ਲੁਧਿਆਣਾ: ਜ਼ਿਲ੍ਹੇ ਦੇ ਸ਼ਿਵਾਜੀ ਨਗਰ ਦੀ ਗਲੀ ਨਬਰ 8 ਵਿੱਚ ਇਕ ਸਨੈਚਰ ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਬਜ਼ੁਰਗ ਦੇ ਪੈਰੀ ਹੱਥ ਲਾਉਣ ਦੇ ਬਹਾਨੇ ਆ ਕੇ ਉਸ ਦੇ ਕੰਨਾਂ ਦੀਆਂ ਵਾਲੀਆਂ ਹੀ ਖੋਹ ਕੇ ਫ਼ਰਾਰ ਹੋ ਗਿਆ। ਗਲੀ ਵਿੱਚ ਭੱਜਦੇ ਦੀ ਵੀਡੀਓ ਜ਼ਰੂਰ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੀੜਿਤ ਬਜ਼ੁਰਗ ਦੀ ਉਮਰ 70 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ ਜਿਸ ਨੂੰ ਸਨੈਚਰ ਨੇ ਆਪਣਾ ਸ਼ਿਕਾਰ ਬਣਾਇਆ। ਮੌਕੇ ਉੱਤੇ ਪੁਲਿਸ ਨੇ ਪਹੁੰਚ ਕੇ ਸੀਸੀਟੀਵੀ ਨੂੰ ਕਬਜ਼ੇ ਵਿੱਚ ਲਿਆ ਹੈ ਅਤੇ ਰਟਿਆ ਰਟਾਇਆ ਜਵਾਬ ਦਿੱਤਾ ਹੈ ਕਿ ਜਲਦ ਮੁਲਜ਼ਮ ਨੂੰ ਫੜ ਲਿਆ ਜਾਵੇਗਾ।
ਗੇਟ ਅੰਦਰ ਦਾਖਲ ਹੋ ਕੇ ਲੁੱਟ: ਚੋਰ ਲੁਟੇਰੇ ਅਤੇ ਸਨੈਚਰਾਂ ਨੂੰ ਜਿਵੇਂ ਪੁਲਿਸ ਦਾ ਡਰ ਹੀ ਨਾ ਰਿਹਾ ਹੋਵੇ ਇਸ ਤਰਾਂ ਦੀਆਂ ਵਾਰਦਾਤਾਂ ਲੁਧਿਆਣੇ ਤੋਂ ਸਾਹਮਣੇ ਆ ਰਹੀਆਂ ਹਨ। ਪੀੜਿਤ ਬਜ਼ੁਰਗ ਨੇ ਦੱਸਿਆ ਕਿ ਉਸ ਨੇ ਸੋਨੇ ਦੀਆਂ ਵਾਲੀਆਂ ਪਾਈਆਂ ਹੋਈਆਂ ਸੀ। ਅਚਾਨਕ ਗਲੀ ਵਿੱਚ ਭੱਜਦਾ ਹੋਇਆ ਲੜਕਾ ਆਇਆ ਅਤੇ ਵਾਲੀਆਂ ਲਾ ਕੇ ਭੱਜ ਗਿਆ। ਉਨ੍ਹਾ ਕਿਹਾ ਕਿ ਮੈਨੂੰ ਤਾਂ ਪਤਾ ਤੱਕ ਨਹੀਂ ਚੱਲਿਆ।
ਪੁਲਿਸ ਵੱਲੋਂ ਖੰਗਾਲੇ ਜਾ ਰਹੇ ਸੀਸੀਟੀਵੀ: ਉੱਥੇ ਹੀ ਮੌਕੇ 'ਤੇ ਪੁੱਜੇ ਥਾਣਾ ਡਵੀਜ਼ਨ ਨੰਬਰ 3 ਦੇ ਇੰਚਾਰਜ ਨੇ ਦੱਸਿਆ ਕੇ ਸਨੇਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਅਸੀਂ ਕੈਮਰੇ ਦੀ ਫੁਟੇਜ ਲਈ ਹੈ ਅਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਜਦੋਂ ਪੁੱਛਿਆ ਗਿਆ ਕਿ ਕੁਝ ਦਿਨ ਪਹਿਲਾਂ ਵੀ ਇਸ ਇਲਾਕੇ ਵਿੱਚ ਲੁੱਟ ਖੋਹ ਦੀ ਵਾਰਦਾਤ ਹੋਈ ਹੈ, ਤਾਂ ਉਨ੍ਹਾਂ ਕਿਹਾ ਕਿ ਸ਼ਾਇਦ ਉਹ ਹੱਲ ਹੋ ਗਈ ਹੋਵੇਗੀ ਮੈਨੂੰ ਆਏ ਹਾਲੇ 15 ਦਿਨ ਹੀ ਇਸ ਥਾਣੇ ਵਿੱਚ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਕੈਮਰੇ ਵਿੱਚ ਵੇਖਣ ਮੁਤਾਬਿਕ ਤਾਂ ਉਹ ਪੈਦਲ ਹੀ ਆਇਆ ਸੀ ਅਤੇ ਇਕੱਲਾ ਹੀ ਸੀ।
ਇਹ ਵੀ ਪੜ੍ਹੋ: Gujarat Elections live updates: ਗੁਜਰਾਤ 'ਚ ਅੱਜ ਪਹਿਲੇ ਪੜਾਅ ਦੀਆਂ 89 ਸੀਟਾਂ 'ਤੇ ਵੋਟਿੰਗ ਜਾਰੀ