ETV Bharat / state

ਗੋਲ-ਗੱਪਿਆਂ ਦੀ ਰੇਹੜੀ ਲਾਉਂਦਿਆਂ ਕੀਤਾ UGC ਕਲੀਅਰ, ਕਿਹਾ- "ਬਣਾਂਗਾ ਪ੍ਰੋਫੈਸਰ, ਪਰ ਇਹ ਕੰਮ ਨਹੀਂ ਛਡਾਂਗਾ" - Ludhiana news

ਲੁਧਿਆਣਾ ਦੇ ਨੌਜਵਾਨ ਸ਼ਿਵਾਲਿਗ ਨੇ ਕਮਾਲ ਕਰ ਵਿਖਾਈ। ਗੋਲ-ਗੱਪਿਆਂ ਦੀ ਰੇਹੜੀ ਲਾਉਂਦੇ ਲਾਉਂਦੇ ਉਸ ਨੇ ਯੂਜੀਸੀ ਦਾ ਪੇਪਰ ਕਲੀਅਰ ਕਰ ਲਿਆ। ਆਪਣੀ ਗਰੀਬੀ ਨੂੰ ਉਸ ਨੇ ਪੜਾਈ ਤੇ ਸੁਪਨਿਆਂ ਵਿਚਾਲੇ ਰੋੜਾ ਨਹੀਂ ਬਣਨ ਦਿੱਤਾ। ਕੰਮ ਨੂੰ ਛੋਟਾ ਵੱਡਾ ਨਾ ਸਮਝਦੇ ਹੋਏ ਉਸ ਨੇ ਮਿਹਨਤ ਕੀਤੀ ਤੇ ਪੜਾਈ ਵੀ ਕੀਤੀ, ਫਿਰ ਸਫ਼ਲਤਾ ਨੇ ਉਸ ਦਾ ਮੱਥਾ ਚੁੰਮਿਆ।

Shivalig cleared the UGC Exams, gol gappe in Ludhiana, work hard students story
ਗੋਲ-ਗੱਪਿਆਂ ਦੀ ਰੇਹੜੀ ਲਾਉਂਦਿਆਂ ਕੀਤੀ UGC ਕਲੀਅਰ
author img

By

Published : Dec 9, 2022, 8:25 AM IST

Updated : Dec 9, 2022, 10:09 AM IST

ਲੁਧਿਆਣਾ: ਨੌਜਵਾਨ ਸ਼ਿਵਾਲਿਗ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਹੈ, ਜੋ ਕਿਸੇ ਵੀ ਕੰਮ ਨੂੰ ਛੋਟਾ-ਵੱਡਾ ਸਮਝਦੇ ਹਨ। ਨੌਜਵਾਨ ਸ਼ਿਵਾਲਿਗ ਪਿਛਲੇ ਕਈ ਸਾਲਾਂ ਤੋਂ ਗੋਲ-ਗੱਪਿਆਂ ਦੀ ਰੇਹੜ੍ਹੀ ਲਗਾ ਕੇ ਆਪਣੀ ਪੜ੍ਹਾਈ ਦਾ ਖ਼ਰਚਾ ਖੁੱਦ ਚੁੱਕ ਰਿਹਾ ਹੈ ਅਤੇ ਗੋਲ ਗੱਪੇ ਵੇਚਦੇ ਵੇਚਦੇ ਉਸ ਨੇ ਇਕਨਾਮਿਕਸ ਵਿੱਚ ਮਾਸਟਰ ਕੀਤੀ ਅਤੇ ਫਿਰ ਯੂਜੀਸੀ ਯਾਨੀ ਨੈੱਟ ਦੀ ਪ੍ਰੀਖਿਆ ਕਲੀਅਰ ਕਰ ਲਈ ਹੈ। ਹੁਣ ਉਹ ਸਟੇਟ ਪ੍ਰੀਖਿਆ ਦੇਣ ਤੋਂ ਬਾਅਦ ਪ੍ਰੋਫੈਸਰ ਬਣੇਗਾ।

"ਬਣਾਂਗਾ ਪ੍ਰੋਫੈਸਰ, ਪਰ ਇਹ ਕੰਮ ਨਹੀਂ ਛਡਾਂਗਾ": ਸ਼ਿਵਾਲਿਗ ਨੇ ਕਿਹਾ ਕਿ ਉਹ ਪ੍ਰੋਫੈਸਰ ਬਣਨ ਤੋਂ ਬਾਅਦ ਜੇਕਰ ਸ਼ਾਮ ਨੂੰ ਫ੍ਰੀ ਹੋਇਆ ਤਾਂ ਗੋਲ-ਗੱਪਿਆਂ ਦੀ ਰੇਹੜੀ ਜ਼ਰੂਰ ਲਗਾਇਆ ਕਰੇਗਾ, ਕਿਉਂਕਿ ਇਸ ਤੋਂ ਹੀ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਨੇ ਮਿਹਨਤ ਕਰਨ ਤੋਂ ਕਦੇ ਮੂੰਹ ਨਹੀਂ ਮੋੜਿਆ ਅਤੇ ਕਦੇ ਇਸ ਕੰਮ ਨੂੰ ਛੋਟਾ ਨਹੀਂ ਸਮਝਿਆ ਜਿਸ ਕਰਕੇ ਉਸ ਨੂੰ ਆਪਣੇ ਕੰਮ ਤੋਂ ਖੁਸ਼ੀ ਮਿਲਦੀ ਹੈ ਅਤੇ ਉਸ ਦੇ ਕੰਮ ਦੇ ਨਾਲ ਹੀ ਅੱਜ ਇਹ ਸਭ ਕਰ ਸਕਿਆ ਹੈ।

ਗੋਲ-ਗੱਪਿਆਂ ਦੀ ਰੇਹੜੀ ਲਾਉਂਦਿਆਂ ਕੀਤਾ UGC ਕਲੀਅਰ, ਕਿਹਾ- "ਬਣਾਂਗਾ ਪ੍ਰੋਫੈਸਰ, ਪਰ ਇਹ ਕੰਮ ਨਹੀਂ ਛਡਾਂਗਾ"

ਮਜਬੂਰੀ ਵਿੱਚ ਸ਼ੁਰੂ ਕੀਤਾ ਕੰਮ: ਸ਼ਿਵਾਲਿਗ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਬਚਪਨ ਵਿੱਚ ਹੀ ਕੰਮ ਕਾਰ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲੀ ਹਾਲਤ ਵੀ ਖ਼ਰਾਬ ਸੀ। ਛੋਟੀ ਉਮਰ ਵਿੱਚ ਹੀ ਉਸ ਨੇ ਗੋਲ ਗਪੇ ਦੀ ਰੇੜੀ ਲਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਵੇਲੇ ਉਹ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ ਜਿਸ ਤੋਂ ਬਾਅਦ ਉਸ ਨੇ ਆਪਣਾ ਕੰਮ ਵੀ ਜਾਰੀ ਰੱਖਿਆ ਅਤੇ ਪੜ੍ਹਾਈ ਵੀ ਨਾਲ ਕਰਦਾ ਰਿਹਾ। ਉਸ ਨੇ ਦੱਸਿਆ ਕਿ ਸਵੇਰੇ ਉੱਠ ਕੇ ਪਹਿਲਾਂ ਉਹ ਪੜਾਈ ਕਰਦਾ ਸੀ ਅਤੇ ਫਿਰ ਸਕੂਲ ਜਾਂਦਾ ਸੀ, ਉਸ ਤੋਂ ਬਾਅਦ ਆਪਣੀ ਰੇਹੜੀ ਦਾ ਸਮਾਨ ਤਿਆਰ ਕਰਦਾ ਸੀ ਅਤੇ ਫਿਰ ਸ਼ਾਮ ਨੂੰ ਗੋਲ ਗੋਪਿਆਂ ਦੀ ਰੇਹੜੀ ਲਗਾਉਂਦਾ ਸੀ।

