ETV Bharat / state

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀ 'ਚ ਕੀਤੀ ਛਾਪੇਮਾਰੀ - ਨੰਬਰਦਾਰ ਸੰਤੋਖ ਸਿੰਘ ਬੈਨੀਪਾਲ

ਖੰਨਾ ਦੇ ਪਿੰਡ ਇਕੋਲਾਹਾ ਨੇੜੇ ਇੱਕ ਫੈਕਟਰੀ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਛਾਪੇਮਾਰੀ ਕੀਤੀ ਗਈ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀ 'ਚ ਕੀਤੀ ਛਾਪੇਮਾਰੀ

author img

By

Published : Jul 11, 2021, 9:46 AM IST

ਲੁਧਿਆਣਾ: ਪੰਜਾਬ 'ਚ ਲਗਾਤਾਰ ਵੱਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾਂ ਰਹੀ ਹੈ,ਇਸ ਦੇ ਤਹਿਤ ਹੀ ਖੰਨਾ ਦੇ ਪਿੰਡ ਇਕੋਲਾਹਾ ਨੇੜੇ ਇੱਕ ਫੈਕਟਰੀ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਛਾਪੇਮਾਰੀ ਕੀਤੀ ਗਈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀ 'ਚ ਕੀਤੀ ਛਾਪੇਮਾਰੀ

ਮਿਲੀ ਸੂਚਨਾ ਅਨੁਸਾਰ ਕੁੱਝ ਇਲਾਕੇ ਦੇ ਲੋਕਾਂ ਵੱਲੋਂ ਗੰਦੀ ਹਵਾ ਕਾਰਨ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਕਾਰਨ ਮਹਿਕਮੇ ਨੂੰ ਸ਼ਿਕਾਇਤ ਕੀਤਾ ਸੀ। ਇਸ ਇਲਾਕੇ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ, ਕਿ ਇੱਕ ਦਿਨ ਸਵੇਰੇ ਦੇ ਸਮੇਂ ਜਦੋਂ ਨਰਾਇਣਗੜ੍ਹ ਤੋਂ ਇਕੋਲਾਹੇ ਵੱਲ ਨੂੰ ਜਾਂ ਰਹੇ ਸੀ, ਤਾਂ ਇੱਕ ਫੈਕਟਰੀ ਵਿੱਚੋਂ ਬੇਹੱਦ ਗੰਦਾ ਧੂੰਆਂ ਨਿਕਲ ਰਿਹਾ ਸੀ, ਇੰਜ ਲੱਗ ਰਿਹਾ ਸੀ, ਜਿਵੇਂ ਫੈਕਟਰੀ ਨੂੰ ਅੱਗ ਲੱਗ ਗਈ ਹੋਵੇ, ਕੋਲੋਂ ਲੰਘਣ ਵਾਲਿਆਂ ਲੋਕਾਂ ਨੂੰ ਸਾਹ ਲੈਣ ਵਿੱਚ ਵੱਡੀ ਦਿੱਕਤ ਆ ਰਹੀ ਸੀ। ਇਸ ਫੈਕਟਰੀ ਦੇ ਆਲੇ ਦੁਆਲੇ ਕੋਈ ਵੀ ਫੈਕਟਰੀ ਮਾਲਕ ਦਾ ਬੋਰਡ ਜਾਂ ਨੰਬਰ ਨਹੀਂ ਲਿਖਿਆ ਹੋਇਆ ਸੀ। ਜਿਸ ਕਰਕੇ ਕਈ ਪਤਵੰਤੇ ਲੋਕਾਂ ਨੇ ਇਸ ਫੈਕਟਰੀ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਹੈ, ਤਾਂ ਜੋ ਲੋਕਾਂ ਨੂੰ ਅਜਿਹੀ ਦਿੱਕਤ ਨਾ ਆਵੇ ਲੋਕਾਂ ਦੀ ਮੰਗ ਹੈ, ਕਿ ਅਜਿਹੇ ਫੈਕਟਰੀਆਂ ਵਾਲਿਆਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਸਬੰਧ ਵਿਚ ਜਦੋਂ ਐੱਸ.ਡੀ.ਐੱਮ ਖੰਨਾ ਹਰਬੰਸ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਹੀ ਸਬੰਧਤ ਵਿਭਾਗ ਦੇ ਐਸ.ਡੀ.ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਿਹਾ ਗਿਆ ਸੀ, ਕਿ ਇਸ ਇਲਾਕੇ ਦੇ ਲੋਕਾਂ ਦੀ ਸ਼ਿਕਾਇਤ ਹੈ, ਕਿ ਇਸ ਏਰੀਏ ਵਿੱਚ ਰਾਬੜ ਸਾੜਨ ਕਾਰਨ ਬਦਬੂਦਾਰ ਹਵਾ ਨਾਲ ਲੋਕਾਂ ਦੇ ਸਾਹ ਲੈਣ ਵਿੱਚ ਸਮੱਸਿਆ ਆ ਰਹੀ ਹੈ। ਇਸ ਤੇ ਕਾਰਵਾਈ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਉਪਰੋਕਤ ਫੈਕਟਰੀ ਉਪਰ ਛਾਪੇਮਾਰੀ ਕੀਤੀ ਗਈ ਹੈ। ਜਿਸ ਦੀ ਰਿਪੋਰਟ ਜਲਦ ਦੇਣ ਲਈ ਕਿਹਾ ਗਿਆ ਹੈ। ਜੇਕਰ ਇਸ ਵਿੱਚ ਕੁੱਝ ਗਲਤ ਪਾਇਆ ਜਾਂਦਾ ਹੈ, ਤਾਂ ਅਤੇ ਬਣਦੀ ਕਾਨੂੰਨੀ ਕਾਰਵਾਈ ਫੈਕਟਰੀ ਦੇ ਮਾਲਕ ਖ਼ਿਲਾਫ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:-World Population day: ਦੁਨੀਆਂ 'ਚ ਲਗਾਤਾਰ ਵੱਧ ਰਹੀ ਆਬਾਦੀ ਖ਼ਤਰੇ ਦੀ ਘੰਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.