ETV Bharat / state

ਲੌਕਡਾਊਨ ’ਚ ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦੀ ਵੱਖਰੀ ਮਿਸਾਲ

author img

By

Published : Jun 3, 2020, 5:31 PM IST

Updated : Jun 3, 2020, 7:28 PM IST

ਲੁਧਿਆਣਾ ਵਿਖੇ ਹਿੰਦੂ-ਮੁਸਲਮਾਨ ਭਾਈਚਾਰਕ ਸਾਂਝ ਦਾ ਚੰਗਾ ਸੁਨੇਹਾ ਦਿੰਦਿਆਂ ਇੱਕ ਮੁਸਲਮਾਨ ਪਰਿਵਾਰ ਨੇ ਹਿੰਦੂ ਧਰਮ ਦੀ ਲੜਕੀ ਦਾ ਕੰਨਿਆ ਦਾਨ ਕੀਤਾ। ਹਿੰਦੂ ਲੜਕੀ ਦੀ ਮੰਗਣੀ ਲੌਕਡਾਊਨ ਤੋਂ ਪਹਿਲਾਂ ਹੋਈ ਸੀ।

muslim family gave example of hindu-muslim brotherhood
ਲੌਕਡਾਊਨ ’ਚ ਹਿੰਦੂ-ਮੁਸਲਿਮ ਭਾਈਚਾਰਕ ਸਾਂਝ ਦੀ ਵੱਖਰੀ ਮਿਸਾਲ

ਲੁਧਿਆਣਾ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਦੇ ਵਿਆਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਰ ਉੱਥੇ ਹੀ ਇੱਕ ਅਜਿਹਾ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਜਿੱਥੇ ਇੱਕ ਮੁਸਲਿਮ ਪਰਿਵਾਰ ਨੇ ਹਿੰਦੂ ਲੜਕੀ ਦਾ ਕੰਨਿਆ ਦਾਨ ਕਰ ਵੱਖਰੀ ਮਿਸਾਲ ਪੇਸ਼ ਕੀਤੀ ਹੈ ਜਿਸ ਨਾਲ ਲੋਕਾਂ ਨੂੰ ਹਿੰਦੂ-ਮੁਸਲਮਾਨ ਭਾਈਚਾਰਕ ਸਾਂਝ ਦਾ ਚੰਗਾ ਸੁਨੇਹਾ ਮਿਲ ਰਿਹਾ ਹੈ।

ਪੂਜਾ ਨਾਂਅ ਦੀ ਹਿੰਦੂ ਲੜਕੀ ਦੇ ਮਾਤਾ-ਪਿਤਾ ਲੌਕਡਾਊਨ ਕਾਰਨ ਮੁਰਾਦਾਬਾਦ (ਯੂ.ਪੀ.) ਵਿੱਚ ਫਸ ਗਏ ਸਨ ਅਤੇ ਉਹ ਖੁਦ ਲੁਧਿਆਣੇ ਆਪਣੇ ਪਿਤਾ ਦੇ ਕਰੀਬੀ ਮੁਸਲਿਮ ਪਰਿਵਾਰ ਨਾਲ ਰਹਿ ਰਹੀ ਸੀ। ਹਿੰਦੂ ਲੜਕੀ ਪੂਜਾ ਦੀ ਮੰਗਣੀ ਲੌਕਡਾਊਨ ਤੋਂ ਪਹਿਲਾਂ ਨੇੜ੍ਹਲੇ ਪਿੰਡ ਸਾਹਨੇਵਾਲ ਦੇ ਨਿਵਾਸੀ ਸੋਨੂੰ ਨਾਲ ਤੈਅ ਹੋਈ ਸੀ। ਵਿਆਹ ’ਚ ਇਸ ਕਾਰਨ ਦੇਰੀ ਹੋਈ ਕਿ ਲੜਕੀ ਦੇ ਮਾਤਾ-ਪਿਤਾ ਲੌਕਡਾਊਨ ਕਾਰਨ ਯੂ.ਪੀ. ਵਿੱਚ ਫਸੇ ਹੋਏ ਸਨ।

ਅਖੀਰ ਲੜਕੀ ਪੂਜਾ ਦੇ ਪਿਤਾ ਵਰਿੰਦਰ ਨੇ ਇਹ ਫੈਸਲਾ ਕੀਤਾ ਕਿ ਵਿਆਹ ’ਚ ਦੇਰੀ ਨਾ ਕੀਤੀ ਜਾਵੇ ਜਿਸ ਤਹਿਤ ਉਨ੍ਹਾਂ ਭੱਟੀਆਂ ਵਿਖੇ ਰਹਿੰਦੇ ਕਰੀਬੀ ਮੁਸਲਿਮ ਪਰਿਵਾਰ ਦੇ ਮੁਖੀ ਸਾਜਿਦ ਅਤੇ ਉਸਦੀ ਪਤਨੀ ਸੋਨੀਆ ਨੂੰ ਆਪਣੀ ਲੜਕੀ ਦਾ ਕੰਨਿਆ ਦਾਨ ਕਰ ਵਿਦਾ ਕਰਨ ਦਾ ਫੈਸਲਾ ਲਿਆ।

ਕੰਨਿਆ ਦਾਨ ਕਰ ਪਿਤਾ ਦੀ ਭੂਮਿਕਾ ਨਿਭਾਉਣ ਵਾਲੇ ਸਾਜਿਦ ਨੇ ਕਿਹਾ ਕਿ ਲੜਕੀ ਪੂਜਾ ਉਸ ਨੂੰ ਆਪਣਾ ਮਾਮਾ ਸਮਝਦੀ ਹੈ ਅਤੇ ਉਹ ਬੜਾ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਨ੍ਹਾਂ ਇੱਕ ਹਿੰਦੂ ਲੜਕੀ ਦਾ ਕੰਨਿਆ ਦਾਨ ਕਰ ਧਾਰਮਿਕ ਭਾਈਚਾਰਕ ਸਾਂਝ ਦੀ ਮਿਸਾਲ ਦਿੱਤੀ। ਉਨ੍ਹਾਂ ਆਪਣੇ ਦੋਸਤ ਦੀ ਪੁੱਤਰੀ ਦਾ ਕੰਨਿਆ ਦਾਨ ਕਰ ਆਪਣਾ ਫ਼ਰਜ਼ ਨਿਭਾਇਆ ਹੈ।

Last Updated : Jun 3, 2020, 7:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.