ETV Bharat / state

ਲੁਧਿਆਣਾ ਖੁਦਕੁਸ਼ੀ ਮਾਮਲਾ: ਪੁਲਿਸ ਦੀ ਪਕੜ ਤੋਂ ਬਾਹਰ ਦੋਸ਼ੀ, 5 ਟੀਮਾਂ ਗਠਿਤ - ਲੁਧਿਆਣਾ ਖੁਦਕੁਸ਼ੀ ਮਾਮਲਾ

ਲੁਧਿਆਣਾ ਵਿੱਚ ਵਿਦਿਆਰਥੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਇੱਕ ਦਿਨ ਬਾਅਦ ਵੀ ਪੁਲਿਸ ਦੋਸ਼ੀ ਪ੍ਰਿੰਸੀਪਲ ਅਤੇ ਸਕੂਲ ਦੇ ਅਧਿਆਪਕ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ ਹੈ।

Ludhiana suicide case
ਫ਼ੋਟੋ
author img

By

Published : Dec 1, 2019, 9:00 PM IST

ਲੁਧਿਆਣਾ: ਢੰਡਾਰੀ ਦੇ ਐੱਸਜੀਡੀ ਸੀਨੀਅਰ ਸੈਕੰਡਰੀ ਸਕੂਲ ਦੇ 11ਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਹਾਲੇ ਵੀ ਖਾਲੀ ਹਨ। ਧਨੰਜੇ ਨੇ ਆਪਣੀ ਖੁਦਕੁਸ਼ੀ ਲਈ ਸਕੂਲ ਦੇ ਹੀ ਪ੍ਰਿੰਸੀਪਲ ਅਤੇ ਅਧਿਆਪਕ 'ਤੇ ਇਲਜ਼ਾਮ ਲਾਏ ਸਨ, ਜੋ ਦੋਵੇਂ ਹੀ ਪੁਲਿਸ ਦੀ ਗ੍ਰਿਫ਼ਤ ਤੋਂ ਫਿਲਹਾਲ ਬਾਹਰ ਹਨ।

ਵੇਖੋ ਵੀਡੀਓ

ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਪਰ ਹੁਣ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪ੍ਰਿੰਸੀਪਲ ਅਤੇ ਅਧਿਆਪਕ ਦੋਵੇਂ ਹੀ ਫ਼ਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਾਬਾ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਏਸੀਪੀ ਵੱਲੋਂ 5 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਲਗਾਤਾਰ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਪੂਨਮ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀਆਂ ਹਨ ਅਤੇ ਅੱਜ ਵੀ ਸਕੂਲ ਬੰਦ ਹੋਣ ਕਾਰਨ ਪੁਲਿਸ ਦੀ ਟੀਮਾਂ ਵੱਲੋਂ ਸਕੂਲ ਅਤੇ ਪ੍ਰਿੰਸੀਪਲ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਬੱਚੇ ਦੀ ਪੈਟ ਉੱਚੀ ਹੋਣ ਕਰਕੇ ਉਸ ਦੀ ਪੈਂਟ ਉਤਰਵਾ ਕੇ ਉਸ ਨਾਲ ਕੁੱਟਮਾਰ ਕੀਤੀ ਸੀ। ਇਸ ਘਟਨਾ ਤੋਂ ਬਾਅਦ ਵਿਦਿਆਰਥੀ ਨੇ ਘਰ ਜਾ ਕੇ ਫਾਹਾ ਲੈ ਲਿਆ ਸੀ। ਮ੍ਰਿਤਕ ਵਿਦਿਆਰਥੀ ਨੇ ਫਾਹਾ ਲੈਣ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਜਿਸ ਵਿੱਚ ਉਸ ਨੇ ਖੁਦਕੁਸ਼ੀ ਲਈ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ।

