ETV Bharat / state

ਨੀਤੀ ਬੰਸਲ ਨੇ ਜਿੱਤਿਆ ਆਇਰਨ ਮੈਨ ਦਾ ਖਿਤਾਬ, ਇਸ ਉਮਰ ਦੇ ਬਾਵਜੂਦ ਫਿੱਟਨੈੱਸ ਵਿੱਚ ਦੇ ਰਹੀ ਜਵਾਨਾਂ ਨੂੰ ਮਾਤ - ਸਪੋਰਟਸ ਦੇ ਨਾਲ ਪੁਰਾਣਾ ਰਿਸ਼ਤਾ ਨਹੀਂ

ਲੁਧਿਆਣਾ ਦੀ ਨੀਤੀ ਬੰਸਲ ਗੋਆ ਵਿੱਚ ਝੰਡੇ ਗੱਡਦਿਆਂ ਆਇਰਨ ਮੈਨ ਦਾ ਖਿਤਾਬ ਹਾਸਿਲ (Neeti Bansal won the title of Iron Man) ਕੀਤਾ ਹੈ। ਖਿਤਾਬ ਜਿੱਤਣ ਦੇ ਨਾ ਨਾਲ ਉਨ੍ਹਾਂ ਦੀ ਉਪਲੱਬਧੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਨ੍ਹਾਂ ਨੇ ਜ਼ਿੰਦਗੀ ਦੇ ਉਸ ਪੜ੍ਹਾਅ ਉੱਤੇ ਮੁਕਾਮ ਹਾਸਿਲ ਕੀਤਾ ਹੈ ਜਦੋਂ ਲੋਕ ਘਰੇਲੂ ਮਜਬੂਰੀਆਂ ਦੱਸ ਕੇ ਫਿਟਨਸ ਵੱਲ ਧਿਆਨ ਨਹੀਂ ਦਿੰਦੇ।

Neeti Bansal of Ludhiana won the Iron Man title
ਨੀਤੀ ਬੰਸਲ ਨੇ ਜਿੱਤਿਆ ਆਇਰਨ ਮੈਨ ਦਾ ਖਿਤਾਬ, ਇਸ ਉਮਰ ਦੇ ਬਾਵਜੂਦ ਫਿੱਟਨੈੱਸ ਵਿੱਚ ਦੇ ਰਹੀ ਜਵਾਨਾਂ ਨੂੰ ਮਾਤ
author img

