ਲੁਧਿਆਣਾ: ਪੰਜਾਬ ਦੇ ਵਿੱਚ ਚਾਇਨਾਂ ਡੋਰ ਕਰਕੇ ਸਲਾਨਾ ਦਰਜਨਾਂ ਮੌਤਾਂ (Dozens of deaths every year due to Chinese door) ਹੋ ਰਹੀਆਂ ਨੇ ਅਤੇ ਨਾਲ ਹੀ ਆਮ ਇਨਸਾਨਾਂ ਦੇ ਨਾਲ ਪਸ਼ੂ ਪੰਛੀ ਅਤੇ ਜਾਨਵਰ ਵੀ ਇਸ ਦਾ ਸ਼ਿਕਾਰ ਬਣ ਰਹੇ ਨੇ ਚਾਈਨਾ ਡੋਰ ਦੀ ਧੜੱਲੇ ਦੇ ਨਾਲ ਵਿਕਰੀ ਬੀਤੇ ਕਈ ਸਾਲਾਂ ਤੋਂ ਚੱਲ ਰਹੀ ਹੈ। ਚਾਈਨਾ ਡੋਰ ਖ਼ਿਲਾਫ਼ ਹੁਣ ਤੱਕ ਨਾ ਕੋਈ ਸਖ਼ਤ ਕਾਨੂੰਨ ਬਣਾਇਆ ਜਾ ਸਕਿਆ ਹੈ ਅਤੇ ਨਾ ਹੀ ਇਸ ਦੀ ਸਪਲਾਈ ਅਤੇ ਡਿਮਾਂਡ ਨੂੰ ਰੋਕਣ ਲਈ ਪ੍ਰਸ਼ਾਸ਼ਨ ਸੁਚੱਜੇ ਕਦਮ ਚੁੱਕ ਸਕਿਆ ਹੈ।
ਪਰ ਹੁਣ ਕੁੱਝ ਸਮਾਜਸੇਵੀ ਸੰਸਥਾਵਾਂ ਨੇ ਅੱਗੇ ਆ ਕੇ ਇਸ ਦਾ ਹੱਲ ਕਰਨ ਲਈ ਪੁਲਿਸ ਕਮਿਸ਼ਨਰ ਲੁਧਿਆਣਾ (Appeal to Police Commissioner Ludhiana) ਨੂੰ ਅਪੀਲ ਕੀਤੀ ਹੈ ਇਸ ਨੂੰ ਲੈ ਕੇ ਐਂਟੀ ਕਰਾਈਮ ਐਸੋਸੀਏਸ਼ਨ (Anti Crime Association) ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਦੇ ਹੋਏ ਚਾਈਨਾ ਡੋਰ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ ਲਾਉਣ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਅਪੀਲ ਕੀਤੀ ਹੈ।
ਐਂਟੀ ਕਰਾਇਮ ਐਸੋਸੀਏਸ਼ਨ ਸੰਸਥਾ: ਚਾਇਨਾ ਡੋਰ ਦੇ ਖਿਲਾਫ ਹੁਣ ਸਮਾਜ ਸੇਵੀ ਸੰਸਥਾਵਾਂ (Anti Crime Association) ਵੱਲੋਂ ਮੁੱਦਾ ਚੁੱਕਿਆ ਗਿਆ ਹੈ, ਪੰਜਾਬ ਦੀ ਐਂਟੀ ਕਰਾਇਮ ਐਸੋਸੀਏਸ਼ਨ ਸੰਸਥਾ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਇਕੱਠੇ ਹੋ ਕੇ ਚਾਈਨਾ ਡੋਰ ਦੇ ਖ਼ਿਲਾਫ਼ ਪੁਲਿਸ ਨੂੰ ਸਖ਼ਤ ਕਾਰਵਾਈ (Strict action against China Door) ਕਰਨ ਲਈ ਅਪੀਲ ਕੀਤੀ ਗਈ ਹੈ ਅਤੇ ਸੰਸਥਾ ਦੇ ਮੁਖੀ ਸਤਿੰਦਰ ਸਿੰਘ ਟੋਨੀ ਨੇ ਕਿਹਾ ਹੈ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਚੰਗਾ ਕੰਮ ਕਰ ਰਹੇ ਹਨ ਅਤੇ ਅੱਜ ਅਸੀਂ ਇਹਨਾ ਕੋਲ ਅਰਜ਼ੋਈ ਲੈ ਕੇ ਆਏ ਹਾਂ ਚਾਈਨਾ ਡੋਰ ਦਾ ਵੀ ਪੱਕੇ ਤੌਰ ਉੱਤੇ ਕੋਈ ਹੱਲ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਨਾ ਸਿਰਫ ਬੱਚਿਆਂ ਅਤੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਸਮੂਹ ਪਸ਼ੂ ਪੰਛੀ ਵੀ ਉਸ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਡੋਰ ਉੱਤੇ ਲਗਾਮ ਲੱਗਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ ਚਾਈਨਾ ਡੋਰ ਵੇਚਣ ਵਾਲੇ ਹੀ ਕਸੂਰਵਾਰ ਨਹੀਂ ਹਨ ਜਿਹੜੇ ਚਾਈਨਾ ਡੋਰ ਦੀ ਮੰਗ ਕਰਦੇ ਨੇ ਉਹ ਵੀ ਇਸ ਵਿੱਚ ਬਰਾਬਰ ਦੇ ਕਸੂਰਵਾਰ ਹਨ ਇਸ ਕਰਕੇ ਇਸ ਉੱਤੇ ਲਗਾਮ ਲੱਗਣੀ ਬੇਹੱਦ ਜ਼ਰੂਰੀ ਹੈ।
ਇਹ ਵੀ ਪੜ੍ਹੋ: ਜ਼ਮੀਨ ਦੀ ਰਜਿਸਟਰੀ ਕਰਵਾਉਣ ਗਏ ਬਜ਼ੁਰਗ ਪਿਤਾ ਨੂੰ ਪੁੱਤਰ ਨੇ ਕੀਤਾ ਅਗਵਾ !
ਪੁਲਿਸ ਕਮਿਸ਼ਨਰ ਦਾ ਭਰੋਸਾ: ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇਸ ਸਬੰਧੀ ਸਾਡੀ ਟੀਮ ਵੱਲੋਂ ਜਦੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅੱਜ ਕੁੱਝ ਸਮਾਜ ਸੇਵੀ ਸੰਸਥਾਵਾਂ ਮਿਲੀਆਂ ਸਨ ਜੋ ਇੱਕ ਚੰਗਾ ਕੰਮ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ ਚਾਇਨਾ ਡੋਰ ਸਾਰਿਆਂ ਲਈ ਹੀ ਖ਼ਤਰਨਾਕ (China Door is dangerous for everyone) ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ ਇਸ ਨੂੰ ਵੇਚ ਰਹੇ ਹਨ ਉਹਨਾਂ ਦੇ ਰਿਸ਼ਤੇਦਾਰ ਜਾਂ ਉਨ੍ਹਾਂ ਦੇ ਬੱਚੇ ਵੀ ਸੜਕਾਂ ਉੱਤੇ ਘੁੰਮਦੇ ਇਸ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ।
ਉਨ੍ਹਾਂ ਦੁਕਾਨਦਾਰਾਂ ਨੂੰ ਵੀ ਸਖਤ ਤਾੜਨਾ ਕੀਤੀ ਹੈ ਕੇ ਜੇਕਰ ਕੋਈ ਵੀ ਚਾਈਨਾ ਡੋਰ ਵੇਚਦਾ ਹੈ ਤਾਂ ਹੀ ਸਿੱਧਾ ਉਸ ਉੱਤੇ ਪਰਚਾ ਦੇਵਾਂਗੇ ਅਤੇ ਨਾਲ ਹੀ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਸਬੰਧੀ ਇੱਕ ਮੁਹਿੰਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ ਅਤੇ ਨਾਲ ਹੀ ਉਹਨਾਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਉੱਤੇ ਧਿਆਨ ਰੱਖਣ ਲਈ ਕਿਹਾ ਜਾਵੇਗਾ ਤਾਂ ਜੋ ਚਾਈਨਾ ਡੋਰ ਦੀ ਡਿਮਾਂਡ ਵੀ ਨਾ ਆ ਸਕੇ ਇਸ ਕਰਕੇ ਸਪਲਾਈ ਆਪਣੇ ਆਪ ਹੀ ਬੰਦ ਹੋ ਜਾਵੇਗੀ।