ETV Bharat / state

ਕੈਪਟਨ ਨੇ ਸਬਜ਼ੀ ਪ੍ਰਾਸੈਸਿੰਗ ਪਲਾਂਟ ਦਾ ਰੱਖਿਆ ਨੀਂਹ ਪੱਥਰ - vegetable processing plant

ਕੈਪਟਨ ਅਮਰਿੰਦਰ ਸਿੰਘ ਨੇ ਸਮਰਾਲਾ ਵਿਖੇ ਸਬਜ਼ੀ ਪ੍ਰਾਸੈਸਿੰਗ ਪਲਾਂਟ ਦੇ ਨੀਂਹ ਪੱਥਰ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਰੀਦ ਨਬੀ ਖ਼ਾਨ ਅਤੇ ਗ਼ਨੀ ਖ਼ਾਨ ਦੀ ਯਾਦਗਾਰ ਦਾ ਵੀ ਕੀਤਾ ਐਲਾਨ।

ਕੈਪਟਨ ਨੇ ਸਬਜ਼ੀ ਪ੍ਰਾਸੈਸਿੰਗ ਪਲਾਂਟ ਦਾ ਰੱਖਿਆ ਨੀਂਹ ਪੱਥਰ
author img

By

Published : May 30, 2019, 10:39 PM IST

ਸਮਰਾਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਛੀਵਾੜਾ ਦੇ ਬੇਟ ਇਲਾਕੇ ਵਿੱਚ 11.10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਰੀਦ ਨਬੀ ਖ਼ਾਨ ਅਤੇ ਗ਼ਨੀ ਖ਼ਾਨ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ।

ਕੈਪਟਨ ਨੇ ਸਬਜ਼ੀ ਪ੍ਰਾਸੈਸਿੰਗ ਪਲਾਂਟ ਦਾ ਰੱਖਿਆ ਨੀਂਹ ਪੱਥਰ

ਮੁੱਖ ਮੰਤਰੀ ਨੇ ਇਹ ਐਲਾਨ 550 ਕਰੋੜ ਰੁਪਏ ਦੇ ਸਬਜ਼ੀ ਪ੍ਰਾਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੀਤਾ ਜੋ ਆਈਐੱਫਐੱਫਸੀਓ ਅਤੇ ਸਪੇਨ ਦੀ ਕੰਪਨੀ ਸੀਐੱਨ ਕਾਰਪ ਵੱਲੋਂ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 2500 ਲੋਕਾਂ ਨੂੰ ਰੁਜ਼ਗਾਰ ਅਤੇ 10 ਹਜ਼ਾਰ ਕਿਸਾਨਾਂ ਨੂੰ ਲਾਭ ਮਿਲੇਗਾ।

ਮੌਜੂਦਾ ਹਾੜੀ ਦੇ ਮੌਜੂਦਾ ਸੀਜ਼ਨ ਦੌਰਾਨ ਖ਼ਰਾਬ ਮੌਸਮ ਕਾਰਨ ਫ਼ਸਲਾਂ ਨੂੰ ਹੋਏ ਨੁਕਸਾਨ 'ਤੇ ਚਿੰਤਾ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੀ ਨੀਤੀ ਦੇ ਆਧਾਰ 'ਤੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਇਆ।

