ਹੈ। ਅਕਾਲੀ ਦਲ ਲਗਾਤਾਰ ਰੈਲੀਆਂ ਕਰ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਰਿਹਾ ਹੈ। ਹੁਣ ਸੁਖਬੀਰ ਬਾਦਲ ਨੇ ਸ਼ਰਨਜੀਤ ਢਿੱਲੋਂ ਨੂੰ ਹਲਕਾ ਸਾਹਨੇਵਾਲ ਤੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਵੱਲੋਂ ਅੱਜ ਮੱਤੇਵਾੜਾ ਵਿੱਚੋਂ ਇੱਕ ਜਨਸਭਾ ਨੂੰ ਸੰਬੋਧਨ ਕਰਦਿਆਂ ਸਾਹਨੇਵਾਲ ਤੋਂ ਵਿਧਾਇਕ ਅਕਾਲੀ ਦਲ ਸ਼ਰਨਜੀਤ ਢਿੱਲੋਂ ਨੂੰ ਆਪਣਾ ਵਿਧਾਨ ਸਭਾ ਚੋਣਾਂ ਲਈ ਅਗਲਾ ਉਮੀਦਵਾਰ ਐਲਾਨ ਦਿੱਤਾ ਹੈ। ਸਟੇਜ ‘ਤੇ ਪਹਿਲਾਂ ਉਨ੍ਹਾਂ ਨੇ ਸ਼ਰਨਜੀਤ ਢਿਲੋਂ ਨੂੰ ਪੁੱਛਿਆ ਕਿ ਤੁਹਾਡੇ ਬੇਟੇ ਨੂੰ ਟਿਕਟ ਦਈਏ ਜਾਂ ਤੁਹਾਨੂੰ ਤਾਂ ਉਨ੍ਹਾਂ ਦੇ ਬੇਟੇ ਨੇ ਆਪਣੇ ਪਿਤਾ ਵੱਲ ਹੱਥ ਕੀਤਾ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਸ਼ਰਨਜੀਤ ਢਿੱਲੋਂ ਨੂੰ ਤੁਸੀਂ ਵਿਧਾਇਕ ਬਣਾ ਦਿਉ ਅਸੀਂ ਮੰਤਰੀ ਸਰਕਾਰ ਆਉਣ ‘ਤੇ ਆਪ ਵੀ ਬਣਾ ਦਿਆਂਗੇ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਜਿੱਥੇ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨੇ ਸਾਧੇ ਉੱਥੇ ਹੀ ਕਿਹਾ ਕਿ ਸ਼ਰਨਜੀਤ ਢਿੱਲੋਂ ਨੇ ਜੋ ਵੀ ਮੰਗਾਂ ਰੱਖੀਆਂ ਹਨ ਉਹ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਉਹ ਵਿਧਾਇਕ ਬਣ ਜਾਣਗੇ ਅਤੇ ਅਕਾਲੀ ਦਲ ਦੀ ਸਰਕਾਰ ਆਏਗੀ ਤਾਂ ਸਟੇਡੀਅਮ ਹਸਪਤਾਲ ਸਾਰਾ ਕੁਝ ਸਾਹਨੇਵਾਲ ਹਲਕੇ ਨੂੰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:Assembly Elections 2022: ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਹੋਰ ਉਮੀਦਵਾਰਾਂ ਦਾ ਐਲਾਨ