ਨਹੀਂ ਛੱਡੀ ਪੜਾਈ ਅਤੇ ਮਿਹਨਤ: ਸ਼ਿਵਾਲਿਗ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਵਿੱਚ ਬਹੁਤ ਉਤਾਰ ਚੜਾਅ ਆਏ ਜਦੋਂ ਉਹ ਕਾਲਜ ਜਾਂਦਾ ਸੀ, ਤਾਂ ਉਸ ਦੇ ਦੋਸਤ ਮੋਟਰਸਾਈਕਲ ਗਡੀਆਂ ਲੈਕੇ ਆਉਂਦੇ ਸਨ, ਪਰ ਉਹ ਸਾਇਕਲ ਉੱਤੇ ਹੀ ਕਾਲਜ ਜਾਇਆ ਕਰਦਾ ਸੀ। ਪਰ, ਉਸ ਨੇ ਕਦੀ ਸ਼ਰਮ ਨਹੀਂ ਕੀਤੀ। ਉਸ ਨੇ ਕਿਹਾ ਕਿ ਕੁਝ ਵਿਦਿਆਰਥੀ ਮੇਰੇ ਕੰਮ ਦਾ ਸਮਰਥਨ ਕਰਨ ਸਨ, ਪਰ ਕਈ ਮਜ਼ਾਕ ਵੀ ਬਣਾਉਂਦੇ ਸਨ। ਉਨ੍ਹਾਂ ਮਿਹਨਤ ਕਰਨੀ ਨਹੀਂ ਛੱਡੀ ਜਿਸ ਕਰਕੇ ਅੱਜ ਉਹ ਇੱਥੇ ਤੱਕ ਪੁੱਜਿਆ ਹੈ। ਉਸ ਨੇ ਕਿਹਾ ਕਿ ਕਈ ਮੇਰੀ ਰੇਹੜੀ ਉੱਤੇ ਆਕੇ ਵੀ ਮੈਨੂੰ ਰੋਹਬ ਮਾਰਦੇ ਸੀ, ਪਰ ਮੈਂ ਕਦੋਂ ਆਪਣੇ ਕੰਮ ਨੂੰ ਛੋਟਾ ਨਹੀਂ ਸਮਝਿਆ। ਉਨ੍ਹਾਂ ਕਿਹਾ ਕੇ ਜੇਕਰ ਮੈਨੂੰ ਨੌਕਰੀ ਮਿਲ ਜਾਵੇਗੀ ਉਸ ਤੋਂ ਬਾਅਦ ਇਹ ਸਿਵਿਲ ਸਰਵਿਸ ਪ੍ਰੀਖਿਆ ਦੇਵੇਗਾ ਅਤੇ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਨੇ ਮੇਰੇ ਲਈ ਬਹੁਤ ਦੁੱਖ ਝੱਲੇ ਹਨ। ਮੈਂ ਉਸ ਦੇ ਸਾਰੇ ਸੁਪਨੇ ਪੂਰੇ ਕਰਾਂਗਾ। ਉਸ ਨੇ ਕਿਹਾ ਕਿ ਨੌਜਵਾਨ ਬਾਹਰ ਜਾ ਕੇ ਵੀ ਮਿਹਨਤ ਕਰਦੇ ਨੇ. ਪਰ ਆਪਣੇ ਦੇਸ਼ ਵਿੱਚ ਰਹਿ ਕੇ ਵੀ ਮਿਹਨਤ ਕੀਤੀ ਜਾ ਸਕਦੀ ਹੈ।

ਸ਼ਿਵਾਲਿਗ ਦੇ ਅਧਿਆਪਕ ਨੇ ਵੀ ਕੀਤੀ ਸ਼ਲਾਘਾ

ਸਕੂਲ ਦੀ ਪ੍ਰਿੰਸੀਪਲ ਵੱਲੋਂ ਸ਼ਲਾਘਾ: ਲੁਧਿਆਣਾ ਜਵਦੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਕਿਰਨ ਗੁਪਤਾ ਨੇ ਵੀ ਸ਼ਿਵਾਲੀਗ ਦੀ ਇਸ ਉਪਲਬਧੀ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਹ ਇਸੇ ਸਕੂਲ ਦਾ ਵਿਦਿਆਰਥੀ ਰਿਹਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਅਤੇ ਹੋਣਹਾਰ ਵਿਦਿਆਰਥੀ ਰਿਹਾ। ਉਸ ਦੀ ਸਕੂਲ ਵਲੋਂ ਵੀ ਹਮੇਸ਼ਾਂ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਿਵਾਲਿਗ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੇਰਨਾ ਹੈ, ਜੋ ਕੰਮ ਕਾਰ ਕਰਨ ਦੇ ਨਾਲ ਪੜਾਈ ਵੀ ਕਰਦੇ ਹਨ।

ਇਹ ਵੀ ਪੜ੍ਹੋ: ਸਟ੍ਰਾਬੇਰੀ ਦੀ ਖੇਤੀ ਕਰਕੇ ਇੰਝ ਕਮਾਓ ਹਫ਼ਤੇ 'ਚ 25 ਹਜ਼ਾਰ !

Last Updated : Dec 9, 2022, 10:09 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.