ਲੁਧਿਆਣਾ: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੱਜ ਰਾਜ ਵਿਆਪੀ ਅਪਰੇਸ਼ਨ ਵਿਜ਼ਲ ਦੇ ਤਹਿਤ ਲੁਧਿਆਣਾ ਬੱਸ ਸਟੈਂਡ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਪੁਲਿਸ ਫੋਰਸ ਸਮੇਤ ਚੈਕਿੰਗ ਕੀਤੀ, ਇਸ ਮੌਕੇ ਸਵਾਰੀਆਂ ਦੇ ਸਮਾਨ ਦੀ ਵੀ ਚੈਕਿੰਗ ਕੀਤੀ ਗਈ, ਡੀਜੀਪੀ ਨੇ ਦੱਸਿਆ ਕਿ 2 ਦਿਨ ਤੱਕ ਇਹ ਅਪ੍ਰੇਸ਼ਨ ਪੂਰੇ ਪੰਜਾਬ ਵਿੱਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਅਪਰੇਸ਼ਨ ਇਸ ਲਈ ਚਲਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਨਾ ਕਰ ਸਕੇ।
ਲਾਲਚੰਦ ਦੇ ਕੇਸ ਦੀ ਜਾਂਚ ਲਈ ਗਠਿਤ ਕਮੇਟੀ: ਇਸ ਮੌਕੇ ਡੀ.ਜੀ.ਪੀ ਗੌਰਵ ਯਾਦਵ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਏ ਧਮਾਕੇ ਵਿੱਚ ਕਿਸ ਧਮਾਕਾਖੇਜ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀਜੀਪੀ ਪੰਜਾਬ ਨੇ ਇਹ ਵੀ ਕਿਹਾ ਕਿ ਕੈਬਨਿਟ ਮੰਤਰੀ ਲਾਲਚੰਦ ਦੇ ਕੇਸ ਦੀ ਜਾਂਚ ਲਈ ਗਠਿਤ ਕਮੇਟੀ ਕਾਨੂੰਨੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਸ ਮੌਕੇ ਡੀ.ਜੀ.ਪੀ.ਪੰਜਾਬ ਨੇ ਕਿਹਾ ਕਿ ਜਿੱਥੇ ਇਸ ਮੌਕੇ ਪੰਜਾਬ ਭਰ ਦੇ ਬੱਸ ਸਟੈਂਡ, ਜਨਤਕ ਥਾਵਾਂ, ਹੋਟਲਾਂ ਆਦਿ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।
- ਅਤੀਕ ਅਹਿਮਦ ਦੀ 100 ਕਰੋੜ ਦੀ ਜਾਇਦਾਦ ਹੋਵੇਗੀ ਜ਼ਬਤ, ਈਡੀ ਵੱਲੋਂ ਕੀਤੀ ਜਾਵੇਗੀ ਕਾਰਵਾਈ
- MP ਦੇ ਖਰਗੋਨ 'ਚ ਵੱਡਾ ਹਾਦਸਾ, ਪੁਲ ਤੋਂ ਹੇਠਾਂ ਡਿੱਗੀ ਯਾਤਰੀ ਬੱਸ, 22 ਮੌਤਾਂ, ਕਈ ਜਖ਼ਮੀ
- Wrestler Protest: 17ਵੇਂ ਦਿਨ ਜੰਤਰ-ਮੰਤਰ 'ਤੇ ਬਦਲੀ ਤਸਵੀਰ, ਪੂਰਾ ਇਲਾਕਾ ਛਾਉਣੀ 'ਚ ਤਬਦੀਲ
60 ਪੈਰਾ ਮਿਲਟਰੀ ਦੀਆਂ ਵਿਸ਼ੇਸ਼ ਤੌਰ 'ਤੇ ਟੁਕੜੀਆਂ ਤੈਨਾਤ : ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਜੋ ਧਮਾਕਾ ਹੋਇਆ ਹੈ ਨੇੜੇ ਤੇੜੇ ਕਿਸ ਤਰਾਂ ਦੀ ਧਮਾਕਾਖੇਜ਼ ਸਮੱਗਰੀ ਉਪਲੱਬਧ ਹੈ ਏਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਤਹਿ ਤੱਕ ਜਾਵਾਗੇ। ਗੌਰਵ ਯਾਦਵ ਨੇ ਕਿਹਾ ਕਿ ਅਸੀਂ ਹੋਟਲਾਂ ਦੀ ਵੀ ਚੈਕਿੰਗ ਕਰਾਂਗੇ, ਰੇਲਵੇ ਸਟੇਸ਼ਨ ਹੈ ਇਸ ਤੋਂ ਇਲਾਵਾ ਬਸ ਸਟੈਂਡ ਅਤੇ ਹੋਰ ਬਾਜ਼ਾਰਾਂ ਦੇ ਵਿੱਚ ਜਨਤਕ ਥਾਵਾਂ ਦੇ ਵਿਚ ਸੀਨੀਅਰ ਅਫ਼ਸਰਾਂ ਨੂੰ ਤੈਨਾਤ ਕੀਤਾ ਗਿਆ ਹੈ, ਉਹਨਾਂ ਜਲੰਧਰ ਉਪ ਚੋਣਾਂ ਤੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ 60 ਪੈਰਾ ਮਿਲਟਰੀ ਦੀਆਂ ਵਿਸ਼ੇਸ਼ ਤੌਰ 'ਤੇ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ, ਓਹਨਾ ਕਿਹਾ ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨੇ ਇਸ ਤੋਂ ਇਲਾਵਾ ਡੀ ਜੀ ਪੀ ਨੇ ਕਿਹਾ ਕਿ ਅਮ੍ਰਿਤਸਰ ਬੰਬ ਧਮਾਕੇ ਮਾਮਲੇ ਤੇ ਵਿਚ NIA,NSG ਵੀ ਜਾਂਚ ਕਰ ਰਹੀ ਹੈ। ਅੰਮ੍ਰਿਤਸਰ 'ਚ ਬੰਬ ਲਈ ਘੱਟ ਤੀਬਰਤਾ ਵਾਲੇ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਇੱਕ ਡੱਬੇ ਦੀ ਮਦਦ ਨਾਲ ਤਿਆਰ ਕਰਕੇ ਰੱਸੀ ਨਾਲ ਖਿੱਚਿਆ ਗਿਆ ਸੀ। ਇਸ 'ਚ ਕੋਈ ਤਿੱਖੀ ਵਸਤੂ ਨਹੀਂ ਸੀ।
ਜ਼ਿਮਨੀ ਚੋਣ ਲਈ ਤਿਆਰੀਆਂ ਪੂਰੀਆਂ : ਭਲਕੇ ਹੋਣ ਵਾਲੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਉਨ੍ਹਾਂ ਕਿਹਾ ਕਿ ਚੋਣ ਲਈ ਅਰਧ ਸੈਨਿਕ ਬਲ ਦੀਆਂ 60 ਕੰਪਨੀਆਂ ਤੋਂ ਇਲਾਵਾ ਸੂਬਾ ਪੁਲਸ ਵੀ ਤਾਇਨਾਤ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸੂਬੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ।