ETV Bharat / state

ਪੰਜਾਬ ’ਚ ਲਾਪਤਾ ਬੱਚਿਆਂ ਬਾਰੇ ਰੂੰਹ ਕੰਬਾਊ ਖੁਲਾਸਾ, ਸੁਣੋ ਇੱਕ ਪੀੜਤ ਪਿਤਾ ਦੀ ਜ਼ੁਬਾਨੀ - ਪੀੜਤ ਪਿਤਾ ਦੀ ਜ਼ੁਬਾਨੀ

ਪੰਜਾਬ ’ਚ ਸਾਲਾਨਾ ਸੈਂਕੜੇ ਬੱਚੇ ਹੋ ਰਹੇ ਲਾਪਤਾ ਹੋ ਰਹੇ (missing children in Punjab) ਹਨ। ਲਾਪਤਾ ਹੋ ਰਹੇ ਬੱਚਿਆਂ ਵਿੱਚ ਲੁਧਿਆਣਾ ਸਭ ਤੋਂ ਮੋਹਰੀ ਹੈ। ਹਰ ਸਾਲ 200 ਤੋਂ ਵੱਧ ਬੱਚੇ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਕਿ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਵੱਡਾ ਸਵਾਲ ਇਹ ਵੀ ਖੜ੍ਹਾ ਹੋ ਰਿਹਾ ਹੈ ਕਿ ਆਖਰ ਇਹ ਲਾਪਤਾ ਬੱਚੇ ਜਾਂਦੇ ਕਿੱਥੇ ਹਨ? ਇੰਨ੍ਹਾਂ ਮਾਮਲਿਆਂ ਨੂੰ ਦੇਖਦਿਆਂ ਲਾਪਤਾ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਦਾਸਤਾਂ ਇਸ ਖਾਸ ਰਿਪੋਰਟ ਰਾਹੀਂ ਪੇਸ਼ ਕਰ ਰਹੇ ਹਾਂ...ਸੁਣੋ ਇੱਕ ਪਿਓ ਦੀ ਫਰਿਆਦ ਕਿਵੇਂ 6 ਮਹੀਨੇ ਤੋਂ ਲੱਭ ਰਿਹੈ ਆਪਣੀ ਨਾਬਾਲਿਗ ਬੱਚੀ ਨੂੰ...

ਪੰਜਾਬ ’ਚ ਲਾਪਤਾ ਬੱਚਿਆਂ ਦੀ ਦਾਸਤਾਂ
ਪੰਜਾਬ ’ਚ ਲਾਪਤਾ ਬੱਚਿਆਂ ਦੀ ਦਾਸਤਾਂ
author img

By

Published : Jul 14, 2022, 10:27 PM IST

ਲੁਧਿਆਣਾ: ਜ਼ਿਲ੍ਹੇ ਵਿੱਚ ਬੀਤੇ ਦਿਨ ਚਾਰ ਲੜਕੀਆਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪੰਜਾਬ ਦੇ ਵਿੱਚੋਂ ਸਾਲਾਨਾ ਹਜ਼ਾਰਾਂ ਬੱਚੇ ਲਾਪਤਾ ਹੋ ਜਾਂਦੇ ਹਨ। ਲੁਧਿਆਣਾ ਤੋਂ ਆਰਟੀਆਈ ਐਕਟੀਵਿਸਟ ਰੋਹਿਤ ਸਭਰਵਾਲ ਵੱਲੋਂ ਲਏ ਗਏ ਅੰਕੜਿਆਂ ਮੁਤਾਬਕ ਪੰਜਾਬ ਦੇ ਵਿੱਚ ਹੁਣ ਤੱਕ ਸਾਲ 2013 ਤੋਂ ਲੈ ਕੇ ਹੁਣ ਤੱਕ 8432 ਬੱਚੇ ਜਿੰਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹਨ ਹੁਣ ਤੱਕ ਲਾਪਤਾ (missing children in Punjab) ਹੋ ਚੁੱਕੇ ਹਨ।

ਇੰਨ੍ਹਾਂ ਵਿੱਚੋਂ 6941 ਮਾਮਲਿਆਂ ਦੇ ਵਿੱਚ ਪੁਲਿਸ ਇਨ੍ਹਾਂ ਨੂੰ ਲੱਭਣ ’ਚ ਕਾਮਯਾਬ ਹੋ ਸਕੀ ਹੈ ਪਰ 1491 ਬੱਚੇ ਅਜਿਹੇ ਹਨ ਜਿੰਨ੍ਹਾਂ ਦਾ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਿਆ। ਇਸ ਵਿੱਚ ਸਭ ਤੋਂ ਵੱਧ ਬੱਚੇ 319 ਲੁਧਿਆਣਾ ਤੋਂ ਸਬੰਧਤ ਹਨ ਜਦੋਂ ਕਿ ਬਾਕੀ ਹੋਰਨਾਂ ਜ਼ਿਲ੍ਹਿਆਂ ਤੋਂ ਹਨ। 2013 ਤੋਂ ਲੈ ਕੇ 2019 ਤੱਕ ਦੇ ਡਾਟੇ ਮੁਤਾਬਕ ਕੁੱਲ ਹੁਣ ਤੱਕ 6118 ਲੜਕੀਆਂ ਜਦੋਂ ਕਿ 2314 ਲੜਕੇ ਲਾਪਤਾ ਹੋ ਚੁੱਕੇ ਹਨ।

