ਲੁਧਿਆਣਾ: ਚਾਹੇ ਸਮਾਰਟ ਸਿਟੀ ਦੇ ਨਾਂਅ ਦੇ ਉੱਤੇ ਸਰਕਾਰ ਵੱਲੋਂ ਕਰੋੜਾਂ ਰੁਪਇਆਂ ਸੜਕਾਂ ਦੀ ਮੁਰੰਮਤ ਅਤੇ ਮੈਨਟੇਨਸ ਲਈ ਖਰਚਿਆ ਜਾ ਰਿਹਾ ਹੈ, ਪਰ ਫਿਰ ਵੀ ਲੋਕ ਪਰੇਸ਼ਾਨ ਨਜ਼ਰ ਆਉਂਦੇ ਹਨ। ਲੁਧਿਆਣਾ ਦੇ 65 ਨੰਬਰ ਵਾਰਡ ਵਿੱਚ ਲੋਕ ਸੀਵਰੇਜ ਵਿੱਚੋਂ ਨਿਕਲ ਕੇ ਸੜਕਾਂ ਉੱਤੇ ਗੰਦਗੀ ਫੈਲਾ ਰਹੇ ਪਾਣੀ ਤੋਂ ਪ੍ਰੇਸ਼ਾਨ ਹਨ।
ਸਥਾਨਕ ਵਾਸੀਆਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਨਰਕ ਭਰੀ ਸੜਕ ਤੋਂ ਨਿਕਲਣ ਲਈ ਮਜਬੂਰ ਹਨ। ਇਸ ਥਾਂ ਉੱਤੇ ਆਏ ਦਿਨ ਬਹੁਤ ਸਾਰੇ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਬੰਧ ਵਿੱਚ ਕੌਂਸਲਰ ਨੂੰ ਵਾਰ-ਵਾਰ ਕੰਪਲੇਟ ਕੀਤੀ ਹੈ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਭਾਵੇਂ ਕੋਸਲਰ ਵੀ ਕਾਂਗਰਸ ਪਾਰਟੀ ਦੇ ਹਨ ਅਤੇ ਸਰਕਾਰ ਵੀ ਕਾਂਗਰਸ ਦੀ ਹੈ।
ਜਦੋਂ ਇਸ ਬਾਬਤ ਕੌਂਸਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੂਜੇ ਵਾਰਡ ਕਾਰਨ ਸਮੱਸਿਆ ਆ ਰਹੀ ਹੈ। ਇਸ ਦੇ ਬਾਰੇ ਵੀ ਉਹ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ;ਪੀਐੱਮ ਮੋਦੀ ਅੱਜ ਕੇਵਡਿਆ 'ਚ ਫੌਜੀ ਕਮਾਂਡਰਾਂ ਦੀ ਕਾਨਫਰੰਸ ਨੂੰ ਕਰਨਗੇ ਸੰਬੋਧਨ
21ਵੀਂ ਸਦੀ ਵਿੱਚ ਵੀ ਕਿਉਂ ਲੋਕ ਬੁਨਿਆਦੀ ਸਹੂਲਤਾਂ ਵਾਸਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਵਾਰਡਾਂ ਦੀ ਹੱਦਬੰਦੀ ਕਰ ਗਿਣਤੀ ਵਧਾ ਦਿੱਤੀ ਗਈ ਅਤੇ ਸਰਕਾਰ ਵੀ ਵਿਕਾਸ ਕਾਰਜਾਂ ਤੇ ਕਰੋੜਾਂ ਰੁਪਏ ਖਰਚਣ ਦਾ ਦਾਅਵਾ ਕਰਦੀ ਹੈ ਪਰ ਫਿਰ ਵੀ ਲੋਕ ਨਰਕ ਭੋਗਣ ਲਈ ਮਜਬੂਰ ਕਿਉਂ?