ਲੁਧਿਆਣਾ: ਪੰਜਾਬ ਚੋਣਾਂ ਨੂੰ ਲੈ ਕੇ ਹਰੀਸ਼ ਰਾਏ ਢਾਂਡਾ ਨੇ ਸਿਮਰਜੀਤ ਬੈਂਸ ’ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਬੈਂਸ ’ਤੇ ਵਰ੍ਹਦਿਆਂ ਕਿਹਾ ਹੈ ਕਿ ਸਿਮਰਜੀਤ ਬੈਂਸ ਬਲਾਤਕਾਰ ਮਾਮਲੇ ਵਿੱਚ ਗ੍ਰਿਫਤਾਰੀ ਦੇ ਡਰ ਤੋਂ ਹਸਪਤਾਲ ਦਾਖਲ ਹੋਇਆ ਹੈ। ਓਧਰ ਚੋਣ ਅਫ਼ਸਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡਾਕਟਰ ਰਾਹੀਂ ਆਈ ਬੈਂਸ ਦੀ ਸਹੁੰ ਉਨ੍ਹਾਂ ਕੋਲ ਪਹੁੰਚੀ ਹੈ। ਬਲਾਤਕਾਰ ਮਾਮਲੇ ਵਿੱਚ ਵੀਰਵਾਰ ਤੱਕ ਬੈਂਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ ਹੈ।
ਹਸਪਤਾਚ ਚ ਦਾਖਲ ਹੋ ਬੈਂਸ ਨੇ ਭਰੇ ਨਾਮਜ਼ਦਗੀ ਕਾਗਜ਼
ਅਕਾਲੀ ਦਲ ਦੇ ਆਤਮ ਨਗਰ ਹਲਕੇ ਤੋਂ ਉਮੀਦਵਾਰ ਤੇ ਬੈਂਸ ਬਲਾਤਕਾਰ ਮਾਮਲੇ ’ਚ ਪੀੜਤ ਪੱਖ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਆਪਣੀ ਨਾਮਜ਼ਦਗੀ ਭਰਨ ਲਈ ਲਈ ਹਸਪਤਾਲ ਦਾ ਸਹਾਰਾ ਲੈਂਦਿਆਂ ਏਜੰਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਅਕਾਲੀ ਉਮੀਦਵਾਰ ਨੇ ਕਿਹਾ ਕਿ ਬੈਂਸ ਨੇ ਸਹੁੰ ਚੁੱਕਣ ਲਈ ਚੋਣ ਅਫ਼ਸਰ ਨੂੰ ਆਪਣੀ ਸਿਹਤ ਦਾ ਹਵਾਲਾ ਦਿੱਤਾ ਹੈ।
ਅਕਾਲੀ ਉਮੀਦਵਾਰ ਨੇ ਬੈਂਸ ਤੇ ਪ੍ਰਸ਼ਾਸਨ ਤੇ ਚੁੱਕੇ ਸਵਾਲ
ਉਨ੍ਹਾਂ ਕਿਹਾ ਕਿ ਬੈਂਸ ਨੇ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਹੋਕੇ ਡਾਕਟਰ ਰਾਹੀਂ ਆਪਣੀ ਸਹੁੰ ਰਿਟਰਨਿੰਗ ਅਫਸਰ ਤੱਕ ਪਹੁੰਚਾਈ ਹੈ ਜਿਸ ਦੀ ਪੁਸ਼ਟੀ ਆਤਮ ਨਗਰ ਹਲਕੇ ਦੇ ਚੋਣ ਅਫਸਰ ਨੇ ਵੀ ਕਰ ਦਿੱਤੀ ਹੈ। ਅਕਾਲੀ ਆਗੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੈਂਸ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀਰਵਾਰ ਤੱਕ ਰਾਹਤ ਮਿਲ ਗਈ ਹੈ।
ਰਿਟਰਨਿੰਗ ਅਫ਼ਸਰ ਬੈਂਸ ਦੇ ਨਾਮਜ਼ਦਗੀ ਬਾਰੇ ਦਿੱਤੀ ਜਾਣਕਾਰੀ
ਆਤਮ ਨਗਰ ਹਲਕੇ ਦੀ ਰਿਟਰਨਿੰਗ ਅਫ਼ਸਰ ਪੂਨਮ ਨੇ ਦੱਸਿਆ ਕਿ ਬੈਂਸ ਦੀ ਨਾਮਜ਼ਦਗੀ ਉਨ੍ਹਾਂ ਦੇ ਏਜੰਟ ਵੱਲੋਂ ਸਾਡੇ ਕੋਲ ਪੁੱਜੀ ਹੈ। ਬੈਂਸ ਦੇ ਖਿਲਾਫ਼ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਅਤੇ ਬੈਂਸ ਰੇਪ ਮਾਮਲੇ ’ਚ ਪੀੜਤਾ ਦੇ ਵਕੀਲ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਉਨ੍ਹਾਂ ਨੇ ਬੈਂਸ ਨੂੰ ਚੈਲੰਜ਼ ਕੀਤਾ ਸੀ ਕਿ ਉਹ ਚੋਣ ਅਫ਼ਸਰ ਕੋਲ ਜਦੋਂ ਵੀ ਸਹੁੰ ਚੁੱਕਣ ਆਏਗਾ ਤਾਂ ਉਸ ਦੀ ਗ੍ਰਿਫਤਾਰੀ ਹੋਵੇਗੀ ਕਿਉਂਕਿ ਰੇਪ ਮਾਮਲੇ ’ਚ ਬੈਂਸ ਖਿਲਾਫ਼ ਗ੍ਰਿਫਤਾਰੀ ਲਈ ਲੁਧਿਆਣਾ ਦੀ ਅਦਾਲਤ ਕੋਲ ਅਪੀਲ ਕੀਤੀ।
ਬੈਂਸ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
ਢਾਂਡਾ ਨੇ ਕਿਹਾ ਕਿ ਬੈਂਸ ਨੂੰ ਆਪਣੇ ਆਪ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਇੱਕ ਨਿੱਜੀ ਹਸਪਤਾਲ ’ਚ ਦਾਖਿਲ ਹੋਣਾ ਪਿਆ ਹੈ ਅਤੇ ਸੁਪਰੀਮ ਕੋਰਟ ਤੋਂ ਰਾਹਤ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ’ਚ ਵੀ ਉਨ੍ਹਾਂ ਨੇ ਬੈਂਸ ਖਿਲਾਫ਼ ਆਪਣਾ ਵਕੀਲ ਭੇਜਿਆ ਸੀ ਪਰ ਬੈਂਸ ਦੀ ਅਰਜ਼ੀ ਲੱਗਣ ਕਾਰਨ ਉਸ ਨੂੰ ਸਿਰਫ 2 ਦਿਨ ਦੀ ਰਾਹਤ ਮਿਲੀ ਹੈ। ਢਾਂਡਾ ਨੇ ਕਿਹਾ ਕਿ ਪ੍ਰਸ਼ਾਸਨ ਉਸ ਦੀ ਮਦਦ ਕਰ ਰਿਹਾ ਹੈ ਇੱਥੋਂ ਤੱਕ ਕੇ ਬੈਂਸ ਨੇ ਆਪਣਾ ਕੋਈ ਉਮੀਦਵਾਰ ਵੀ ਲੁਧਿਆਣਾ ਪੱਛਮੀ ਤੋਂ ਆਸ਼ੂ ਦੇ ਖਿਲਾਫ਼ ਨਹੀਂ ਖੜਾ ਕੀਤਾ।
ਇਹ ਵੀ ਪੜ੍ਹੋ: ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ 'ਤੇ ਪਾਬੰਦੀ