ETV Bharat / state

ਐਸਟੀਐਫ ਨੇ ਵੱਖ-ਵੱਖ ਥਾਂ ਤੋਂ 3 ਮੁਲਜ਼ਮਾਂ ਨੂੰ 819 ਗ੍ਰਾਮ ਹੈਰੋਇਨ, ਡੱਰਗ ਮਨੀ ਸਣੇ ਕੀਤਾ ਕਾਬੂ - ludhiana stf

ਐਸ.ਟੀ.ਐਫ ਟੀਮ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ਉੱਤੇ ਦੋ ਵੱਖ ਵੱਖ ਥਾਵਾਂ ਉੱਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੂੰ ਕੁੱਲ 819 ਗ੍ਰਾਮ ਹੈਰੋਇਨ ਅਤੇ 4 ਲੱਖ 90 ਹਜ਼ਾਰ ਦੀ ਡਰੱਗ ਮਨੀ ਅਤੇ 2 ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।

ਫ਼ੋਟੋ
ਫ਼ੋਟੋ
author img

By

Published : May 16, 2021, 9:03 AM IST

ਲੁਧਿਆਣਾ: ਜ਼ਿਲ੍ਹੇ ਦੀ ਐਸ.ਟੀ.ਐਫ ਟੀਮ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ਉੱਤੇ ਦੋ ਵੱਖ ਵੱਖ ਥਾਵਾਂ ਉੱਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੂੰ ਕੁੱਲ 819 ਗ੍ਰਾਮ ਹੈਰੋਇਨ ਅਤੇ 4 ਲੱਖ 90 ਹਜ਼ਾਰ ਦੀ ਡਰੱਗ ਮਨੀ ਅਤੇ 2 ਕਾਰਾਂ ਬਰਾਮਦ ਹੋਈਆਂ ਹਨ। ਇਨ੍ਹਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।

ਵੇਖੋ ਵੀਡੀਓ

ਐਸਟੀਐਫ ਦੀ ਇੰਚਾਰਜ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਆਧਾਰ ਉੱਤੇ 3 ਵੱਖ ਮੁਲਜ਼ਮਾਂ ਦੇ ਵਿਰੁੱਧ ਦਰਜ ਕੀਤੇ ਸੀ। ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਪੁਲਿਸ ਨੇ 2 ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਇਨ੍ਹਾਂ ਕੋਲੋ 819 ਗ੍ਰਾਮ ਹੈਰੋਇਨ, 4 ਲੱਖ 90 ਹਜ਼ਾਰ ਦੀ ਡਰਗ ਮਨੀ ਅਤੇ 2 ਕਾਰਾਂ ਬਰਾਮਦ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਪਹਿਲੇਂ ਮੁਕਦਮੇ ਵਿੱਚ ਉਨ੍ਹਾਂ ਨੇ ਸੰਜੇ ਚਾਵਲਾ ਨੂੰ 409 ਗ੍ਰਾਮ ਹੈਰੋਇਨ ਅਤੇ ਆਈ 20 ਕਾਰ ਸਮੇਤ ਕਾਬੂ ਕੀਤਾ ਹੈ। ਸੰਜੇ ਚਾਵਲਾ ਸ਼ਿਮਲਾਪੁਰੀ ਦੇ ਨਿਉ ਜਨਤਾ ਨਗਰ ਦਾ ਵਾਸੀ ਹੈ। ਉਨ੍ਹਾਂ ਕਿਹਾ ਕਿ ਦੂਜੇ ਮੁਕਦਮੇ ਵਿੱਚ ਉਨ੍ਹਾਂ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਦਾ ਨਾਂਅ ਗੁਰਮਿੰਦਰ ਸਿੰਘ ਉਰਫ ਲਾਲੀ ਹੈ ਅਤੇ ਦੂਜੇ ਦਾ ਨਾਂਅ ਹਰਜਿੰਦਰ ਸਿੰਘ ਉਰਫ ਸੰਨੀ ਹੈ। ਜੋ ਕਿ ਤਰਨ ਤਾਰਨ ਅਤੇ ਅੰਮ੍ਰਿਤਸਰ ਨਗਰ ਦੇ ਵਾਸੀ ਹਨ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਗੁਰਮਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਉਨ੍ਹਾਂ ਨੇ ਲੰਘੀ ਦੇਰ ਨੂੰ ਰਾਤ ਨੂੰ ਫਿਰੋਜਪੁਰ ਚੂੰਗੀ ਨੇੜੇਓ ਕਾਬੂ ਕੀਤਾ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਕੋਲੋਂ 410 ਗ੍ਰਾਮ ਹੈਰੋਇਨ ਅਤੇ 4 ਲੱਖ 90 ਹਜ਼ਾਰ ਡਰਗ ਮਨੀ ਅਤੇ ਬਲੈਰੋ ਕਾਰ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਇਨ੍ਹਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।

ਇਹ ਵੀ ਪੜ੍ਹੋ:ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਰਹੇ

ਉਨ੍ਹਾਂ ਕਿਹਾ ਕਿ ਪੁੱਛਗਿੱਛ ਪਤਾ ਲੱਗਾ ਹੈ ਕਿ ਸੰਜੇ ਚਾਵਲਾ ਕਿਸੇ ਵਿਅਕਤੀ ਤੋਂ ਡਰਗ ਲੈਦਾ ਸੀ ਤੇ ਦੂਜੇ 2 ਮੁਲਜ਼ਮ ਬਾਰਡਰ ਏਰੀਏ ਦੇ ਹੋਣ ਕਾਰਨ ਉਹ ਆਪ ਹੀ ਬਾਰਡਰ ਏਰੀਏ ਤੋਂ ਲੈਂਦੇ ਹਨ। ਉਨ੍ਹਾਂ ਕਿਹਾ ਕਿ ਪੁੱਛਗਿਛ ਤੋਂ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਪਾਕਿਸਤਾਨ ਦੇ ਸਮਗਰਲਰਾਂ ਨਾਲ ਰਾਬਤਾ ਸੀ ਤੇ ਇਹ ਉਨ੍ਹਾਂ ਨਸ਼ਾ ਤਸਕਰਾਂ ਨਾਲ ਵਟਸਐਪ ਰਾਹੀਂ ਗਲਬਾਤ ਕਰਦੇ ਸੀ ਤੇ ਉਹ ਉਨ੍ਹਾਂ ਕੋਲ ਡਿਲਵਰੀ ਪਹੁੰਚਾ ਦਿੰਦੇ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.