ਜਗਰਾਓਂ: ਪੰਜਾਬ ਸਰਕਾਰ ਵਲੋਂ ਸੂਬੇ 'ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈਕੇ ਪੰਜਾਬ ਦੇ ਸਕੂਲ ਬੰਦ ਕਰਕੇ ਆਨਲਈਨ ਪੜ੍ਹਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸੀ, ਪਰ ਬਾਵਜੂਦ ਇਸਦੇ ਜਗਰਾਓਂ 'ਚ ਕਈ ਪ੍ਰਾਈਵੇਟ ਸਕੂਲ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦਿਆਂ ਸਕੂਲ ਚਲਾ ਰਹੇ ਹਨ ਅਤੇ ਬੱਚਿਆਂ ਦੇ ਆਫ਼ਲਾਈਨ ਪੇਪਰ ਲਏ ਜਾ ਰਹੇ ਹਨ। ਪ੍ਰਾਈਵੇਟ ਸਕੂਲਾਂ ਵਲੋਂ ਬੱਸ ਦੀ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਜਾਂਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਨਹੀਂ ਮੰਨਿਆ ਜਾ ਰਿਹਾ। ਪੱਤਰਕਾਰਾਂ ਵਲੋਂ ਜਦੋਂ ਗਰਾਊਂਡ ਲੈਵਲ 'ਤੇ ਜਾਂਚ ਕੀਤੀ ਗਈ ਤਾਂ ਬਿਨ੍ਹਾਂ ਮਾਸਕ ਤੋਂ ਬੱਚੇ ਸਕੂਲੀ ਬੱਸ 'ਚ ਬੈਠੇ ਹਨ ਅਤੇ ਬਿਨ੍ਹਾਂ ਸਮਾਜਿਕ ਦੂਰੀ ਤੋਂ ਪੇਪਰ ਦੇ ਰਹੇ ਸੀ।
![ਪ੍ਰਸ਼ਾਸਨਿਕ ਹੁਕਮਾਂ ਦੀ ਪ੍ਰਾਈਵੇਟ ਸਕੂਲ ਉੱਡਾ ਰਹੇ ਧੱਜੀਆਂ](https://etvbharatimages.akamaized.net/etvbharat/prod-images/pbldh-files06-images06-idpbc10052_16032021211352_1603f_1615909432_355.jpg)
ਉਧਰ ਇਸ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਸਥਾਨਕ ਐਸ.ਡੀ.ਐਮ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਹਿਲਾਂ ਉਨ੍ਹਾਂ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ, ਫਿਰ ਬਾਅਦ 'ਚ ਇਹ ਕਹਿ ਦਿੱਤਾ ਗਿਆ ਕਿ ਬੱਚਿਆਂ ਦੇ ਪੇਪਰ ਚੱਲ ਰਹੇ ਹਨ, ਪਰ ਸਰਕਾਰ ਵਲੋਂ ਦਸਵੀਂ ਅਤੇ ਬਾਰ੍ਹਵੀਂ ਦੇ ਪੇਪਰ ਇੱਕ ਮਹੀਨਾ ਅੱਗੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਜਦੋਂ ਛੋਟੇ ਬੱਚਿਆਂ ਨੂੰ ਸਕੂਲ ਬਲਾਉਣ ਬਾਰੇ ਪੁੱਛਿਆ ਗਿਆ ਤਾਂ ਕੋਈ ਜਵਾਬ ਨਹੀਂ ਦੇ ਸਕੇ।
![ਜਗਰਾਓ 'ਚ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਵੀ ਸਕੂਲਾਂ 'ਚ ਆਫ਼ਲਾਈਨ ਲਏ ਜਾ ਰਹੇ ਪੇਪਰ](https://etvbharatimages.akamaized.net/etvbharat/prod-images/pbldh-files06-images06-idpbc10052_16032021211352_1603f_1615909432_291.jpg)
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਅੱਗੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਫ਼ੋਨ ਚੁੱਕ ਕੇ ਕਿਹਾ ਕਿ ਉਹ ਹਸਪਤਾਲ ਹਨ ਅਤੇ ਫ਼ੋਨ ਕੱਟ ਦਿੱਤਾ। ਪਰ ਸਰਕਾਰ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜ਼ੀ ਕਰਨੀ ਕਿਤੇ ਨਾ ਕਿਤੇ ਬੱਚਿਆਂ ਦੀ ਜਾਨ ਨੂੰ ਜ਼ਰੂਰ ਖ਼ਤਰੇ 'ਚ ਪਾ ਰਿਹਾ ਹੈ।
ਇਹ ਵੀ ਪੜ੍ਹੋ:ਸਾਵਧਾਨੀ ਦੇ ਤੌਰ 'ਤੇ ਸੁਖਬੀਰ ਬਾਦਲ ਮੇਦਾਂਤਾ ਹਸਪਤਾਲ ਹੋਏ ਦਾਖ਼ਲ