ਲੁਧਿਆਣਾ: ਰਿਸ਼ਿਤਾ ਰਾਣਾ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਇੱਕ ਤੋਂ ਬਾਅਦ ਆਪਣੀ ਅਦਾਕਾਰੀ ਦੇ ਜੌਹਰ ਪੋਲੀਵੁੱਡ ਦੇ ਵਿੱਚ ਵਿਖਾ ਰਹੀ ਹੈ। ਪਹਿਲਾਂ ਬੋਲੀਵੁੱਡ ਅਦਾਕਾਰ ਰਾਹੁਲ ਰਾਏ ਦੇ ਨਾਲ ਇੱਕ ਪਲੈਟਫਾਰਮ ਉੱਤੇ ਆਉਣ ਤੋਂ ਬਾਅਦ ਹੁਣ ਮਿਸ ਇੰਡੀਆ ਦਾ ਖਿਤਾਬ ਜਿੱਤ ਚੁੱਕੀ ਰਿਸ਼ਤਾ ਰਾਣਾ ਨੇ ਲੁਧਿਆਣਾ ਦਾ ਨਾਂ ਮੁੜ ਤੋਂ ਚਮਕਾ ਦਿੱਤਾ ਹੈ। ਉਹ ਹੁਣ ਬਾਪੂ ਤੇਰੇ ਕਰਕੇ ਗਾਣੇ ਤੋਂ ਮਸ਼ਹੂਰ ਹੋਏ ਗਾਇਕ ਅਮਰ ਸੰਧੂ (Singer Amar Sandhu) ਦੇ ਲਾਡਲੀ ਧੀ ਗਾਣੇ ਵਿੱਚ ਬਤੌਰ ਮੁੱਖ ਅਦਾਕਾਰ ਰੋਲ ਅਦਾ ਕਰ ਰਹੇ ਨੇ।
ਮਿਸ ਇੰਡੀਆ ਨੇ ਸਾਂਝੇ ਕੀਤੇ ਤਜ਼ਰਬੇ: ਇਹ ਗਾਣਾ ਜਿੱਥੇ ਧੀਆਂ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਹੀ ਰਿਸ਼ਿਤਾ ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਿੱਚ ਕਿਰਦਾਰ ਨਹੀਂ ਨਿਭਾਇਆ ਸਗੋਂ ਇਹ ਗਾਣਾ ਲੱਗਭਗ ਉਨ੍ਹਾਂ ਦੀ ਅਸਲ ਜਿੰਦਗੀ ਉੱਤੇ ਹੀ ਅਧਾਰਿਤ ਹੈ। ਇਸ ਮੌਕੇ ਰਿਸ਼ਿਤਾ ਰਾਣਾ (Rishita Rana) ਨੇ ਗਾਣੇ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਧੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਦੀ ਹੈ ਤਾਂ ਉਹ ਤਜ਼ੁਰਬਾ ਵੱਖਰਾ ਹੀ ਹੁੰਦਾ ਹੈ। ਧੀਆਂ ਆਪਣੇ ਬਾਪੂ ਦੀਆਂ ਲਾਡਲੀਆਂ ਹੁੰਦਿਆਂ ਨੇ ਅਤੇ ਆਪਣੇ ਪਿਓ ਦਾ ਪੂਰੀ ਉਮਰ ਸਾਥ ਦਿੰਦਿਆਂ ਨੇ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਵਿੱਚ ਧੀਆਂ ਕਿਸੇ ਵੀ ਖੇਤਰ ਅੰਦਰ ਘੱਟ ਨਹੀਂ ਹਨ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਈ ਕੁੜੀਆਂ ਜੱਜ ਬਣੀਆਂ ਹਨ, ਉਸੇ ਤਰ੍ਹਾਂ ਇਸ ਗਾਣੇ ਦੇ ਵਿੱਚ ਵੀ ਵਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਲੋਕਾਂ ਨੂੰ ਚੰਗਾ ਕੰਟੈਂਟ ਦੇ ਸਕਣ ਤਾਂ ਜੋ ਲੋਕ ਆਪਣੇ ਪਰਿਵਾਰ ਦੇ ਨਾਲ ਉਸ ਦਾ ਆਨੰਦ ਮਾਣ ਸਕਣ।
- Gurpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂੰ ਖ਼ਿਲਾਫ਼ NIA ਨੇ ਕੀਤਾ ਕੇਸ ਦਰਜ, ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ
- ਪਰਾਲੀ ਪ੍ਰਦੂਸ਼ਣ ਸਬੰਧੀ ਬਿਆਨ ਨੂੰ ਲੈਕੇ ਘਿਰੇ ਖੇਤੀਬਾੜੀ ਮੰਤਰੀ, ਵਿਰੋਧੀਆਂ ਨੇ ਕਿਹਾ-ਪੰਜਾਬ ਦੀ ਹਾਲਤ ਖਰਾਬ ਖੁੱਡੀਆਂ ਕਰ ਰਹੇ ਸਿਆਸਤ,ਕਿਸਾਨਾਂ ਨੇ ਵੀ ਲਿਆ ਨਿਸ਼ਾਨੇ 'ਤੇ
- Uttarkashi Tunnel Accident 10th Day: ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਵਾਕੀ ਟਾਕੀ ਰਾਹੀਂ ਕੀਤੀ ਗੱਲ, ਬਚਾਅ ਕਾਰਜ ਜਾਰੀ
ਗਾਣਾ ਕੁੜੀਆਂ ਦੇ ਹੱਕ ਵਿੱਚ: ਅਮਰ ਸੰਧੂ (Amar Sandhu) ਨੇ ਇਸ ਮੌਕੇ ਗਾਣੇ ਦੇ ਕੁੱਝ ਬੋਲ ਵੀ ਮੀਡੀਆ ਨਾਲ ਸਾਂਝੇ ਕੀਤੇ, ਉਨ੍ਹਾਂ ਕਿਹਾ ਕਿ ਗਾਣਾ ਸੋਸ਼ਲ ਮੀਡੀਆ ਉੱਤੇ ਪਹਿਲਾਂ ਹੀ ਕਾਫੀ ਧੂਮ ਮਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਣੇ ਵਿੱਚ ਧੀ ਅਤੇ ਪਿਓ ਦੇ ਪਿਆਰ ਨੂੰ ਵਿਖਾਇਆ ਗਿਆ ਹੈ ਕਿਉਂਕਿ ਜਦੋਂ ਬਾਪੂ ਤੇਰੇ ਕਰਕੇ ਗਾਣਾ ਆਇਆ ਸੀ ਤਾਂ ਲੜਕੀਆਂ ਦੀ ਮੰਗ ਸੀ ਕਿ ਉਨ੍ਹਾਂ ਲਈ ਵੀ ਕੋਈ ਗਾਣਾ ਜਰੂਰ ਆਉਣਾ ਚਾਹੀਦਾ ਹੈ। ਰਿਸ਼ਿਤਾ ਨੇ ਕਿਹਾ ਕਿ ਇਹ ਗਾਣਾ ਉਨ੍ਹਾਂ ਸਾਰੀਆਂ ਕੁੜੀਆਂ ਲਈ ਹੈ ਜੋਕਿ ਆਪਣੇ ਮਾਪਿਆਂ ਦਾ ਮਾਣ ਸਾਰੀ ਉਮਰ ਰੱਖਦੀਆਂ ਨੇ। ਉਨ੍ਹਾਂ ਕਿਹਾ ਕਿ 20 ਸਾਲ ਆਪਣੇ ਪਿਓ ਨਾਲ ਰਹਿਣ ਤੋਂ ਬਾਅਦ ਲੜਕੀ ਨੂੰ ਆਪਣੇ ਘਰ ਛੱਡਣਾ ਹੀ ਪੈਂਦਾ ਹੈ। (Rishita Rana in Ludhiana)