ਲੁਧਿਆਣਾ: ਪੰਜਾਬ ਵਿੱਚ ਸਮੇਂ ਸਮੇਂ ਅਨੁਸਾਰ ਟ੍ਰੈਫਿਕ ਨਿਯਮਾਂ (Traffic rules) ਵਿੱਚ ਤਬਦੀਲੀ ਲਿਆਦੀ ਜਾਂਦੀ ਹੈ। ਪਰ ਇਨ੍ਹਾਂ ਨਿਯਮਾਂ ਦੀ ਲੋਕੀਂ ਤੇ ਪ੍ਰਸਾਸ਼ਨ ਕਿੰਨਾਂ ਕੁ ਅਮਲ ਕਰਦਾ ਹੈੋ। ਇਹ ਤਾਂ ਸਮਾਂ ਹੀ ਦੱਸਦਾ ਹੈ। ਪ੍ਰਸਾਸ਼ਨ ਵੱਲੋਂ ਹਾਈ ਸੁਰੱਖਿਆ ਨੰਬਰ ਪਲੇਟਾਂ (High security number plates) ਨੂੰ ਲੈ ਕੇ ਬਹੁਤ ਵਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਪੰਜਾਬ ਦਾ ਹਰ ਇੱਕ ਵਿਅਕਤੀ ਆਪਣੇ ਵਾਹਨ 'ਤੇ ਹਾਈ ਸੁਰੱਖਿਆ ਨੰਬਰ ਪਲੇਟਾਂ ਲਗਵਾਏਗਾ। ਪਰ ਜੇਕਰ ਦੇਖਿਆ ਜਾਵੇ ਤਾਂ ਅੱਜ ਵੀ ਬਹੁਤ ਸਾਰੇ ਵਾਹਨ ਰੰਗ ਬਰੰਗੀਆਂ ਪਲੇਟਾਂ ਨਾਲ ਘੁੰਮਦੇ ਨਜ਼ਰ ਆਉਂਦੇ ਹਨ।
ਜਿਸ 'ਤੇ ਕੌਮੀ ਸੜਕ ਸੁਰੱਖਿਆ ਪਰਿਸਦ (National Road Safety Council) ਦੇ ਮੈਂਬਰ ਡਾ ਕਮਲਜੀਤ ਸੋਹੀ (dr. Kamaljit Sohi) ਨੇ ਹਾਈ ਸੁਰੱਖਿਆ ਨੰਬਰ ਪਲੇਟਾਂ ਨਾ ਲੱਗਣ ਉੱਤੇ ਗੰਭੀਰ ਚਿੰਤਾਂ ਜਤਾਈ ਹੈ ਕਿ ਪੰਜਾਬ ਵਿੱਚ ਹਾਲੇ ਵੀ 20 ਲੱਖ ਤੋਂ ਵੱਧ ਵਾਹਨ ਹਨ, ਜੋ ਇਨ੍ਹਾਂ ਤੋਂ ਸੁੱਲਖਣੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਦਾ ਮਾਮਲਾ ਸਮਾਜਿਕ, ਮਾਨਸਿਕ ਅਤੇ ਆਰਥਿਕ ਤੌਰ 'ਤੇ ਬੇਹੱਦ ਗੰਭੀਰ ਹੈ ਅਤੇ ਹਰ ਕਿਸੇ ਨੂੰ ਇਸ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ।
ਡਾ ਕਮਲਜੀਤ ਸੋਹੀ (dr. Kamaljit Sohi) ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ ਵਾਹਨਾਂ ਉੱਤੇ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟ (High security number plates) ਲਾਉਣ ਦੀ ਸਕੀਮ 2012 ਵਿੱਚ ਆਰੰਭ ਕੀਤਾ ਸੀ। ਉਨ੍ਹਾਂ ਕਿਹਾ ਕਿ ਕਈ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਹ ਮੁਕੰਮਲ ਨਹੀਂ ਹੋ ਸਕਿਆ ਅਤੇ ਹਾਲੇ ਵੀ ਪੰਜਾਬ ਦੀਆਂ ਸੜਕਾਂ ਉੱਤੇ 20 ਲੱਖ ਦੇ ਕਰੀਬ ਵਾਰ ਇਨ੍ਹਾਂ ਨੰਬਰ ਪਲੇਟਾਂ ਤੋਂ ਬਿਨ੍ਹਾਂ ਘੁੰਮ ਰਹੇ ਹਨ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਸਕੱਤਰ ਵੱਲੋਂ 27 ਜੁਲਾਈ 2020 ਨੂੰ ਇੱਕ ਅਧਿਸੂਚਨਾ ਰਾਹੀਂ ਇਨ੍ਹਾਂ ਸੁਰੱਖਿਆ ਨੰਬਰ ਪਲੇਟਾਂ (High security number plates) ਤੋਂ ਚੱਲਣ ਵਾਲੇ ਵਾਹਨਾਂ ਲਈ ਪਹਿਲੀ ਵਾਰ 2000 ਦੇ ਜੁਰਮਾਨੇ ਵਾਲਾ ਚਲਾਨ ਅਤੇ ਫਿਰ ਦੂਜੀ ਵਾਰ 3000 ਦੇ ਜੁਰਮਾਨੇ ਵਾਲਾ ਚਲਾਨ ਕੱਟੇ ਜਾਣ ਦਾ ਐਲਾਨ ਕੀਤਾ ਸੀ। ਪਰ ਰਾਜ ਭਰ ਸ਼ੁਰੂ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਖੁਦ ਇਨ੍ਹਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਉਨ੍ਹਾਂ ਮਨਪ੍ਰੀਤ ਬਾਦਲ ਦੀ ਗੱਡੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਵੀ.ਆਈ.ਪੀ ਸਪੈਸ਼ਲ ਨੰਬਰ 'ਤੇ ਪਾਬੰਦੀ ਹੈ। ਪਰ ਇਸ ਦੇ ਬਾਵਜੂਦ ਕਾਨੂੰਨ ਨੂੰ ਛੀਕੇ ਟੰਗਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਵਿਵਾਦਤ ਬਿਆਨ ਦੇਣ ਮਗਰੋਂ ਹਰਮਿੰਦਰ ਸਿੰਘ ਕਾਹਲੋਂ ਨੇ ਮੰਗੀ ਮੁਆਫ਼ੀ, ਸੁਣੋ ਕਿਵੇਂ ਬਦਲੇ ਬਿਆਨ...