ETV Bharat / state

ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਆਈ ਸ਼ਾਂਤੀ: ਪ੍ਰਕਾਸ਼ ਜਾਵੜੇਕਰ

ਲੁਧਿਆਣਾ ਪਹੁੰਚੇ ਪ੍ਰਕਾਸ਼ ਜਾਵੜੇਕਰ ਨੇ ਕਿਹਾ ਧਾਰਾ 370 ਤੋਂ ਬਾਅਦ ਕਸ਼ਮੀਰ 'ਚ ਸ਼ਾਂਤੀ ਆਈ ਹੈ, ਅਯੋਧਿਆ ਫੈਸਲੇ 'ਤੇ ਵੀ ਪ੍ਰਤੀਕਰਮ ਦਿੱਤਾ। ਇਸ ਮੌਕੇ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਧਾਈ ਵੀ ਦਿੱਤੀ।

ਪ੍ਰਕਾਸ਼ ਜਾਵੜੇਕਰ
author img

By

Published : Nov 11, 2019, 4:09 PM IST

ਲੁਧਿਆਣਾ:ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਲੁਧਿਆਣਾ ਦੇ ਵਿੱਚ ਨਹਿਰੂ ਸਿਧਾਂਤ ਕੇਂਦਰ ਦੇ ਵਿੱਚ ਸਤਪਾਲ ਮਿੱਤਲ ਸੰਸਥਾ ਵੱਲੋਂ 2019 ਦੇ ਸਨਮਾਨ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਮੰਚ ਤੋਂ ਸੰਬੋਧਿਤ ਕਰਦਿਆਂ ਜਿੱਥੇ ਜੰਮੂ ਕਸ਼ਮੀਰ ਦੇ ਹਾਲਾਤ ਪਹਿਲਾਂ ਨਾਲੋਂ ਸੁਧਰਨ ਦੀ ਗੱਲ ਕੀਤੀ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਵਧਾਈ ਵੀ ਦਿੱਤੀ।

ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਭਰ 'ਚ ਮਨਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਹਮੇਸ਼ਾ ਨਾਮ ਜਪੋ ਕਿਰਤ ਕਰੋ ਅਤੇ 'ਵੰਡ ਕੇ ਛਕੋ' ਦਾ ਉਪਦੇਸ਼ ਦਿੱਤਾ ਸੀ।

ਇਸ ਤੋਂ ਬਾਅਦ ਉਨ੍ਹਾਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਅਯੁੱਧਿਆ ਬਾਰੇ ਕੀਤੇ ਫ਼ੈਸਲੇ ਸਬੰਧੀ ਵੀ ਕਿਹਾ ਕਿ ਦੇਸ਼ ਵਾਸੀਆਂ ਨੇ ਇਸ ਫੈਸਲੇ ਨੂੰ ਖੁਸ਼ੀ ਨਾਲ ਮੰਨਿਆ ਹੈ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਦੇਸ਼ ਵਿੱਚ ਹੁਣ ਸ਼ਾਂਤੀ ਦਾ ਮਾਹੌਲ ਹੈ।

ਵੇਖੋ ਵੀਡੀਓ

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਜੰਮੂ ਕਸ਼ਮੀਰ 'ਚੋਂ 370 ਧਾਰਾ ਹਟਾਏ ਜਾਣ ਤੋਂ ਬਾਅਦ ਸਥਾਨਕ ਵਾਸੀਆਂ ਦੇ ਪ੍ਰਦਰਸ਼ਨਾਂ 'ਚ ਕਮੀ ਆਈ ਹੈ ਹਮਲੇ ਘੱਟ ਗਏ ਹਨ ਹਾਲਾਂਕਿ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਹਮਲੇ ਜ਼ਰੂਰ ਹੋ ਰਹੇ ਹਨ ਪਰ ਉਨ੍ਹਾਂ 'ਚ ਵੀ ਹੁਣ ਕਮੀ ਆਈ ਹੈ।

ਇਹ ਵੀ ਪੜੋ: ਅਰਵਿੰਦ ਸਾਵੰਤ ਨੇ ਅਸਤੀਫ਼ੇ ਦਾ ਕੀਤਾ ਐਲਾਨ, ਅੱਜ ਕਰਨਗੇ ਪ੍ਰੈਸ ਕਾਨਫਰੰਸ

ਉਨ੍ਹਾਂ ਕਿਹਾ ਕਿ ਮੋਦੀ ਦੀ ਸਰਕਾਰ 'ਚ ਹੁਣ ਦੇਸ਼ ਵਾਸੀ ਇੱਕ ਬਦਲਾਅ ਜ਼ਰੂਰ ਮਹਿਸੂਸ ਕਰ ਰਹੇ ਹਨ।

Intro:Body:

State : punjab

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.