By

Published : Nov 30, 2022, 6:14 PM IST

ਲੁਧਿਆਣਾ: ਨੀਤੀ ਬੰਸਲ ਨੇ ਹਾਲ ਹੀ ਦੇ ਵਿਚ ਗੋਆ ਵਿੱਚ ਹੋਏ ਆਇਰਨ ਮੈਨ ਚੈਂਪੀਅਨਸ਼ਿਪ (Iron Man Championship held in Goa) ਦੇ ਵਿਚ ਹਿੱਸਾ ਲੈ ਕੇ ਉਸ ਨੂੰ ਪੂਰਾ ਕਰਕੇ ਆਇਰਨ ਮੈਨ ਦਾ ਖਿਤਾਬ ਆਪਣੇ ਨਾਂ ਕਰ ਕੇ ਪੰਜਾਬ ਦੀ ਪਹਿਲੀ ਅਜਿਹੀ ਮਹਿਲਾ (She became the first such woman in Punjab) ਬਣੀ ਹੈ, ਆਪਣਾ ਪਰਿਵਾਰ ਸਾਂਭਣ ਦੇ ਨਾਲ ਉਸ ਨੇ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਿਆ ਹੈ ਅਤੇ ਫਿੱਟਨਸ ਦੇ ਨਾਲ ਚੰਗੇ ਚੰਗੇ ਨੂੰ ਮਾਤ ਵੀ ਪਾਉਂਦੀ ਹੈ, ਇਸ ਓਪਨ ਚੈਂਪੀਅਨਸ਼ਿਪ ਦੇ ਵਿਚ ਮਹਿਲਾਵਾਂ ਘਟ ਹੀ ਹਿੱਸਾ ਲੈਂਦੀਆਂ ਨੇ ਕਿਉਂਕਿ ਇਸ ਵਿੱਚ ਤਿੰਨ ਸਪੋਰਟਸ ਈਵੈਂਟ ਇਕੱਠੇ ਪੂਰੇ ਕਰਨੇ ਹੁੰਦੇ ਹਨ ਜਿਸ ਲਈ ਸਰੀਰਕ ਤੰਦਰੁਸਤੀ, ਮਾਨਸਿਕ ਮਜ਼ਬੂਤੀ ਅਤੇ ਜਜ਼ਬੇ ਦੇ ਸੁਮੇਲ ਦੀ ਲੋੜ ਹੁੰਦੀ ਹੈ, ਜਦੋਂ ਤਕ ਇਸ ਮੁਕਾਬਲੇ ਦੇ ਵਿਚ ਨੌਜਵਾਨ ਅਤੇ ਮਰਦ ਹੀ ਹਿੱਸਾ ਲੈਂਦੇ ਨੇ ਜਿਸ ਕਰਕੇ ਇਸ ਦਾ ਨਾਂ ਵੀ ਆਇਰਨ ਮੈਨ ਰੱਖਿਆ ਗਿਆ ਹੈ ਲੁਧਿਆਣਾ ਦੀ ਨੀਤੀ ਬੰਸਲ ਨੇ 40 ਤੋਂ ਵੱਧ ਉਮਰ ਹੋਣ ਦੇ ਬਾਵਜੂਦ ਨਾ ਇਨ੍ਹਾਂ ਮੁਕਾਬਲਿਆਂ ਦੇ ਵਿਚ ਹਿੱਸਾ ਲਿਆ ਸਗੋਂ ਪੂਰਾ ਕਰਕੇ ਆਇਰਨ ਮੈਨ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ। 13 ਨਵੰਬਰ ਨੂੰ ਇਹ ਚੈਂਪੀਅਨਸ਼ਿਪ ਗੋਆ ਦੇ ਵਿਚ ਕਰਵਾਈ ਗਈ ਸੀ।

ਨੀਤੀ ਬੰਸਲ ਨੇ ਜਿੱਤਿਆ ਆਇਰਨ ਮੈਨ ਦਾ ਖਿਤਾਬ, ਇਸ ਉਮਰ ਦੇ ਬਾਵਜੂਦ ਫਿੱਟਨੈੱਸ ਵਿੱਚ ਦੇ ਰਹੀ ਜਵਾਨਾਂ ਨੂੰ ਮਾਤ

ਫਿੱਟਨੈੱਸ ਦਾ ਜਜ਼ਬਾ: ਨੀਤੀ ਬੰਸਲ ਦੋ ਬੱਚਿਆਂ ਦੀ ਮਾਂ ਹੈ (Neeti Bansal is a mother of two children) ਅਤੇ ਉਸ ਦੀ ਇਕ ਬੇਟੀ ਕਾਲਜ ਪੜ੍ਹਦੀ ਹੈ ਪਰ ਉਸ ਦੀ ਸੱਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸ ਨੇ ਆਇਰਨ ਮੈਨ ਦਾ ਖਿਤਾਬ ਆਪਣੇ ਨਾਮ ਕੀਤਾ ਉਹ ਆਪਣੀ ਫਿਟਨੈੱਸ ਤੇ ਵਿਸ਼ੇਸ਼ ਧਿਆਨ ਦਿੰਦੀ ਹੈ, ਘਰ ਦੀ ਸਾਰੇ ਕੰਮ ਦੇ ਨਾਲ ਇੱਕ ਨਿਊਟ੍ਰਿਸ਼ਨ ਕੰਪਨੀ ਚ ਕੰਮ ਵੀ ਕਰਦੇ ਨੇ ਅਤੇ ਨਾਲ ਆਪਣੀ ਫਿਟਨੈੱਸ ਦਾ ਧਿਆਨ ਵੀ ਰੱਖਦੇ ਨੇ। ਜਿਸ ਉਮਰ ਦੇ ਵਿੱਚ ਮਹਿਲਾਵਾਂ ਨੂੰ ਜਿਆਦਾ ਤਰ ਗੋਡੇ ਦੁਖਣ, ਸਰੀਰਕ ਕਮਜੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ ਉਸ ਉਮਰ ਦੇ ਵਿਚ ਉਹ ਨੌਜਵਾਨਾਂ ਮਾਤ ਦੇਣ ਦੀ ਸਮਰੱਥਾ ਰੱਖਦੀ ਹੈ ਕਿਉਂਕਿ ਉਹ ਆਪਣੀ ਫਿਟਨੈੱਸ ਵੱਲ ਪੂਰਾ ਧਿਆਨ ਦਿੰਦੇ ਨੇ।

