ETV Bharat / state

ਝੋਨੇ ਦੇ ਸੀਜ਼ਨ ਦੌਰਾਨ ਸੀਵਰੇਜ ਪਾਉਣ ਦਾ ਕੰਮ ਕਰਨ ਤੋਂ ਲੋਕ ਪ੍ਰੇਸ਼ਾਨ - ਲੁਧਿਆਣਾ

ਸੀਵਰੇਜ ਪਾਉਣ ਦੇ ਕੰਮ ਕਾਰਨ ਰੋਡ ਉੱਪਰ ਲੱਗਦੇ ਟ੍ਰੈਫਿਕ ਜਾਮ ਕਾਰਨ ਕਿਸਾਨਾਂ ਨੂੰ ਦਾਣਾ ਮੰਡੀ ਵਿੱਚ ਆਪਣੀ ਫ਼ਸਲ ਲਿਆਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਰਾਹਗੀਰਾਂ ਅਤੇ ਦੁਕਾਨਦਾਰ ਵੀ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ।

ਝੋਨੇ ਦੇ ਸੀਜ਼ਨ ਦੌਰਾਨ ਸੀਵਰੇਜ ਪਾਉਣ ਦਾ ਕੰਮ ਕਰਨ ਤੋਂ ਲੋਕ ਪ੍ਰੇਸ਼ਾਨ

author img

By

Published : Oct 25, 2021, 1:14 PM IST

ਲੁਧਿਆਣਾ: ਰਾਏਕੋਟ ਵਿਖੇ ਮਲੇਰਕੋਟਲਾ ਰੋਡ ਉੱਪਰ ਸਥਿਤ ਦਾਣਾ ਮੰਡੀ ਅੱਗੇ ਝੋਨੇ ਦੇ ਸੀਜ਼ਨ ਦੌਰਾਨ ਸੀਵਰੇਜ ਪਾਉਣ ਦਾ ਕੰਮ ਕਰਨ ਤੋਂ ਕਿਸਾਨ, ਦੁਕਾਨਦਾਰ ਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹਨ।

ਸਗੋਂ ਸੀਵਰੇਜ ਪਾਉਣ ਦੇ ਕੰਮ ਕਾਰਨ ਰੋਡ ਉੱਪਰ ਲੱਗਦੇ ਟ੍ਰੈਫਿਕ ਜਾਮ ਕਾਰਨ ਕਿਸਾਨਾਂ ਨੂੰ ਦਾਣਾ ਮੰਡੀ ਵਿੱਚ ਆਪਣੀ ਫ਼ਸਲ ਲਿਆਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਰਾਹਗੀਰਾਂ ਅਤੇ ਦੁਕਾਨਦਾਰ ਵੀ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ, ਸਗੋਂ ਝੋਨੇ ਸੀਜ਼ਨ ਦੌਰਾਨ ਦਾਣਾ ਮੰਡੀ ਨੂੰ ਜਾਂਦੇ ਰੋਡ ਉਪਰ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਵਾਲੇ ਅਧਿਕਾਰੀਆਂ, ਸਿਆਸੀ ਆਗੂਆਂ ਤੇ ਠੇਕੇਦਾਰ ਨੂੰ ਲੋਕ ਕੋਸ ਰਹੇ ਹਨ।

ਝੋਨੇ ਦੇ ਸੀਜ਼ਨ ਦੌਰਾਨ ਸੀਵਰੇਜ ਪਾਉਣ ਦਾ ਕੰਮ ਕਰਨ ਤੋਂ ਲੋਕ ਪ੍ਰੇਸ਼ਾਨ

ਇਸ ਮੌਕੇ ਗੱਲਬਾਤ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਰਾਏਕੋਟ ਮਾਲੇਰਕੋਟਲਾ ਸੜਕ ਦੇ ਦੋਵੇਂ ਪਾਸੇ ਕਰੀਬ ਛੇ ਮਹੀਨੇ ਪਹਿਲਾਂ ਹੀ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਹੁਣ ਪੁੱਟ ਕੇ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜੋ ਸਰਕਾਰੀ ਪੈਸੇ ਦੀ ਰੱਜ ਕੇ ਬਰਬਾਦੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਸ ਰੋਡ 'ਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਉਣਾ ਸੀ, ਤਾਂ ਕੁੱਝ ਮਹੀਨੇ ਪਹਿਲਾਂ ਇੱਥੇ ਇੰਟਰਲਾਕ ਟਾਇਲਾਂ ਲਗਾਉਣ ਦੀ ਕੀ ਜ਼ਰੂਰਤ ਸੀ, ਸਗੋਂ ਕਾਮਰੇਡ ਗੋਰਾ ਨੇ ਇਸ ਕੰਮ ਵਿੱਚ ਕਿਸੇ ਵੱਡਾ ਘਪਲਾ ਹੋਣ ਦੀ ਸ਼ੰਕਾ ਜ਼ਾਹਰ ਕੀਤੀ, ਬਲਕਿ ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਸੀਟੂ ਆਗੂ ਨੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਸੱਤਾਧਾਰੀ ਆਗੂਆਂ ਤੇ ਵਰ੍ਹਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਟੈਕਸ ਦੇ ਪੈਸਾ ਨੂੰ ਬੇਤਰਤੀਬੇ ਕੰਮਾਂ ਰਾਹੀਂ ਬਰਬਾਦ ਕੀਤਾ ਜਾ ਰਿਹਾ ਹੈ।

