ਲੁਧਿਆਣਾ: ਸਿਮਰਜੀਤ ਬੈਂਸ ਦੇ ਪੀਏ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ । ਸਿਮਰਜੀਤ ਬੈਂਸ ਦਾ ਭਰਾ ਕਰਮਜੀਤ ਬੈਂਸ ਦੋ ਦਿਨਾਂ ਰਿਮਾਂਡ 'ਤੇ ਹੈ, ਜਿਸ ਦੀ ਪੇਸ਼ੀ ਕੱਲ੍ਹ ਹੋਵੇਗੀ। ਬੈਂਸ ਦੇ ਆਤਮ ਸਮਰਪਣ ਕਰਨ 'ਤੇ ਸ਼ਸ਼ੋਪੰਜ ਜਾਰੀ ਹੈ।
ਬਲਾਤਕਾਰ ਮਾਮਲੇ ਦੇ 'ਚ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਵੱਲੋਂ ਅੱਜ ਵੀ ਅਦਾਲਤ ਦੇ ਅੰਦਰ ਆਤਮ ਸਮਰਪਣ ਨਹੀ ਕੀਤਾ ਗਿਆ। ਜਦੋਂਕਿ ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨੀਂ ਮਲੇਰਕੋਟਲਾ ਤੋਂ ਗ੍ਰਿਫ਼ਤਾਰ ਕੀਤੇ ਉਨ੍ਹਾਂ ਦੇ ਪੀਏ ਸੁਖਚੈਨ ਸਿੰਘ ਨੂੰ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ 5 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਸੌਂਪਿਆ ਹੈ।
ਰਿਮਾਂਡ ਦੇ ਦੌਰਾਨ ਪੁਲਿਸ ਵੱਲੋਂ ਹੁਣ ਸੁਖਚੈਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਹ ਮੋਬਾਇਲ ਜਿਸ ਦੀ ਸਾਰਿਆਂ ਨੂੰ ਭਾਲ ਹੈ ਅਤੇ ਉਸ ਤੋਂ ਅਹਿਮ ਖੁਲਾਸੇ ਹੋ ਸਕਦੇ ਹਨ। ਉਸ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀ। ਕੱਲ੍ਹ ਯਾਨੀ ਮੰਗਲਵਾਰ ਨੂੰ ਸਿਮਰਜੀਤ ਸਿੰਘ ਬੈਂਸ 'ਤੇ ਛੋਟੇ ਭਰਾ ਕਰਮਜੀਤ ਬੈਂਸ ਦੀ ਵੀ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਹੈ ਬੀਤੇ ਦਿਨ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਸੀ।
ਪੁਲਿਸ ਉਸ ਦਾ ਹੋਰ ਰਿਮਾਂਡ ਵੀ ਮੰਨ ਸਕਦੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ ਜਦੋਂ ਕਿ ਸੱਤ ਮੁਲਜ਼ਮਾਂ ਨੂੰ ਇਸ ਬਲਾਤਕਾਰ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਸਾਰੇ ਹੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਸਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪੱਖ ਦੇ ਵਕੀਲ ਨੇ ਦੱਸਿਆ ਕਿ ਸੁਖਚੈਨ ਦਾ ਦੋ ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਹੈ। ਉਸ ਕੋਲੋਂ ਕਈ ਅਹਿਮ ਸੁਰਾਗ ਮਿਲਣ ਦੀ ਪੁਲਿਸ ਨੂੰ ਉਮੀਦ ਹੈ ਉਨ੍ਹਾਂ ਕਿਹਾ ਕਿ ਮੋਬਾਇਲ ਫ਼ੋਨ ਰਿਕਵਰੀ ਹਾਲੇ ਉਸ ਦੀ ਹੋਣੀ ਬਾਕੀ ਹੈ ਜਿਸਤੋਂ ਪਤਾ ਲੱਗ ਸਕੇਗਾ ਕਿ ਉਸਦੀ ਸਿਮਰਜੀਤ ਬੈਂਸ ਨਾਲ ਕਦੋਂ ਅਤੇ ਕਿੱਥੇ ਗੱਲ ਹੋਈ ਸੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਦੋ ਗ੍ਰਿਫ਼ਤਾਰੀਆਂ ਹੁਣ ਤੱਕ ਹੋ ਚੁੱਕੀਆਂ ਨੇ ਜਦੋਂਕਿ ਸੱਤ ਮੁਲਜ਼ਮਾਂ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ:- ਗੌਰਵ ਯਾਦਵ ਹੋਣਗੇ ਪੰਜਾਬ ਦੇ ਨਵੇਂ ਕਾਰਜਕਾਰੀ DGP