ETV Bharat / state

ਰਵਨੀਤ ਬਿੱਟੂ ਨੇ ਕੀਤਾ ਲਾਡੋਵਾਲ ਟੋਲ ਪਲਾਜ਼ਾ ਬੰਦ - ludhiana

ਸੰਸਦ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਤੋਂ 20 ਕਿਲੋਮੀਟਰ ਦੀ ਦੂਰੀ ਦੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ। ਟੋਲ ਪਲਾਜ਼ਾ 'ਤੇ ਨਾਜਾਇਜ਼ ਵਸੂਲੀ ਕਰਨ ਦੇ ਲਗਾਏ ਦੋਸ਼।

ਰਵਨੀਤ ਬਿੱਟੂ ਨੇ ਕੀਤਾ ਲਾਡੋਵਾਲ ਟੋਲ ਪਲਾਜ਼ਾ ਬੰਦ
author img

By

Published : Mar 8, 2019, 7:56 PM IST

ਲੁਧਿਆਣਾ: ਸੰਸਦ ਮੈਂਬਰ ਰਵਨੀਤ ਬਿੱਟੂ ਨੇ ਲੁਧਿਆਣਾ ਤੋਂ 20 ਕਿਲੋਮੀਟਰ ਦੀ ਦੂਰੀ ਦੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਇਸ ਮੌਕੇ ਬਿੱਟੂ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।

ਰਵਨੀਤ ਬਿੱਟੂ ਨੇ ਦੋਸ਼ ਲਗਾਇਆ ਕਿ ਲਾਡੋਵਾਲ ਟੋਲ ਪਲਾਜ਼ਾ ਗੈਰ ਕਾਨੂੰਨੀ ਤੌਰ 'ਤੇ ਰਾਹਗੀਰਾਂ ਤੋਂ ਵਸੂਲੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਪਹਿਲਾਂ ਹੀ ਹੁਕਮ ਦੇ ਚੁੱਕੀ ਹੈ ਪਰ ਟੋਲ ਪਲਾਜ਼ਾ ਨਾਜਾਇਜ਼ ਵਸੂਲੀ ਕਰ ਰਿਹਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਟੋਲ ਦੇ ਅਧੀਨ ਆਉਂਦੇ ਲਗਭਗ 3 ਪੁਲ਼ਾਂ ਦਾ ਕੰਮ ਅਜੇ ਵੀ ਅਧੂਰਾ ਹੈ ਤੇ ਅਜਿਹੇ 'ਚ ਟੋਲ ਦੀ ਵਸੂਲੀ ਗੈਰਕਾਨੂੰਨੀ ਹੈ।
ਦੂਜੇ ਪਾਸੇ ਟੋਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਾਲ 2027 ਤੱਕ ਟੋਲ ਵਸੂਲਣ ਦੀ ਇਜਾਜ਼ਤ ਹੈ। ਉਨ੍ਹਾਂ ਕਿਹਾ ਕਿ ਟੋਲ ਬੰਦ ਹੋਣ ਕਾਰਨ ਰੋਜ਼ਾਨਾ ਲਗਭਗ 40 ਲੱਖ ਦਾ ਨੁਕਸਾਨ ਹੋਵੇਗਾ।

Intro:Anchor...ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਅੱਜ ਲੁਧਿਆਣਾ ਤੋਂ 20 ਕਿਲੋਮੀਟਰ ਦੂਰ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ, ਬਿੱਟੂ ਦੇ ਨਾਲ ਅੱਜ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ, ਜ਼ਿਲਾ ਪ੍ਰਧਾਨ ਅਤੇ ਵੱਡੀ ਤਾਦਾਦ ਚ ਵਰਕਰ ਪੁੱਜੇ, ਇਸ ਦੌਰਾਨ ਬਿੱਟੂ ਨੇ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ, ਬਿੱਟੂ ਨੇ ਕਿਹਾ ਕਿ ਇਹ ਟੋਲ ਪਲਾਜ਼ਾ ਗੈਰ ਕਾਨੂੰਨੀ ਤੌਰ ਤੇ ਵਸੂਲੀ ਕਰ ਰਿਹਾ ਹੈ।

Body:VO 1...ਰਵਨੀਤ ਬਿੱਟੂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਪਹਿਲਾਂ ਹੀ ਹੁਕਮ ਦੇ ਚੁਕੀ ਹੈ ਪਰ ਟੋਲ ਪਲਾਜ਼ਾ ਨਾਜਾਇਜ਼ ਵਸੂਲੀ ਕਰ ਰਿਹਾ ਹੈ, ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਵੀ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਬਿੱਟੂ ਨੇ ਕਿਹਾ ਕਿ ਟੋਲ ਦੇ ਅਧੀਨ ਆਉਂਦੇ ਲਗਭਗ 3 ਪੁਲਾਂ ਦਾ ਕੰਮ ਹਾਲੇ ਵੀ ਅਧੂਰਾ ਹੈ ਅਜਿਹੇ ਚ ਟੋਲ ਦੀ ਵਸੂਲੀ ਗਰਕਨੂੰਨੀ ਹੈ।

BYTE... ਰਵਨੀਤ ਬਿੱਟੂ, ਸਾਂਸਦ ਲੁਧਿਆਣਾ

VO..2 ਉਧਰ ਟੋਲ ਪਲਾਜ਼ਾ ਬੰਦ ਕਰਨ ਦੌਰਾਨ ਇਥੋਂ ਲੰਘਣ ਵਾਲਿਆਂ ਗੱਡੀਆਂ ਬਿਨਾਂ ਟੋਲ ਦੇ ਲੰਘਣੀਆ ਸ਼ੁਰੂ ਹੋ ਗਈਆਂ, ਜਿਸ ਤੋਂ ਬਾਅਦ ਰਾਹਗੀਰ ਕਾਫੀ ਖੁਸ਼ ਵਖਾਈ ਦਿੱਤੇ...

Byte...ਰਾਹਗੀਰ

vo 3...ਉਧਰ ਨੈਸ਼ਨਲ ਹਾਈਵੇ ਅਥਾਰਿਟੀ ਦੇ ਟੋਲ ਤੇ ਤੈਨਾਤ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਹਾਈ ਅਥਾਰਿਟੀ ਨਾਲ ਗੱਲ ਕਰ ਲਈ ਹੈ ਅਤੇ ਕਿਹਾ ਕਿ ਉਨ੍ਹਾਂ ਕੋਲ 2027 ਤੱਕ ਟੋਲ ਵਸੂਲਣ ਦੀ ਇਜਾਜ਼ਤ ਹੈ, ਨਾਲ ਹੀ ਉਨ੍ਹਾਂ ਕਿਹਾ ਕੇ ਟੋਲ ਤੋਂ ਰੋਜ਼ਾਨਾ 40 ਲੱਖ ਦੀ ਆਮਦਨ ਉਨ੍ਹਾਂ ਨੂੰ ਹੁੰਦੀ ਹੈ ਜਿਸ ਦਾ ਉਨ੍ਹਾਂ ਨੂੰ ਰੋਜ਼ਾਨਾ ਨੁਕਸਾਨ ਹੋਵੇਗਾ ਦੇਸ਼ ਦੇ ਖ਼ਜ਼ਾਨੇ ਨੂੰ ਇਸ ਦਾ ਨੁਕਸਾਨ ਹੋਵੇਗਾ।

Byte... ਟੋਲ ਅਫਸਰ ਲਾਡੋਵਾਲ

Conclusion:CLOZING...ਜ਼ਿਕਰੇਖਾਸ ਹੈ ਕੇ ਇਸ ਟੋਲ ਪਲਾਜ਼ਾ ਤੋਂ ਕਰ ਜੀਪ ਵੈਨ ਲਈ 125 ਸਿੰਗਲ ਸਾਈਡ, 185 ਡਬਲ, ਜਦੋਂ ਕੇ ਐਲ ਸੀ ਵੀ ਮਿੰਨੀ ਬੱਸ ਲਈ 215 ਸਿੰਗਲ, 325 ਡਬਲ, ਇਸੇ ਤਰਾਂ ਬੱਸ ਟਰੱਕ ਲਈ 435 ਸਿੰਗਲ ਸਾਈਡ, 650 ਡਬਲ ਸਾਈਡ ਦੀ ਵਸੂਲੀ ਕੀਤੀ ਜਾਂਦੀ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.