ਲੁਧਿਆਣਾ : ਪ੍ਰਸ਼ਾਸਨ ਵੱਲੋ ਨਸ਼ੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਇੱਕ ਅਜਿਹੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਕਸਲੀ ਇਲਾਕੇ ਤੋਂ ਅਫੀਮ ਲਿਆ ਕੇ ਪੰਜਾਬ ਦੇ ਵਿੱਚ ਵੇਚਦਾ ਸੀ। ਲੁਧਿਆਣਾ ਜੀਆਰਪੀ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਮੁਲਜ਼ਮ ਨੂੰ ਮਾਲ ਗੋਦਾਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਚੁੱਪਚਾਪ ਬੈਗ ਲੈ ਕੇ ਜਾ ਰਿਹਾ ਸੀ ਜਦੋਂ ਜੀਆਰਪੀ ਵੱਲੋਂ ਪਹਿਲਾਂ ਹੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਸ਼ੱਕ ਹੋਣ 'ਤੇ ਮੁਲਜ਼ਮ ਨੂੰ ਪੁੱਛਗਿੱਛ ਕੀਤੀ ਗਈ। ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੀ ਵੱਡੀ ਰਿਕਵਰੀ ਹੋਈ। ਨਸ਼ਾ ਤਸਕਰ ਅਫਰੋਜ ਝਾਰਖੰਡ (Drug smuggler Afroj Jharkhand) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਲਿਆ ਕੇ ਸੂਬੇ 'ਚ ਵੇਚ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਲਵਿੰਦਰ ਸਿੰਘ ਐੱਸਐੱਚਓ (SHO) ਨੇ ਦੱਸਿਆ ਕਿ ਮੁਲਜ਼ਮ ਨੇ ਬਿਆਸ ਨੇੜੇ ਕਿਸੇ ਨੂੰ ਇਹ ਅਫ਼ੀਮ ਪਹਿਲਾਂ ਸਪਲਾਈ ਕੀਤੀ ਸੀ। ਉਸ ਨੇ ਮੁੜ ਤੋਂ ਵੱਡੀ ਤਦਾਦ 'ਚ ਇਹ ਅਫ਼ੀਮ ਮੰਗਾਈ ਸੀ। ਜਿਸ ਨੂੰ ਡਿਲੀਵਰੀ ਦੇਣ ਲਈ ਮੁਲਜ਼ਮ ਆਇਆ ਸੀ ਉਸ ਨੂੰ ਕਾਬੂ ਕਰ ਲਿਆ। ਲੁਧਿਆਣਾ ਸਟੇਸ਼ਨ ਤੋਂ ਮੁਲਜ਼ਮ ਨੇ ਬੱਸ ਰਾਹੀਂ ਅੱਗੇ ਪਹੁੰਚਣਾ ਸੀ। ਹੁਣ ਮੁਲਜ਼ਮ ਦੇ ਅਗਲੇ ਲਿੰਕ ਅਤੇ ਨੈਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰੇਲਵੇ ਨੂੰ ਨਸ਼ਾ ਸਪਲਾਈ ਲਈ ਵਰਤਣਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਸਟੇਸ਼ਨ 'ਤੇ ਰੋਜ਼ਾਨਾ ਚੈਕਿੰਗ ਨਹੀਂ ਹੁੰਦੀ।
ਇਹ ਵੀ ਪੜ੍ਹੋ:- ਸੁੰਦਰ ਲੜਕੀਆਂ ਦੇ ਮੁਕਾਬਲੇ ’ਤੇ ਭਖਿਆ ਮਾਮਲਾ, ਪੰਜਾਬ ਪੁਲਿਸ ਨੇ ਦਰਜ ਕੀਤੀ FIR