ਮੁੱਖ ਮੰਤਰੀ ਵੱਲੋਂ ਐਲਾਨ ਗਏ ਵਿਕਾਸ ਪ੍ਰਾਜੈਕਟਾਂ ਵਿੱਚ ਆਈ.ਟੀ.ਆਈ ਅਤੇ ਇੱਕ ਨਵੀਂ ਦਿਹਾਤੀ ਡਿਸਪੈਂਸਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਮਰਾਲਾ ਵਿਖੇ ਐੱਸਟੀਪੀ ਦੇ ਨਿਰਮਾਣ ਲਈ ਐੱਨਐੱਚਏਆਈ ਵੱਲੋਂ ਪਹਿਲਾਂ ਹੀ ਢੁਕਵੀਂ ਜਗ੍ਹਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਪ੍ਰਾਪਤ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਮੁਆਵਜ਼ੇ ਦੀ ਰਾਸ਼ੀ ਪਹਿਲਾਂ ਹੀ ਸੀਵਰੇਜ਼ ਬੋਰਡ ਨੂੰ ਦਿੱਤੀ ਜਾ ਚੁੱਕੀ ਹੈ ਅਤੇ ਸਰਕਾਰ ਨੇ ਪਲਾਂਟ ਲਈ 2 ਏਕੜ ਦੇ ਬਦਲਵੇਂ ਪਲਾਟ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਇਸ ਮੌਕੇ ਇੱਕ ਹੋਰ ਪ੍ਰਾਜੈਕਟ ਦਾ ਵੀ ਐਲਾਨ ਕੀਤਾ ਜਿਸ ਵਿੱਚ ਰਾਹੋਂ-ਮਾਛੀਵਾੜਾ-ਰੋਪੜ ਬਰਾਸਤਾ ਬੇਲਾ ਸੜਕ ਦੀ ਮੁਰੰਮਤ ਦਾ ਕੰਮ ਸ਼ਾਮਲ ਹੈ। ਇਹ ਮੁਰੰਮਤ 7.9 ਕਰੋੜ ਰੁਪਏ ਦੇ ਲਾਗਤ ਨਾਲ ਕੀਤੀ ਜਾਵੇਗੀ। ਇਸ ਤੋਂ ਇਲਾਵਾ 20 ਲੱਖ ਰੁਪਏ ਦੇ ਲਾਗਤ ਨਾਲ ਇੱਕ ਨਵਾਂ ਕਮਿਉਨਟੀ ਹਾਲ ਉਸਾਰਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ 3 ਕਰੋੜ ਰੁਪਏ ਦੀ ਮਿਉਂਸੀਪਲ ਗ੍ਰਾਂਟ ਦਾ ਵੀ ਐਲਾਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਦੇ ਨਾਲ ਇਸ ਖੇਤਰ ਵਿੱਚ ਸ਼ਹਿਰੀ ਸੁਵਿਧਾਵਾਂ ਨੂੰ ਸੁਧਾਰਿਆ ਜਾਵੇਗਾ।

Intro:ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਲੁਧਿਆਣਾ ਦੇ ਸਮਰਾਲਾ ਵਿੱਚ 550 ਕਰੋੜ ਦੀ ਲਾਗਤ ਦਾ ਇਫਕੋ ਫੂਡ ਪੋ੍ਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ।ਜਿਸ ਨਾਲ ਕਿਸਾਨਾਂ ਅਤੇ 2500 ਲੋਕਾਂ ਨੂੰ ਰੋਜਗਾਰ ਮਿਲੇਗਾ।

Body:ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਦੇਸ਼ ਦੀ ਸੱਭ ਤੋਂ ਵੱਡੀ ਸਹਿਕਾਰਤਾ ਇੰਡੀਅਨ ਫਾਰਮਰਜ ਫਰਟੀਲਾਇਜਰ ਕੋਪਰੇਟਿਵ ਲਿਮਿਟਡ(ਇਫਕੋ)ਅਤੇ ਸਪੇਨ ਦੀ ਸੱਭ ਤੋਂ ਵੱਡੀ ਪੋ੍ਸੈਸਿੰਗ ਕੰਪਨੀ ਕੋਂਗੇਲਾਡੁਸ ਦੀ ਨਵਾਰਾ(ਸੀਐਨ ਕੋਰਪ) ਦੇ ਸਾਂਝੇ ਨਿਵੇਸ਼ ਸੀਐਨ ਇਫਕੋ ਪੋ੍ਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ।ਇਸ ਪੋ੍ਜੈਕਟ ਨਾਲ ਇਸ ਖੇਤਰ ਦੇ 10 ਹਜਾਰ ਤੋਂ ਵੀ ਵੱਧ ਕਿਸਾਨਾਂ ਨੂੰ ਫਾਇਦਾ ਹੋਵੇਗਾ ਅਤੇ 2500 ਲੋਕਾਂ ਨੂੰ ਰੋਜਗਾਰ ਮਿਲੇਗਾ।
ਇਸ ਪੋ੍ਜੈਕਟ 55 ਏਕੜ ਵਿੱਚ ਬਣੇਗਾ, ਜਿਸ ਦੀ ਆਰੰਭਿਕ ਲਾਗਤ 550 ਕਰੋੜ ਰੁਪਏ ਆਵੇਗੀ। ਜਿਸਦੀ ਪੋ੍ਸੇਸਿੰਗ ਸ਼ਮਤਾ 80 ਹਜਾਰ ਮੈਟਿ੍ਕ ਟਨ ਪ੍ਤੀ ਸਾਲ ਹੈ।

Conclusion:ਇਸਤੋਂ ਇਲਾਵਾ ਕੈਪਟਨ ਨੇ ਸਮਰਾਲਾ ਇਲਾਕੇ ਦੀਆਂ ਕਈ ਮੰਗਾਂ ਵੀ ਪੂਰੀਆਂ ਕੀਤੀਆਂ।ਆਖਿਰ ਵਿੱਚ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕੈਪਟਨ ਸਾਹਿਬ ਦਾ ਧੰਨਵਾਦ ਕੀਤਾ।
ETV Bharat Logo

Copyright © 2024 Ushodaya Enterprises Pvt. Ltd., All Rights Reserved.