ਇਸ ਮੌਕੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਰਾਏਕੋਟ-ਮਾਲੇਰਕੋਟਲਾ ਸੜਕ ਕਿਨਾਰੇ ਇੰਟਰਲਾਕ ਟਾਈਲਾਂ ਲਗਾਈਆਂ ਨੂੰ ਹਾਲੇ ਛੇ ਮਹੀਨੇ ਵੀ ਪੂਰੇ ਨਹੀਂ ਹੋਏ ਤੇ ਹੁਣ ਉਨ੍ਹਾਂ ਟਾਈਲਾਂ ਨੂੰ ਪੁੱਟ ਕੇ ਸੀਵਰੇਜ਼ ਪਾਇਆ ਜਾ ਰਿਹਾ ਹੈ। ਜਿਸ ਕਾਰਨ ਸੜਕ ਕਿਨਾਰੇ ਪੁੱਟੇ ਟੋਏ ਕਾਰਨ ਜਿੱਥੇ ਵੱਡੇ-ਵੱਡੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਹਨ ਅਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ, ਉਥੇ ਉੱਡ ਰਹੀ ਧੂੜ ਮਿੱਟੀ ਕਾਰਨ ਉਨ੍ਹਾਂ ਦੇ ਕੰਮ ਵੀ ਬਹੁਤ ਪ੍ਰਭਾਵਤ ਹੋਏ ਹਨ।

ਇਸ ਮੌਕੇ ਬੀ.ਐਸ.ਐਨ.ਐਲ ਪਟਿਆਲਾ ਦੇ ਐਸ.ਡੀ.ਓ ਰਾਜੀਵ ਕੁਮਾਰ ਨੇ ਸੀਵਰੇਜ਼ ਪਾ ਰਹੇ ਠੇਕੇਦਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਠੇਕੇਦਾਰ ਦੀ ਕੰਮ ਕਰ ਰਹੀ ਲੇਬਰ ਨੇ ਅਣਗਹਿਲੀ ਵਰਤਦਿਆਂ ਬੀ.ਐਸ.ਐਨ.ਐਲ ਦੀ ਆਪਟੀਕਲ ਫਾਈਬਰ ਕੇਬਲ ਨੂੰ ਖ਼ਰਾਬ ਕਰ ਦਿੱਤਾ।

ਜਿਸ ਕਾਰਨ ਪਟਿਆਲਾ ਤੋਂ ਲੁਧਿਆਣਾ ਤੱਕ ਇੰਟਰਨੈੱਟ ਸਰਵਿਸ ਪ੍ਰਭਾਵਤ ਹੋਈ ਹੈ, ਸਗੋਂ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ, ਬਲਕਿ ਇਸ ਫਾਈਬਰ ਦੀ ਮੁੜ ਰਿਪੇਅਰ ਕਰਨ ਲਈ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਬਲਕਿ ਕੰਪਨੀ ਪਾਸੋਂ ਜੁਰਮਾਨਾ ਵੀ ਵਸੂਲਿਆ ਜਾਵੇਗਾ।

ਦੂਜੇ ਪਾਸੇ ਬੀ.ਕੇ.ਯੂ(ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਵੀ ਝੋਨੇ ਦੇ ਸੀਜ਼ਨ ਦੌਰਾਨ ਦਾਣਾ ਮੰਡੀ ਅੱਗੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਦੇ ਫ਼ੈਸਲੇ ਦੀ ਨਿਖੇਧੀ ਕੀਤੀ ਅਤੇ ਉਨ੍ਹਾਂ ਝੋਨੇ ਦੇ ਸੀਜ਼ਨ ਤੱਕ ਕੰਮ ਰੋਕਣ ਲਈ ਕਿਹਾ ਹੈ, ਅਜਿਹਾ ਨਾ ਕਰਨ 'ਤੇ ਹਲਕਾਈ ਕਾਂਗਰਸੀ ਆਗੂਆਂ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.