ਲੁਧਿਆਣਾ: ਸਰਦਾਰ ਜੀ ਚਾਟ ਵਾਲੇ ਲੁਧਿਆਣੇ 'ਚ ਬਹੁਤ ਮਸ਼ਹੂਰ ਹਨ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਗੋਲ ਗੱਪਿਆਂ ਨੂੰ 40 ਤਰ੍ਹਾਂ ਦੇ ਪਾਣੀ ਨਾਲ ਵਰਤਾਉਂਦੇ ਹੈ। ਦੂਰੋਂ ਦਰਾਡਿਓਂ ਲੋਕ ਇਨ੍ਹਾਂ ਦੇ ਗੋਲ ਗੱਪੇ ਖਾਉਣ ਆਉਂਦੇ ਹਨ। ਇਨ੍ਹਾਂ ਦਾ ਦਾਅਵਾ ਹੈ ਕਿ ਇਹ ਪੂਰੀ ਤਰ੍ਹਾਂ ਔਰਗੈਨਿਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ। ਸਰਦਾਰ ਜੀ ਚਾਟ ਵਾਲੇ ਦੇ ਮਾਲਿਕ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਕੈਮੀਕਲ ਗੋਲ-ਗੱਪਿਆਂ ਦਾ ਪਾਣੀ ਬਣਾਉਣ ਲਈ ਨਹੀਂ ਵਰਤਦੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਕੋਈ ਇਹ ਸਾਬਤ ਕਰ ਦੇਵੇ ਤਾਂ ਉਸ ਨੂੰ ਬਕਾਇਦਾ 50 ਹਜ਼ਾਰ ਰੁਪਏ ਇਨਾਮ ਵਿੱਚ ਦਿੱਤੇ ਜਾਣਗੇ। ਇਸ ਦਾ ਬੋਰਡ ਬਣਾ ਕੇ ਰੇਹੜੀ ਦੇ ਬਾਹਰ ਲਾਇਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਉਹ ਰੈਸਟੋਰੈਂਟ ਚਲਾਉਂਦੇ ਸਨ ਪਰ ਘਾਟਾ ਪੈਣ ਕਰਕੇ ਤਾਲਾਬੰਦੀ ਦੌਰਾਨ ਉਹ ਲੁਧਿਆਣਾ ਆ ਗਏ ਅਤੇ ਬੀਤੇ 2 ਮਹੀਨਿਆਂ ਤੋਂ ਇੱਥੇ ਹੀ ਗੋਲ ਗੱਪੇ ਖਵਾ ਰਹੇ ਹੈ।
ਉਨ੍ਹਾਂ ਦੱਸਿਆ ਕਿ ਮਸਾਲੇ ਵੀ ਉਹ ਘਰ ਲਿਆ ਕੇ ਪੀਸਦੇ ਹਨ। ਪੂਰੇ ਹਫਤੇ ਉਹ ਫਲੇਵਰ ਬਦਲਦੇ ਰਹਿੰਦੇ ਹੈ ਤੇ ਪੂਰੇ ਹਫ਼ਤੇ ਲੋਕਾਂ ਨੂੰ 40 ਤਰ੍ਹਾਂ ਦੇ ਗੋਲ ਗੱਪੇ ਖਾਣ ਨੂੰ ਮਿਲਦੇ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਹੈ ਉਹਨਾਂ ਦੇ ਗੋਲ ਗਪੇ ਖਾ ਕੇ ਸਿਹਤ ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਬੱਚੇ ਵੀ ਇਸਨੂੰ ਖਾ ਸਕਦੇ ਹਨ।
ਉੱਧਰ ਦੂਜੇ ਪਾਸੇ ਗੋਲਗੱਪੇ ਖਾਣ ਆਏ ਲੋਕਾਂ ਨੇ ਵੀ ਇਹ ਦੱਸਿਆ ਕਿ ਅਜਿਹੇ ਗੋਲਗੱਪੇ ਉਨ੍ਹਾਂ ਨੇ ਕਦੇ ਜ਼ਿੰਦਗੀ ਚ ਨਹੀਂ ਖਾਧੇ। ਲੋਕਾਂ ਨੇ ਕਿਹਾ ਕਿ ਕਈ ਤਰ੍ਹਾਂ ਦੇ ਗੋਲ ਗੱਪੇ ਬਣਾਏ ਜਾਂਦੇ ਹਨ ਅਤੇ ਇਨ੍ਹਾਂ ਦਾ ਸਿਹਤ ਤੇ ਵੀ ਮਾੜਾ ਅਸਰ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸਿਹਤ ਦੇ ਨਾਲ ਸਵਾਦ ਵੀ ਚੰਗਾ ਹੁੰਦਾ ਹੈ।