ਖੰਨਾ /ਲੁਧਿਆਣਾ: ਸੂਬੇ ਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਸਾਫ ਸੁਥਰਾ ਮਾਹੌਲ ਅਤੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਸ ਦੀ ਜ਼ਮੀਨੀ ਹਕੀਕਤ ਕੀ ਹੈ ਇਸ ਨਜ਼ਰ ਆਉਂਦਾ ਹੈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਾਲੇ ਸ਼ਹਿਰ ਖੰਨਾ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ। ਸ਼ਹਿਰ ਵਿੱਚ ਸਫ਼ਾਈ ਦੀ ਹਾਲਤ ਅਜਿਹੀ ਹੈ ਕਿ ਸਰਕਾਰੀ ਹਸਪਤਾਲ ਦੇ ਬਾਹਰ ਲੰਬੇ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਅਜਿਹੇ 'ਚ ਇਲਾਕਾ ਨਿਵਾਸੀ ਸਵਾਲ ਚੁੱਕ ਰਹੇ ਹਨ ਕਿ ਜੇਕਰ ਸਿਵਲ ਹਸਪਤਾਲ ਦੇ ਬਾਹਰ ਸਫ਼ਾਈ ਦੀ ਇਹ ਹਾਲਤ ਹੈ ਤਾਂ ਬਾਕੀ ਸ਼ਹਿਰ 'ਚ ਕੀ ਹਾਲਤ ਹੋਵੇਗੀ। ਉਥੇ ਹੀ ਅਧਿਕਾਰੀ ਟਾਲ-ਮਟੋਲ ਵਾਲਾ ਜਵਾਬ ਦੇ ਰਹੇ ਹਨ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਸਟਾਫ ਦੀ ਡਿਊਟੀ ਲਗਾ ਦਿੱਤੀ ਜਾਵੇਗੀ। ਹਾਲਾਤ ਇਹ ਹਨ ਕਿ ਲੋਕ ਆਪਣਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਦੇ ਹਨ।
ਗੰਦਗੀ ਫੈਲਾ ਰਹੀ ਹੈ ਬਿਮਾਰੀਆਂ : ਹਸਪਤਾਲ ਦੇ ਬਾਹਰ ਗੰਦਗੀ ਦੇ ਢੇਰ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਸਫਾਈ ਦਾ ਕੋਈ ਫਿਕਰ ਨਾ ਹੋਵੇ। ਇਸ ਗੰਦਗੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ। ਹਾਲਾਤ ਇਹ ਹਨ ਕਿ ਹਸਪਤਾਲ ਦੀਆਂ ਕੰਧਾਂ ਦੇ ਨਾਲ-ਨਾਲ ਗੰਦਗੀ ਕਾਰਨ ਝਾੜੀਆਂ ਵੀ ਉੱਗਣ ਲੱਗ ਪਈਆਂ ਹਨ, ਉਥੇ ਹੀ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਗੱਲ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਖੰਨਾ ਸਿਵਲ ਹਸਪਤਾਲ ਦੇ ਬਾਹਰ ਪਿਛਲੇ ਸਮੇਂ ਤੋਂ ਸਫ਼ਾਈ ਨਹੀਂ ਕੀਤੀ ਗਈ। ਕਈ ਮਹੀਨਿਆਂ ਬਾਅਦ ਵੀ ਸਫਾਈ ਨਹੀਂ ਹੋਈ। ਜੇਕਰ ਸਿਵਲ ਹਸਪਤਾਲ ਦੇ ਬਾਹਰ ਇਹ ਹਾਲਤ ਹੈ ਤਾਂ ਤੁਸੀਂ ਸ਼ਹਿਰ ਦੇ ਬਾਕੀ ਹਿੱਸਿਆਂ ਦਾ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਹਸਪਤਾਲ ਦੇ ਬਾਹਰ ਟੈਕਸੀ ਸਟੈਂਡ ਬਣਿਆ ਹੋਇਆ ਹੈ ਅਤੇ ਟੈਕਸੀ ਸਟੈਂਡ ਦੇ ਮਾਲਕ ਖੁਦ ਇਸ ਇਲਾਕੇ ਦੀ ਸਫ਼ਾਈ ਕਰਦੇ ਹਨ ਪਰ ਇੱਥੋਂ ਕੂੜਾ ਚੁੱਕਣ ਕੋਈ ਨਹੀਂ ਆਉਂਦਾ। ਕੂੜੇ ਕਾਰਨ ਲਗਾਤਾਰ ਗੰਦਗੀ ਫੈਲ ਰਹੀ ਹੈ।
- Canada-India Dispute: ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਬਿਆਨ, ਕਿਹਾ-ਕੈਨੇਡਾ ਤੋਂ ਹੀ ਆਉਂਦੇ ਨੇ ਫਿਰੌਤੀਆਂ ਲਈ ਫੋਨ
- Laljit Bhullar on PM Modi: ਭਾਰਤ-ਕੈਨੇਡਾ ਵਿਵਾਦ 'ਤੇ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ, ਕਿਹਾ-ਪੀਐੱਮ ਮੋਦੀ ਦੰਗਿਆਂ ਦੇ ਮਾਸਟਰਮਾਈਂਡ
- Khalistan Supporter Protest: ਕੈਨੇਡਾ 'ਚ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੇ ਖਾਲਿਸਤਾਨੀ ਸਮਰਥਕ, ਸਾੜਿਆ ਤਿਰੰਗਾ
ਸ਼ਹਿਰ ਦੇ ਈਓ ਨੇ ਕਾਰਵਾਈ ਦਾ ਦਿੱਤਾ ਭਰੋਸਾ : ਸ਼ਹਿਰ ਵਿੱਚ ਫੈਲੀ ਗੰਦਗੀ ਸਬੰਧੀ ਜਦੋਂ ਖੰਨਾ ਨਗਰ ਕੌਂਸਲ ਦੇ ਈ.ਓ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜਦੋਂ ਸਿਵਲ ਹਸਪਤਾਲ ਦੇ ਬਾਹਰ ਪਈ ਗੰਦਗੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਦੋ ਸੈਨੇਟਰੀ ਇੰਸਪੈਕਟਰ ਹਨ। ਜਿਨ੍ਹਾਂ ਦੀ ਡਿਊਟੀ ਲਗਾਈ ਜਾਵੇਗੀ। ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਜਾਵੇਗਾ।