ETV Bharat / state

Khanna News: ਦੋਰਾਹਾ ਵਿਖੇ ਬਿਜਲੀ ਮੰਤਰੀ ਦਾ ਘਿਰਾਓ, ਦਿਖਾਈਆਂ ਕਾਲੀਆਂ ਝੰਡੀਆਂ, ਸਟੇਜ ਦੇ ਪਿੱਛੋਂ ਬਾਹਰ ਕੱਢੇ ਗਏ ਮੰਤਰੀ - Punjab Police

ਦੋਰਾਹਾ ਵਿੱਖੇ ਸੜਕ ਦਾ ਨੀਂਹ ਪੱਥਰ ਰੱਖਣ ਪੁੱਜੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਦਾ ਕੱਚੇ ਬਿਜਲੀ ਕਾਮਿਆਂ ਵਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਵੀ ਸੁਰੱਖਿਆ ਵਿੱਚ ਕੁਤਾਹੀ ਸਾਹਮਣੇ ਆਈ ਹੈ। ਜਾਣੋ ਆਖਿਰ ਕੀ ਹੈ ਪੂਰਾ ਮਾਮਲਾ।

Out Sourcing Basis Power Workers Protested, Khanna
Out Sourcing Basis Power Workers Protested
author img

By

Published : Jul 31, 2023, 8:02 PM IST

Khanna News: ਦੋਰਾਹਾ ਵਿਖੇ ਬਿਜਲੀ ਮੰਤਰੀ ਦਾ ਘਿਰਾਓ, ਦਿਖਾਈਆਂ ਕਾਲੀਆਂ ਝੰਡੀਆਂ

ਲੁਧਿਆਣਾ/ਖੰਨਾ: ਦੋਰਾਹਾ ਦੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਨੇੜੇ ਸੜਕ ਦਾ ਨੀਂਹ ਪੱਥਰ ਰੱਖਣ ਪੁੱਜੇ ਕੈਬਿਨੇਟ ਮੰਤਰੀ ਹਰਭਜਨ ਸਿੰਘ ਦਾ ਕੱਚੇ ਬਿਜਲੀ ਕਾਮਿਆਂ ਨੇ ਵਿਰੋਧ ਕੀਤਾ। ਪੁਲਿਸ ਦੀ ਸੁਰੱਖਿਆ ਵਿੱਚ ਵੀ ਚੂਕ ਰਹੀ। ਬਿਜਲੀ ਕਾਮੇ ਸਮਾਗਮ ਵਾਲੀ ਥਾਂ ਦੇ ਬਾਹਰ ਹੀ ਖੜ੍ਹੇ ਸੀ, ਜਿੱਥੇ ਮੰਤਰੀ ਦੇ ਆਉਂਦੇ ਸਾਰ ਹੀ ਉਨ੍ਹਾਂ ਨੇ ਕਾਲੀਆਂ ਝੰਡੀਆਂ ਨਾਲ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਤੋਂ ਪਹਿਲਾਂ ਪੁਲਿਸ ਨੂੰ ਭਿਣਕ ਤੱਕ ਨਹੀਂ ਲੱਗੀ ਕਿ ਪ੍ਰਦਰਸ਼ਨਕਾਰੀ ਇੱਥੇ ਖੜ੍ਹੇ ਹਨ। ਰੋਸ ਕਾਰਨ ਮੰਤਰੀ ਨੂੰ ਪਿਛਲੇ ਗੇਟ ਰਾਹੀਂ ਬਾਹਰ ਕੱਢਿਆ ਗਿਆ।

ਪੁਲਿਸ ਵਾਲੇ ਵੀ ਧਰਨੇ ਤੋਂ ਬੇਖ਼ਬਰ ਸੀ : ਜਾਣਕਾਰੀ ਦੇ ਮੁਤਾਬਕ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਈਟੀਓ ਪਿੰਡ ਕਟਾਣੀ ਵਿਖੇ ਲੰਬੇ ਸਮੇਂ ਤੋਂ ਟੁੱਟੀ ਸੜਕ ਦਾ ਨੀਂਹ ਪੱਥਰ ਰੱਖਣ ਆਏ ਮੰਤਰੀ ਦੇ ਪ੍ਰੋਗਰਾਮ ਬਾਰੇ ਬਿਜਲੀ ਵਿਭਾਗ ਦੇ ਕੱਚੇ ਕਾਮਿਆਂ ਨੂੰ ਪਹਿਲਾਂ ਹੀ ਪਤਾ ਸੀ, ਪਰ ਇਨ੍ਹਾਂ ਕਾਮਿਆਂ ਦੇ ਰੋਸ ਮੁਜਾਹਰੇ ਬਾਰੇ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਨੂੰ ਕੁਝ ਪਤਾ ਨਹੀਂ ਲੱਗਾ। ਜਿਵੇਂ ਹੀ ਮੰਤਰੀ ਆਪਣੀ ਗੱਡੀ ਚੋਂ ਉਤਰੇ ਤਾਂ ਇਨ੍ਹਾਂ ਕਾਮਿਆਂ ਨੇ ਕਾਲੀਆਂ ਝੰਡੀਆਂ ਨਾਲ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਪੁਲਿਸ ਨੇ ਚਾਰੇ ਪਾਸੇ ਘੇਰਾ ਪਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਇਹ ਪ੍ਰਦਰਸ਼ਨਕਾਰੀ ਸਮਾਗਮ ਵਾਲੇ ਗੇਟ ਦੇ ਅੱਗੇ ਨਾਅਰੇਬਾਜ਼ੀ ਕਰਦੇ ਰਹੇ। ਜਿਸ ਕਾਰਨ ਮੰਤਰੀ ਨੂੰ ਸਟੇਜ ਦੇ ਪਿਛਲੇ ਪਾਸੇ ਤੋਂ ਨਿਕਲਣਾ ਪਿਆ।

ਪ੍ਰਦਰਸ਼ਨਕਾਰੀਆਂ ਨੇ ਕਿਹਾ- ਸਾਡੀ ਸਾਰ ਨਹੀਂ ਲਈ: ਜਦੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ, ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੱਕਾ ਕਰਨ ਦੀ ਮੰਗ ਕਰਦੇ ਰਹੇ ਹਨ। ਪਹਿਲਾਂ ਅਕਾਲੀਆਂ ਨੇ ਲਾਅਰੇ ਲਾਏ, ਫਿਰ ਕਾਂਗਰਸੀ ਕੋਝਾ ਮਜਾਕ ਕਰਦੇ ਰਹੇ। ਹੁਣ ਆਪ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਉਹ 15 ਅਗਸਤ ਨੂੰ ਜਿੱਥੇ ਵੀ ਮੰਤਰੀ ਝੰਡਾ ਲਹਿਰਾਉਣਗੇ ਉੱਥੇ ਰੋਸ ਮੁਜਾਹਰਾ ਕਰਨਗੇ।

ਉਥੇ ਹੀ, ਰੋਸ ਪ੍ਰਦਰਸ਼ਨ ਦੌਰਾਨ ਜਦੋਂ ਯੂਨੀਅਨ ਆਗੂ ਮੀਡੀਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਮੀਡੀਆ ਵਾਲਿਆਂ ਨਾਲ ਧੱਕਾ ਮੁੱਕੀ ਵੀ ਕੀਤੀ ਗਈ। ਜਦੋਂ ਪੁਲਿਸ ਮੁਲਾਜ਼ਮ ਨੂੰ ਕਾਰਣ ਪੁੱਛਿਆ ਗਿਆ, ਤਾਂ ਫਿਰ ਇਕ ਮੁਲਾਜ਼ਮ ਲੋਕਤੰਤਰ ਦਾ ਹਵਾਲਾ ਦੇਣ ਲੱਗ ਪਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.