ਕਿਉਂ ਲਾਪਤਾ ਹੁੰਦੇ ਨੇ ਬੱਚੇ ?: ਬੱਚੇ ਵੱਡੀ ਤਦਾਦ ਅੰਦਰ ਕਿਉਂ ਲਾਪਤਾ ਹੁੰਦੇ ਹਨ ਇਹ ਇੱਕ ਵੱਡਾ ਸਵਾਲ ਹੈ। ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀ ਤਾਦਾਦ ਵਧੀ ਹੈ। ਬਾਲ ਭਲਾਈ ਕਮੇਟੀ ਦੇ ਸਾਬਕਾ ਮੈਂਬਰ ਦੱਸਦੇ ਹਨ ਕਿ ਬੱਚੇ ਜਾਂ ਤਾਂ ਘਰੋਂ ਨਾਰਾਜ਼ ਹੋ ਕੇ ਚਲੇ ਜਾਂਦੇ ਨੇ ਜਾਂ ਫਿਰ ਜ਼ਿਆਦਾਤਰ ਲੜਕੀਆਂ ਨੂੰ ਵਰਗਲਾਇਆ ਜਾਂਦਾ ਹੈ ਜੋ ਘਰ ਛੱਡ ਕੇ ਚਲੀ ਜਾਂਦੀਆਂ ਹਨ ਅਤੇ ਵੱਡੀ ਤਦਾਦ ਹਿਊਮਨ ਟ੍ਰੈਫਿਕਿੰਗ ਦੀ ਵੀ ਹੈ ਜਿਸ ਵਿਚ ਬੱਚਿਆਂ ਦੀ ਖ਼ਰੀਦੋ ਫ਼ਰੋਖਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲੇ ਹਨ ਜਿਸ ਕਰਕੇ ਸੈਂਕੜੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ।

ਪੰਜਾਬ ’ਚ ਲਾਪਤਾ ਬੱਚਿਆਂ ਦੀ ਦਾਸਤਾਂ

ਪੀੜਤ ਦੀ ਰੂਹ ਕੰਬਾਊ ਕਹਾਣੀ: ਬਿਹਾਰ ਦੇ ਰਹਿਣ ਵਾਲੇ ਸ਼ਖ਼ਸ ਨੇ ਦੱਸਿਆ ਕਿ ਉਸ ਦੀ 14 ਸਾਲ ਦੀ ਜਨਵਰੀ 2021 ਵਿਚ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਉਹ ਦਰ ਦਰ ਦੀਆਂ ਠੋਕਰਾਂ ਖਾਂਦਾ ਰਿਹਾ। ਇਸ ਸਬੰਧੀ ਉਸ ਨੇ ਦੋ ਐਫਆਈਆਰ ਵੀ ਦਰਜ ਕਰਵਾਈਆਂ ਹਨ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਅਤੇ ਫਿਰ ਹਾਈ ਕੋਰਟ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਇਨਕੁਆਰੀ ਮਾਰਕ ਕੀਤੀ। ਕਮਿਸ਼ਨਰ ਨੇ ਡੀਸੀਪੀ ਨੂੰ ਐਸਆਈਟੀ ਬਣਾਉਣ ਲਈ ਕਿਹਾ ਅਤੇ ਪਿਛਲੇ ਤਿੰਨ ਮਹੀਨੇ ਤੋਂ ਐਸਆਈਟੀ ਵੀ ਇਸ ਮਾਮਲੇ ਵਿਚ ਕੋਈ ਕੰਮ ਨਹੀਂ ਕਰ ਪਾਈ ਅਤੇ ਹੁਣ ਉਹ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।

ਬਾਲ ਭਲਾਈ ਕਮੇਟੀ: ਬਾਲ ਭਲਾਈ ਕਮੇਟੀ ਸਰਕਾਰ ਵੱਲੋਂ ਚਲਾਈ ਜਾਂਦੀ ਹੈ ਜੋ ਲਾਪਤਾ ਹੋਏ ਬੱਚਿਆਂ ਦੇ ਰੱਖ ਰਖਾਵ ਅਤੇ ਉਨ੍ਹਾਂ ਨੂੰ ਲੱਭਣ ਅਤੇ ਪੁਨਰਵਾਸ ਦੇ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਸੀਡਬਲਯੂਸੀ ਯਾਨੀ ਚਾਇਲਡ ਵੈੱਲਫੇਅਰ ਕਮੇਟੀ ਦੇ ਮੈਂਬਰ ਸੰਗੀਤਾ ਦੱਸਦੀ ਹੈ ਕਿ ਲੁਧਿਆਣਾ ਵਿੱਚ ਪਰਵਾਸੀ ਵੱਡੀ ਤਾਦਾਦ ਵਿਚ ਰਹਿੰਦੇ ਹਨ ਜਿਸ ਕਰਕੇ ਇੱਥੇ ਲਾਪਤਾ ਬੱਚਿਆਂ ਦੀ ਤਾਦਾਦ ਵਧੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਬੱਚਿਆਂ ਨੂੰ ਲੱਭਣ ’ਚ ਮਦਦ ਕਰਦੇ ਹਾਂ ਪੁਲਿਸ ਦਾ ਸਾਥ ਲੈਂਦੇ ਹਾਂ ਇਸ ਤੋਂ ਇਲਾਵਾ ਜੇਕਰ ਕੋਈ ਬੱਚੀ ਹਿਊਮਨ ਟਰੈਫਿਕਿੰਗ ਦੀ ਸ਼ਿਕਾਰ ਹੁੰਦੀ ਹੈ ਉਸ ਨੂੰ ਰੈਸਕਿਊ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਪੁਨਰਵਾਸ ਲਈ ਵੀ ਹੋ ਕੰਮ ਕਰਦੇ ਹਨ। ਬੱਚਿਆਂ ਦੇ ਵੱਖ ਵੱਖ ਰੀਹੈਬਲੀਟੇਸ਼ਨ ਸੈਂਟਰ ਬਣੇ ਹੋਏ ਹਨ ਜਿੱਥੇ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ।

ਲਾਪਤਾ ਹੋਣ ਵਾਲਿਆਂ ਚ ਲੜਕੀਆਂ ਦੀ ਗਿਣਤੀ ਜ਼ਿਆਦਾ: ਚਾਇਲਡ ਵੈੱਲਫੇਅਰ ਕਮੇਟੀ ਦੀ ਮੈਂਬਰ ਸੰਗੀਤਾ ਦੱਸਦੀ ਹੈ ਕਿ ਜ਼ਿਆਦਾਤਰ ਲੜਕੀਆਂ ਦੇ ਹੀ ਲਾਪਤਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 18 ਸਾਲ ਤੱਕ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਵੀ ਇਸ ਵਿੱਚ ਹੁੰਦੇ ਹਨ। ਹਾਲ ਹੀ ਦੇ ਵਿੱਚ ਉਨ੍ਹਾਂ ਕੋਲ ਇਕ ਕੇਸ ਬਿਹਾਰ ਤੋਂ ਸਾਹਮਣੇ ਆਇਆ ਹੈ ਜਿਥੇ ਆਦਿਵਾਸੀ ਇਲਾਕੇ ਤੋਂ ਇਕ ਲੜਕੀ ਨੂੰ ਲਿਆ ਕੇ ਅੱਗੇ ਵੇਚਿਆ ਗਿਆ।

ਉੱਥੇ ਹੀ ਚਾਈਲਡ ਵੈੱਲਫੇਅਰ ਕਮੇਟੀ ਦੇ ਸਾਬਕਾ ਮੈਂਬਰ ਰਹੇ ਸੰਜੇ ਮਹੇਸ਼ਵਰੀ ਦੱਸਦੇ ਨੇ ਕਿ ਲੁਧਿਆਣਾ ਦੇ ਵਿਚ ਚਾਈਲਡ ਲੇਬਰ ਦੀ ਤਾਦਾਦ ਵੀ ਵੱਡੀ ਹੈ। ਵੱਡੀ ਤਦਾਦ ਅੰਦਰ ਲੜਕੀਆਂ ਨੂੰ ਲੇਬਰ ਦੇ ਕੰਮ ਵਿਚ ਧੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯੂ ਪੀ ਬਿਹਾਰ ਵਿੱਚ ਗ਼ਰੀਬੀ ਜ਼ਿਆਦਾ ਹੋਣ ਕਰਕੇ ਬੱਚਿਆਂ ਨੂੰ ਇੱਥੇ ਕੰਮ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਜਿਸਤੋਂ ਬਾਅਦ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਹਾਈਕਮਾਂਡ ਨੇ ਖਹਿਰਾ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਕੀਤਾ ਨਿਯੁਕਤ

ETV Bharat Logo

Copyright © 2025 Ushodaya Enterprises Pvt. Ltd., All Rights Reserved.