Intro:ਲੁਹਾਰਾ ਦੇ ਗੁਰਮੇਲ ਨਗਰ ਦੇ ਰਹਿਣ ਵਾਲੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਧਨੰਜੇ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਦੇ ਵਿੱਚ ਪੁਲੀਸ ਦੇ ਹੱਥ ਹਾਲੇ ਵੀ ਖਾਲੀ ਨੇ ਧਨੰਜੇ ਨੇ ਆਪਣੀ ਖੁਦਕੁਸ਼ੀ ਲਈ ਉਸ ਦੇ ਸਕੂਲ ਦੇ ਹੀ ਪ੍ਰਿੰਸੀਪਲ ਅਤੇ ਅਧਿਆਪਕ ਤੇ ਇਲਜ਼ਾਮ ਲਾਏ ਸਨ ਜੋ ਦੋਵੇਂ ਹੀ ਪੁਲੀਸ ਦੀ ਗ੍ਰਿਫ਼ਤ ਤੋਂ ਫਿਲਹਾਲ ਬਾਹਰ ਨੇ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਹਾਲੇ ਤੱਕ ਗ੍ਰਿਫਤਾਰੀ ਤਾਂ ਕਿ ਪੁਲਿਸ ਕੋਈ ਸੂਹ ਵੀ ਮੁਲਜ਼ਮਾਂ ਦੀ ਨਹੀਂ ਲਾ ਪਾਈ ਹੈ ਪੁਲਿਸ ਵੱਲੋਂ ਅੱਜ ਵੀ ਸਕੂਲ ਦੇ ਵਿੱਚ ਰੇਡ ਕੀਤੀ ਗਈ ਅਤੇ ਹੋਰ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਪਰ ਪ੍ਰਿੰਸੀਪਲ ਅਤੇ ਅਧਿਆਪਕ ਦੋਵੇਂ ਹੀ ਫਰਾਰ ਨੇ

Body:VO...1 ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਐਸਐਚਓ ਪਵਿੱਤਰ ਸਿੰਘ ਨੇ ਦੱਸਿਆ ਕਿ ਏਸੀਪੀ ਵੱਲੋਂ ਪੰਜ ਟੀਮਾਂ ਦਾ ਗਠਨ ਕੀਤਾ ਗਿਆ ਹੈ ..ਜੋ ਲਗਾਤਾਰ ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕ ਪੂਨਮ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀਆਂ ਨੇ ਅਤੇ ਅੱਜ ਵੀ ਸਕੂਲ ਬੰਦ ਹੋਣ ਕਾਰਨ ਪੁਲਿਸ ਦੀ ਟੀਮਾਂ ਵੱਲੋਂ ਸਕੂਲ ਅਤੇ ਪ੍ਰਿੰਸੀਪਲ ਦੇ ਘਰ ਛਾਪੇਮਾਰੀ ਕੀਤੀ ਗਈ ਹੈ ਪੁਲਿਸ ਵੱਲੋਂ ਪੰਜ ਟੀਮਾਂ ਗਠਿਤ ਕੀਤੀਆਂ ਪਰ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ..

Byte...ਪਵਿੱਤਰ ਸਿੰਘ ਐਸਐਚਓ ਥਾਣਾ ਡਾਬਾ

Conclusion:ਜ਼ਿਕਰੇਖ਼ਾਸ ਹੈ ਕਿ ਬੀਤੇ ਦਿਨੀਂ ਗਿਆਰਵੀਂ ਜਮਾਤ ਚ ਪੜ੍ਹਨ ਵਾਲੇ ਧਨੰਜੇ ਨੇ ਸਕੂਲ ਵਿੱਚ ਬੇਇੱਜ਼ਤ ਹੋਣ ਕਾਰਨ ਖੁਦਕੁਸ਼ੀ ਕਰ ਲਈ ਸੀ ...ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵੀ ਟਵੀਟ ਕੀਤਾ ਸੀ ਅਤੇ ਧਨੰਜੇ ਦੇ ਸੰਸਕਾਰ ਮੌਕੇ ਐਸਡੀਐਮ ਲੁਧਿਆਣਾ ਅਤੇ ਏਸੀਪੀ ਲੁਧਿਆਣਾ ਨੇ ਆ ਕੇ ਦਾਅਵਾ ਕੀਤਾ ਸੀ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਹਾਲੇ ਤੱਕ ਪੁਲਿਸ ਦੇ ਹੱਥ ਖ਼ਾਲੀ ਨੇ
ETV Bharat Logo

Copyright © 2025 Ushodaya Enterprises Pvt. Ltd., All Rights Reserved.