ਕਿਵੇਂ ਜਿੱਤਿਆ ਖਿਤਾਬ: ਦਰਅਸਲ ਨੀਤੀ ਬੰਸਲ ਨੇ ਗੋਆ ਦੇ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਉਹ ਇੱਕ ਸਾਲ ਤੋਂ ਇਸ ਸਬੰਧੀ ਲਗਾਤਾਰ ਤਿਆਰੀ ਕਰ ਰਹੇ ਸਨ, ਇਸ ਈਵੈਂਟ ਦੇ ਵਿੱਚ ਤਿਨ ਖੇਡਾਂ ਤੈਅ ਸ਼ੁਦਾ ਸਮੇਂ ਦੌਰਾਨ ਪੂਰੀਆਂ ਕਰਨੀਆਂ ਹੁੰਦੀਆਂ ਨੇ, ਜਿਸ ਵਿਚ ਸਾਈਕਲਿੰਗ, ਸਵੀਮਿੰਗ ਅਤੇ ਰਨਿੰਗ (Cycling includes swimming and running) ਸ਼ਾਮਲ ਹੁੰਦੀ ਹੈ ਇਹਨਾਂ ਤਿੰਨਾਂ ਨੂੰ ਸਮੇਂ ਦੌਰਾਨ ਪੂਰਾ ਕਰਨਾ ਹੁੰਦਾ ਹੈ ਜੇਕਰ ਕੋਈ ਇੱਕ ਖੇਡ ਦੇ ਵਿੱਚ ਵੀ ਪਿੱਛੇ ਰਹਿ ਜਾਂਦਾ ਹੈ ਤਾਂ ਉਹ ਖੇਡ ਤੋਂ ਬਾਹਰ ਹੋ ਜਾਂਦਾ ਹੈ ਅਤੇ ਇਸ ਮੁਕਾਬਲਿਆਂ ਦੇ ਦੌਰਾਨ ਸਰੀਰਕ ਫਿੱਟਨੈੱਸ, ਤਜਰਬਾ, ਮਾਨਸਿਕ ਮਜਬੂਤੀ ਤਿੰਨਾਂ ਦੀ ਲੋੜ ਪੈਂਦੀ ਹੈ ਨੀਤੀ ਬੰਸਲ ਨੇ ਦੱਸਿਆ ਕਿ ਕਈ ਨੌਜਵਾਨ ਵੀ ਇਸ ਨੂੰ ਪੂਰਾ ਨਹੀਂ ਕਰ ਸਕੇ, ਪੰਜਾਬੀ ਵਿੱਚ ਉਹ ਇਕੱਲੀ ਮਹਿਲਾ ਸੀ ਜਿਸ ਨੇ ਇਨ੍ਹਾਂ ਖੇਡਾਂ ਦੇ ਵਿੱਚ ਹਿੱਸਾ ਲਿਆ ਉਸ ਨੂੰ ਪੂਰਾ ਕਰਕੇ ਇਹ ਖਿਤਾਬ ਆਪਣੇ ਨਾਮ ਕੀਤਾ। ਉਨ੍ਹਾਂ ਦੱਸਿਆ ਕਿ ਕੁਝ ਹੋਰ ਮਹਿਲਾਵਾਂ ਵੀ ਸਨ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਸੀ। ਕਿਉਂਕਿ ਜ਼ਿਆਦਾਤਰ ਮਹਿਲਾਵਾਂ ਅਜਿਹੇ ਮੁਕਾਬਲੇ ਦੇ ਵਿਚ ਹਿੱਸਾ ਨਹੀਂ ਲੈਂਦੀਆਂ।

