ਲੁਧਿਆਣਾ:ਯੂਥ ਕਾਂਗਰਸ ਦੇ ਵਰਕਰਾਂ ਨੇ ਵੱਧਦੀ ਮਹਿੰਗਾਈ ਅਤੇ ਪੈਟਰੋਲ ਤੇ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ (Protests) ਕੀਤਾ ਹੈ।ਵਰਕਰਾਂ ਨੇ ਪਾਣੀ ਦੇ ਬਣਾਏ ਪਕੌੜੇ, ਬਿਨਾਂ ਗੈਸ ਸਿਲੰਡਰ ਦੇ ਜਲਾਇਆ ਚੁੱਲ੍ਹਾ ਅਤੇ ਪੈਟਰੋਲ ਦੀ ਵਧਦੀ ਕੀਮਤਾਂ ਨੂੰ ਲੈ ਕੇ ਮੋਟਰਸਾਈਕਲ (Motorcycles)ਨੂੰ ਅੱਗ ਲਗਾਈ ਅਤੇ ਕੇੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
Protests:ਮਹਿੰਗਾਈ ਨੂੰ ਲੈ ਕੇ ਮੋਟਰਸਾਈਕਲ ਨੂੰ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ ਕਾਂਗਰਸੀ ਆਗੂ ਲੱਕੀ ਸੰਧੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਵਧਾਇਆ ਜਾ ਰਿਹਾ ਹੈ।ਜਿਸ ਦੇ ਚਲਦੇ ਮਹਿੰਗਾਈ ਦੀ ਦਰ ਵੀ ਲਗਾਤਾਰ ਵਧ ਰਹੀ ਹੈ।ਉਨ੍ਹਾਂ ਨੇ ਕਿਹਾ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਪੈਟਰੋਲ ਡੀਜ਼ਲ ਦੀ ਕੀਮਤਾਂ ₹65 ਸੀ,ਜੋ ਕਿ ਹੁਣ ਵੱਧਕੇ ₹100 ਰੁਪਏ ਦੇ ਕੋਲ ਹੋ ਗਈ ਹੈ।ਉਹਨਾਂ ਨੇ ਕਿਹਾ ਜੋ ਘਰ ਦਾ ਸੀਲੰਡਰ ₹400 ਵਿਚ ਮਿਲ ਰਿਹਾ ਸੀ ਜੋ ਹੁਣ ਵੱਧਕੇ ₹850 ਹੋ ਗਿਆ ਹੈ।ਜੋ ਸਰਸੋਂ ਦਾ ਤੇਲ 1 ਲੀਟਰ ₹70 ਵਿਚ ਮਿਲ ਰਿਹਾ ਸੀ।ਉਹ ਅੱਜ ₹170 ਅਤੇ ਰਿਫਾਇੰਡ ਜੋ ₹80 ਵਿਚ ਮਿਲ ਰਿਹਾ ਸੀ ਹੁਣ ਉਸਦੀ ਕੀਮਤ ₹180 ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨ ਦੌਰਾਨ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਸਰੇਆਮ ਉਡਾਈਆਂ ਗਈਆ।
ਇਹ ਵੀ ਪੜੋ:ਝੋਨੇ ਦੀ MSP ਦਾ ਨਿਗੂਣਾ ਵਾਧਾ ਅੰਦੋਲਨਕਾਰੀ ਕਿਸਾਨਾਂ ਦਾ ਅਪਮਾਨ: ਕੈਪਟਨ