ETV Bharat / state

ਸਿੱਧੂ 'ਤੇ ਗਾਜ ਡਿੱਗਣੀ ਤੈਅ ਸੀ: ਸਿਮਰਜੀਤ ਬੈਂਸ - ਸਿਮਰਜੀਤ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਿੱਧੂ ਤੋਂ ਖੋਹੇ ਮਹਿਕਮੇ ਨੂੰ ਲੈ ਕੇ ਕਿਹਾ ਕਿ ਸਿੱਧੂ 'ਤੇ ਗਾਜ ਡਿੱਗਣੀ ਤੈਅ ਸੀ।

ਸਿਮਰਜੀਤ ਬੈਂਸ
author img

By

Published : Jun 7, 2019, 2:07 PM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਬੀਤੇ ਦਿਨ ਲੁਧਿਆਣਾ 'ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਤੋਂ ਖੋਹੇ ਮਹਿਕਮੇ ਨੂੰ ਲੈ ਕੇ ਕਿਹਾ ਕਿ ਇਹ ਤਾਂ ਹੋਣਾ ਹੀ ਸੀ।

ਵੀਡੀਓ

ਪੰਜਾਬ ਕੈਬਿਨੇਟ ਦੇ ਵਿਸਥਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਦਲੇ ਮਹਿਕਮੇ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਸਿੱਧੂ 'ਤੇ ਗਾਜ ਡਿੱਗਣੀ ਤੈਅ ਸੀ। ਸਿੱਧੂ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਪਰ ਕਾਂਗਰਸ ਹਾਈਕਮਾਨ ਸੈਂਟਰ 'ਚ ਕਮਜ਼ੋਰ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਕੋਈ ਐਕਸ਼ਨ ਨਹੀਂ ਲੈ ਸਕਦੀ, ਇਸੇ ਕਾਰਨ ਸਿੱਧੂ 'ਤੇ ਗਾਜ ਡਿੱਗੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਚਾਹੁਣ ਉਹ ਉਨ੍ਹਾਂ ਦੀ ਪਾਰਟੀ 'ਚ ਵਾਪਸ ਆ ਸਕਦੇ ਹਨ।

ਉਨ੍ਹਾਂ ਲੁਧਿਆਣਾ 'ਚ ਹੋਈ ਲੜਾਈ ਬਾਰੇ ਕਿਹਾ ਕਿ ਰੱਬ ਇੱਕ ਹੈ ਅਤੇ ਇਸ ਕਰਕੇ ਸਾਨੂੰ ਧਰਮ ਦੇ ਨਾਂ 'ਤੇ ਆਪਸ 'ਚ ਨਹੀਂ ਲੜਨਾ ਚਾਹੀਦਾ। ਲੋਕ ਸਿਰਫ਼ ਅਖ਼ਬਾਰਾਂ ਅਤੇ ਟੀਵੀ ਦੀਆਂ ਸੁਰਖੀਆਂ ਬਟੋਰਨ ਲਈ ਅਜਿਹੇ ਕੰਮ ਕਰਦੇ ਹਨ ਤੇ ਭੋਲੇ ਭਾਲੇ ਲੋਕਾਂ ਨੂੰ ਆਪਸ 'ਚ ਲੜਾਉਂਦੇ ਹਨ।

Intro:Anchor...ਲੁਧਿਆਣੇ ਦੇ ਵਿੱਚ ਦੋ ਗੁੱਟਾਂ ਦੇ ਆਹਮੋ ਸਾਹਮਣੇ ਹੋਣ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ ਉਨ੍ਹਾਂ ਕਿਹਾ ਕਿ ਰੱਬ ਇੱਕ ਹੈ ਅਤੇ ਇਸ ਕਰਕੇ ਸਾਨੂੰ ਧਰਮ ਦੇ ਨਾਂ ਤੇ ਆਪਸ ਚ ਨਹੀਂ ਲੜਨਾ ਚਾਹੀਦਾ, ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਲੋਕ ਸਿਰਫ ਅਖਬਾਰਾਂ ਅਤੇ ਟੀ ਵੀ ਦੀਆਂ ਸੁਰਖੀਆਂ ਬਟੋਰਨ ਲਈ ਅਜਿਹੇ ਕੰਮ ਕਰਦੇ ਨੇ...ਅਤੇ ਭੋਲੇ ਭਾਲੇ ਲੋਕਾਂ ਨੂੰ ਆਪਸ ਚ ਲੜਾਉਂਦੇ ਨੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਬਨਿਟ ਚ ਜੋ ਵਿਸਥਾਰ ਕੀਤਾ ਗਿਆ ਹੈ ਉਹ ਕੈਪਟਨ ਸਰਕਾਰ ਦੀ ਫੇਲੀਅਰ ਦਾ ਨਤੀਜਾ ਹੈ...ਉਨ੍ਹਾਂ ਕਿਹਾ ਕਿ ਸਿੱਧੂ ਤੇ ਗਾਜ ਡਿੱਗਣੀ ਪਹਿਲਾਂ ਹੀ ਤੈਅ ਸੀ...

Body:Vo...1 ਸਿਮਰਜੀਤ ਬੈਂਸ ਨੇ ਜਿੱਥੇ ਇੱਕ ਪਾਸੇ ਹਿੰਦੂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਗਹਿਮਾ ਗਹਿਮੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਉੱਥੇ ਹੀ ਕਿਹਾ ਕਿ ਕੁਝ ਆਗੂ ਅਖ਼ਬਾਰਾਂ ਅਤੇ ਟੀਵੀ ਦੀਆਂ ਸੁਰਖੀਆਂ ਬਟੋਰਨ ਲਈ ਇਹ ਸਭ ਚਾਲਾਂ ਚੱਲਦੇ ਨੇ ਜਿਨ੍ਹਾਂ ਨੂੰ ਨਾ ਤਾਂ ਕਿਸੇ ਧਰਮ ਤੋਂ ਕੁਝ ਲੈਣਾ ਦੇਣਾ ਹੈ ਅਤੇ ਨਾ ਹੀ ਲੋਕਾਂ ਤੋਂ, ਉਧਰ ਪੰਜਾਬ ਕੈਬਨਿਟ ਦੇ ਵਿਸਥਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਬਦਲੇ ਮਹਿਕਮੇ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਸਿੱਧੂ ਤੇ ਗਾਜ ਡਿੱਗਣੀ ਤੈਅ ਸੀ, ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਈਮਾਨਦਾਰੀ ਨਾਲ ਕੰਮ ਕਰ ਰਹੇ ਨੇ ਪਰ ਕਾਂਗਰਸ ਹਾਈਕਮਾਨ ਸੈਂਟਰ ਚ ਕਮਜ਼ੋਰ ਹੋਣ ਕਾਰਨ ਕੋਈ ਸਟੈੱਪ ਅਮਰਿੰਦਰ ਸਿੰਘ ਦੇ ਖ਼ਿਲਾਫ਼ ਨਹੀਂ ਲੈ ਸਕਦੀ ਇਸ ਕਰਕੇ ਸਿੱਧੂ ਤੇ ਗਾਜ ਡਿੱਗੀ ਹੈ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਜਾਣ ਉਹ ਉਨ੍ਹਾਂ ਦੀ ਪਾਰਟੀ ਚ ਵਾਪਸ ਆ ਸਕਦੇ ਨੇ...

Byte..ਸਿਮਰਜੀਤ ਬੈਂਸ ਵਿਧਾਇਕ ਆਤਮ ਨਗਰ ਲੁਧਿਆਣਾ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.