ਵਿਆਹ ਤੋਂ ਬਾਅਦ ਸਪੋਰਟਸ ਵੱਲ ਪ੍ਰੇਰਿਤ: ਜਦੋਂ ਤਰ ਲੜਕੀਆਂ ਵਿਆਹ ਤੋਂ ਪਹਿਲਾਂ ਸਪੋਰਟਸ ਦੇ ਵਿੱਚ ਮੱਲਾਂ ਮਾਰੀਦੀਆਂ ਨੇ ਅਤੇ ਵਿਆਹ ਤੋਂ ਬਾਅਦ ਉਹ ਜ਼ਿਆਦਾਤਰ ਸਪੋਰਟਸ ਛੱਡ ਦਿੰਦੀਆਂ ਨੇ ਪਰ ਨੀਤੀ ਬੰਸਲ ਦੀ ਇਕ ਵੱਖਰੀ ਦੀ ਕਹਾਣੀ ਹੈ ਉਹਨਾਂ ਵੱਲੋਂ ਵਿਆਹ ਤੋਂ ਬਾਅਦ ਸਪੋਰਟਸ ਵੱਲ ਧਿਆਨ ਦੇਣਾ ਸ਼ੁਰੂ ਕੀਤਾ, 2014 ਦੇ ਵਿੱਚ ਉਹਨਾਂ ਸਾਈਕਲਿੰਗ ਤੋਂ ਇਸ ਦੀ ਸ਼ੁਰੂਆਤ ਕੀਤੀ ਫਿਰ ਤੈਰਾਕੀ ਸਿੱਖੀ ਆਪਣੇ ਆਪ ਨੂੰ ਫਿੱਟ ਕੀਤਾ ਇਥੋਂ ਤੱਕ ਕਿ ਉਨ੍ਹਾਂ ਡਿਸਟਿਕ ਪੱਧਰ ਅਤੇ ਸੂਬਾ ਪੱਧਰ ਉੱਤੇ ਕਈ ਮੁਕਾਬਲਿਆਂ ਵਿੱਚ ਹਿਸਾ ਲੈ ਕੇ ਕਈ ਮੈਡਲ ਹਾਸਲ (Has won many medals) ਕੀਤੇ ਹਨ। ਉਹ ਪੰਜਾਬ ਦੀ ਪਹਿਲੀ ਮਹਿਲਾ ਹੈ ਜਿਸ ਨੇ ਸਾਇਕਲਿੰਗ ਦੇ ਵਿਚ ਖ਼ਿਤਾਬ ਹਾਸਲ ਕੀਤਾ ਹੋਵੇ।

ਪਰਿਵਾਰ ਦਾ ਸਪੋਰਟ: ਨੀਤੀ ਬੰਸਲ ਨੇ ਦੱਸਿਆ ਕਿ ਉਸ ਦਾ ਪਰਿਵਾਰ ਉਸ ਦੇ ਇਸ ਜ਼ਜ਼ਬੇ ਦੇ ਵਿਚ ਉਸ ਦਾ ਪੂਰਾ ਸਾਥ ਦਿੰਦਾ ਹੈ, ਹਾਲਾਂਕਿ ਪਰਿਵਾਰ ਨੂੰ ਕਿਸੇ ਵੀ ਮੈਂਬਰ ਦਾ ਕੋਈ ਬਹੁਤਾ ਸਪੋਰਟਸ ਦੇ ਨਾਲ ਪੁਰਾਣਾ ਰਿਸ਼ਤਾ ਨਹੀਂ (No old relationship with sports) ਹੈ ਪਰ ਇਸ ਦੇ ਬਾਵਜੂਦ ਉਸ ਨੇ ਸਪੋਰਟਸ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮੇਸ਼ਾ ਪ੍ਰੇਰਿਤ ਕੀਤਾ ਹੈ, ਉਸ ਦੇ ਦੋ ਬੱਚੇ ਉਸ ਲਈ ਹਮੇਸ਼ਾ ਖੜੇ ਰਹਿੰਦੇ ਨੇ ਇਕ ਬੈਂਗਲੋਰ ਦੇ ਕੋਚ ਤੋਂ ਉਨ੍ਹਾਂ ਵੱਲੋਂ ਇਸ ਸਬੰਧੀ ਕੋਚਿੰਗ ਵੀ ਲਿਤੀ ਗਈ ਹੈ ਨਾਲ ਓਹ ਨੌਕਰੀ ਵੀ ਕਰਦੇ ਨੇ। ਇਥੋਂ ਤੱਕ ਕਿ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਪਤੀ ਦੇ ਪਰਿਵਾਰਕ ਮੈਂਬਰ ਵੀ ਉਸ ਦਾ ਪੂਰਾ ਸਾਥ ਦਿੰਦੇ ਨੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਕਰੋੜਾਂ ਦਾ ਝਟਕਾ, ਹਫਤੇ ਅੰਦਰ ਭਰਨੇ ਪੈਣਗੇ ਇੰਨੇ ਕਰੋੜ ਰੁਪਏ

ਮਹਿਲਾਵਾਂ ਨੂੰ ਸੁਨੇਹਾ: ਨੀਤੀ ਬੰਸਲ ਨੇ ਹੋਰਨਾਂ ਮਹਿਲਾਵਾਂ ਨੂੰ ਵੀ ਆਪਣੇ ਆਪ ਨੂੰ ਮਜ਼ਬੂਤ ਰੱਖਣ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਹੈ, ਉਨ੍ਹਾਂ ਕਿਹਾ ਕਿ ਪਰਿਵਾਰ, ਨੌਕਰੀ ਅਤੇ ਕੰਮ ਦੇ ਨਾਲ ਮਹਿਲਾਵਾਂ ਨੂੰ ਆਪਣੇ ਵੱਲ ਵੀ ਧਿਆਨ ਦੇਣ ਦੀ ਵਿਸ਼ੇਸ਼ ਲੋੜ ਹੈ ਕਿਉਂਕਿ ਜੇਕਰ ਉਹ ਪੂਰੀ ਤਰਾਂ ਫ਼ਿਟ ਰਹਿਣਗੀਆਂ ਤਾਂ ਉਹ ਬਾਕੀ ਜ਼ਿੰਮੇਵਾਰੀਆਂ ਵੀ ਆਸਾਨੀ ਦੇ ਨਾਲ ਨਿਭਾ ਸਕਣਗੀਆਂ ਇਸ ਕਰਕੇ ਆਪਣੇ ਸੁਪਨਿਆਂ ਨੂੰ ਪਰਿਵਾਰ ਜਾਂ ਬੱਚਿਆਂ ਦੇ ਲਈ ਬਲੀ ਦੇਣ ਦੀ ਥਾਂ ਉਸ ਨੂੰ ਪੂਰਾ ਕਰਨ ਦਾ ਉਸ ਨੇ ਬਾਕੀ ਮਹਿਲਾਵਾਂ ਨੂੰ ਸੁਨੇਹਾ ਦਿੱਤਾ ਹੈ ।

ETV Bharat Logo

Copyright © 2025 Ushodaya Enterprises Pvt. Ltd., All Rights Reserved.